ETV Bharat / state

ਮਾਨ ਸਰਕਾਰ ਦਾ ਫਸੇਗਾ ਇੱਕ ਹੋਰ ਮੰਤਰੀ, ਸੁਖਪਾਲ ਖਹਿਰਾ ਕੋਲ ਸਬੂਤ - ਮੁੱਖ ਮੰਤਰੀ ਭਗਵੰਤ ਮਾਨ

'ਆਪ' ਦੇ ਮੰਤਰੀ ਦੀਆਂ ਕਥਿਤ ਬੇਨਿਯਮੀਆਂ ਅਤੇ ਗੈਰਕਾਨੂੰਨੀ ਗਤੀਵਿਧੀਆ ਦੇ ਸਬੂਤ ਸੁਖਪਾਲ ਖਹਿਰਾ ਕੋਲ ਹਨ। ਜਿੰਨ੍ਹਾਂ ਨੂੰ ਪੰਜਾਬ ਦੇ ਲੋਕਪਾਲ ਨੂੰ ਦਿੱਤਾ ਗਿਆ ਹੈ।

ਮਾਨ ਸਰਕਾਰ ਦਾ ਫਸੇਗਾ ਇੱਕ ਹੋਰ ਮੰਤਰੀ, ਸੁਖਪਾਲ ਖਹਿਰਾ ਕੋਲ ਸਬੂਤ

author img

By

Published : Jul 27, 2023, 10:27 PM IST

ਚੰਡੀਗੜ੍ਹ: ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ 'ਚ ਆਈ ਹੈ, ਉਨ੍ਹਾਂ ਦਾ ਕੋਈ ਨਾ ਕੋਈ ਮੰਤਰੀ ਜਾਂ ਵਿਧਾਇਕ ਕਾਨੂੰਨ ਦੇ ਸਿਕੰਜ਼ੇ 'ਚ ਨਾ ਆਇਆ ਹੋਵੇ। ਹੁਣ ਇੱਕ ਹੋਰ ਮਾਨ ਸਰਕਾਰ ਦਾ ਮੰਤਰੀ ਰਡਾਰ 'ਤੇ ਹੈ। ਇਸ ਦੀ ਜਾਣਕਾਰੀ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਦਿੱਤੀ ਗਈ ਹੈ।ਖਹਿਰਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਇੱਕ ਮੰਤਰੀ ਦੀਆਂ ਕਥਿਾ ਬੇਨਿਯਮੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਲੋਕਪਾਲ ਐਕਟ, 1996 ਦੀ ਧਾਰਾ 19 ਨੇ ਸ਼ਿਕਾਇਤ ਦਾ ਖੁਲਾਸਾ ਕਰਨ 'ਤੇ ਰੋਕ ਲਗਾਈ ਹੈ, ਇਸ ਲਈ ਉਹ ਫੈਸਲੇ ਦੀ ਉਡੀਕ ਕਰਨਗੇ।

ਕੇਜਰੀਵਾਲ ਅਤੇ ਮਾਨ ਦੀ ਪਰਖ਼ ਦੀ ਘੜੀ: ਸੁਖਪਾਲ ਖਹਿਰਾ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਹੁਣ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਰਖ ਦੀ ਘੜੀ ਹੈ ਕਿੳਂੁਕਿ ਉੱਚ ਸਥਾਨਾਂ 'ਤੇ ਭ੍ਰਿਸ਼ਟਾਚਰ ਨੂੰ ਰੋਕਣ ਲਈ ਆਜ਼ਾਦ ਲੋਕਪਾਲ ਬਣਾਉਣ ਦੀ ਮੰਗ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ।ਖਹਿਰਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਮੁੱਖ ਮੰਤਰੀ ਇਹ ਦੱਸਣ ਦੀ ਹਿੰਮਤ ਕਰਨ ਕਿ ਪੰਜਾਬ ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਿਸ ਸਿਰਫ਼ ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਹੀ ਮਿੱਥ ਕੇ ਗ੍ਰਿਫ਼ਤਾਰ ਕਿਉਂ ਕਰ ਰਹੀ ਹੈ?

'ਆਪ' ਵਿਧਾਇਕਾਂ ਖਿਲਾਫ਼ ਕਾਰਵਾਈ ਕਿਉਂ ਨਹੀਂ: ਖਹਿਰਾ ਨੇ ਆ ਸਵਾਲ ਵੀ ਕੀਤਾ ਅਤੇ ਪੁੱਛਿਆ ਕਿ 'ਆਪ' ਆਗੂਆਂ ਅਤੇ ਵਰਕਰਾਂ ਜਿੰਨ੍ਹਾਂ ਖਿਲਾਫ਼ ਅਨੈਤਿਕਤਾ, ਦੁਰਵਿਹਾਰ ਅਤੇ ਭ੍ਰਿਸ਼ਟਾਚਾਰ ਦੇ ਸਬੂਤ ਹਨ ਜਿੰਨ੍ਹਾਂ 'ਚ ਮੰਤਰੀ ਲਾਲ ਚੰਦ ਕਟਾਰੂਚੱਕ, , ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ, ਵਿਧਾਇਕ ਜਗਦੀਪ ਕੰਬੋਜ, ਅਬੋਹਰ ਹਲਕੇ ਦੇ ਇੰਚਾਰਜ ਦੀਪ ਕੰਬੋਜ, ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਅਤੇ ਐਡਵੋਕੇਟ ਜਨਰਲ ਵਿਨੋਦ ਘਈ ਆਦਿ ਦਾ ਨਾਮ ਸ਼ਾਮਿਲ ਹੈ। ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ?

ਮੰਤਰੀ ਨੂੰ ਕੀਤਾ ਜਾਵੇ ਬਰਖ਼ਾਸਤ: ਸੁਖਪਾਲ ਖਹਿਰਾ ਨੇ ਸਾਫ਼-ਸਾਫ਼ ਸ਼ਬਦਾਂ 'ਚ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਪੰਜਾਬ ਚੋਂ ਵਿਰੋਧੀ ਧਿਰ ਨੂੰ ਮੁਕੰਮਲ ਤੌਰ 'ਤੇ ਸਾਫ਼ ਕਰਨ ਦੇ ਮਕਸਦ ਨਾਲ ਭਗਵੰਤ ਮਾਨ ਸਿਆਸੀ ਵਿਰੋਧੀਆਂ ਖਿਲਾਫ਼ ਸਿਆਸੀ ਬਦਲਾਖੋਰੀ ਦੀ ਨੀਤੀ ਅਪਣਾ ਰਹੇ ਹਨ। ਖਹਿਰਾ ਨੇ ਮੰਗ ਕੀਤੀ ਕਿ ਉਕਤ ਮੰਤਰੀ ਨੂੰ ਜਾਂਚ ਚੱਲਣ ਤੱਕ ਮੰਤਰੀ ਮੰਡਲ ਚੋਂ ਬਰਖ਼ਾਸਤ ਕੀਤਾ ਜਾਵੇ, ਨਹੀਂ ਤਾਂ ਇਹ ਮੰਤਰੀ ਵੀ ਕਟਾਰੂਚੱਕ ਵਾਂਗ ਆਪਣਾ ਪ੍ਰਭਾਵ ਵਰਤ ਕੇ ਆਪਣੇ ਖਿਲਾਫ਼ ਰਿਪੋਰਟ ਦੇਣ ਵਾਲੇ ਅਫ਼ਸਰਾਂ ਨੂੰ ਨੁਕਸਾਨ ਪਹੁੰਚਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.