ETV Bharat / state

ਚੰਡੀਗੜ੍ਹ ਤੱਕ ਸੁਣੀ ਜਲੰਧਰ ਦੀ ਜਿੱਤ ਦੀ ਧਮਕ- ਅਨਮੋਲ ਗਗਨ ਮਾਨ ਨੂੰ ਚੜ੍ਹਿਆ ਚਾਅ, ਨੱਚ ਕੇ ਮਨਾਈ ਖੁਸ਼ੀ

ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੋਂ ਬਾਅਦ ਥਾਈਂ ਥਾਈਂ ਜਸ਼ਨ ਮਨਾਏ ਜਾ ਰਹੇ ਹਨ। ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਵੀ ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਉਥੇ ਹੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਨੱਚ ਕੇ ਖੁਸ਼ੀ ਮਨਾਈ।

Anmol Gagan Mann celebrated the victory of the Jalandhar by-election
ਚੰਡੀਗੜ੍ਹ ਤਕ ਸੁਣੀ ਜਲੰਧਰ ਦੀ ਜਿੱਤ ਦੀ ਧਮਕ- ਅਨਮੋਲ ਗਗਨ ਮਾਨ ਨੂੰ ਚੜ੍ਹਿਆ ਚਾਅ, ਨੱਚ ਕੇ ਮਨਾਈ ਖੁਸ਼ੀ
author img

By

Published : May 13, 2023, 9:09 PM IST

ਚੰਡੀਗੜ੍ਹ ਤਕ ਸੁਣੀ ਜਲੰਧਰ ਦੀ ਜਿੱਤ ਦੀ ਧਮਕ- ਅਨਮੋਲ ਗਗਨ ਮਾਨ ਨੂੰ ਚੜ੍ਹਿਆ ਚਾਅ, ਨੱਚ ਕੇ ਮਨਾਈ ਖੁਸ਼ੀ

ਚੰਡੀਗੜ੍ਹ : ਜਲੰਧਰ ਜ਼ਿਮਨੀ ਚੋਣਾਂ ਵਿਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਜਿੱਤ ਦੇ ਜਸ਼ਨਾਂ ਵਿਚ ਡੁੱਬੀ ਹੋਈ ਹੈ। ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਵੀ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਪਾਰਟੀ ਦੀ ਖੁਸ਼ੀ ਵਿਚ ਸ਼ਰੀਕ ਹੋਏ ਅਤੇ ਪਾਰਟੀ ਵਰਕਰਾਂ ਨਾਲ ਮਿਲਕੇ ਢੋਲ ਦੇ ਡਗੇ ਉੱਤੇ ਭੰਗੜਾ ਪਾਇਆ। ਵੱਡੀ ਲੀਡ 'ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਲਈ ਉਹਨਾਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਪਾਰਟੀ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਨੂੰ ਇੰਨੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਹੋਵੇਗੀ।

ਜਲੰਧਰ ਨੇ ਹੌਸਲੇ ਕੀਤੇ ਬੁਲੰਦ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਲੰਧਰ ਵਾਸੀਆਂ ਨੇ ਉਹਨਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਸੀਐਮ ਮਾਨ ਦੇ ਕੰਮਾਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਹੈ, ਇਸੇ ਲਈ ਇਹ ਫਤਵਾ ਦਿੱਤਾ ਗਿਆ। ਹੁਣ ਜਲੰਧਰ ਵਿਚ ਹੋਰ ਹੌਸਲੇ ਨਾਲ ਕੰਮ ਹੋਣਗੇ ਅਤੇ ਜਲੰਧਰ ਦਾ ਦੁੱਗਣਾ ਵਿਕਾਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪ ਦੇ ਵਲੰਟੀਅਰਜ਼ ਨੇ ਦਿਨ ਰਾਤ ਮਿਹਨਤ ਕੀਤੀ ਹੈ।

ਬਲਕੌਰ ਸਿੱਧੂ ਦੇ ਪ੍ਰਚਾਰ ਕਰਨ 'ਤੇ ਬੋਲੇ, ਨਤੀਜੇ ਸਭ ਦੇ ਸਾਹਮਣੇ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਲੰਧਰ ਵਿਚ ਇਨਸਾਫ਼ ਮਾਰਚ ਕੱਢਿਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਾ ਭੁਗਤਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਸੀ। ਜਿਸ ਬਾਰੇ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਹੁਣ ਨਤੀਜੇ ਸਭ ਦੇ ਸਾਹਮਣੇ ਨੇ ਲੋਕਾਂ ਨੇ ਸਭ ਕੁਝ ਸਾਫ਼ ਕਰ ਦਿੱਤਾ ਹੈ। ਲੋਕ ਵਿਕਾਸ ਦੇਖ ਰਹੇ ਹਨ, ਕੰਮਕਾਜ ਵੇਖ ਰਹੇ ਹਨ ਜਿਸਨੂੰ ਵੇਖਦਿਆਂ ਹੀ ਲੋਕਾਂ ਨੇ ਵੋਟ ਕੀਤੀ ਹੈ। ਅਜੇ ਸਰਕਾਰ ਨੇ ਇਕ ਸਾਲ ਹੀ ਕੰਮ ਕੀਤਾ ਆਉਂਦੇ 4 ਸਾਲ 'ਚ ਅਜਿਹੇ ਕੰਮ ਹੋਣਗੇ ਕਿ ਲੋਕਾਂ ਦੀ ਰੂਹ ਖੁਸ਼ ਹੋ ਜਾਵੇਗੀ। ਲੋਕਾਂ ਨੇ ਜੋ ਹੱਲਾ ਸ਼ੇਰੀ ਦਿੱਤੀ ਉਸਤੇ ਖਰਾ ਉਤਰਿਆ ਜਾਵੇਗਾ।

  1. ਕਾਂਗਰਸ ਦੇ ਗੜ੍ਹ "ਜਲੰਧਰ" 'ਤੇ ਰਿੰਕੂ ਨੇ ਝੁਲਾਇਆ ਫ਼ਤਹਿ ਦਾ ਝੰਡਾ, ਚਾਰ-ਚੁਫੇਰੇ ਜਸ਼ਨ ਦਾ ਮਾਹੌਲ
  2. AAP wins jalandhar by-election: ਜਲੰਧਰ ਵਿੱਚ ਜ਼ਿਮਨੀ ਚੋਣ ਦੀ ਜਿੱਤ ਉਤੇ ਮੀਤ ਹੇਅਰ ਨੇ ਮਨਾਈ ਖੁਸ਼ੀ
  3. Jalandhar Bypoll Result : ਕਾਂਗਰਸ ਦੇ ਗੜ੍ਹ 'ਚ ਚੱਲਿਆ ਝਾੜੂ, AAP ਦੇ ਸੁਸ਼ੀਲ ਰਿੰਕੂ ਜਿੱਤੇ ਜਲੰਧਰ ਜ਼ਿਮਨੀ ਚੋਣ

ਜਲੰਧਰ ਵਿਚ ਮੁਕਾਬਲਾ ਸਖ਼ਤ ਸੀ : ਅਨਮੋਲਮ ਗਗਨ ਮਾਨ ਦਾ ਕਹਿਣਾ ਹੈ ਕਿ ਜਲੰਧਰ ਵਿਚ ਮੁਕਾਬਲਾ ਬਹੁਤ ਸਖ਼ਤ ਸੀ ਜਿਸਤੇ ਐਨੀ ਵੱਡੀ ਲੀਡ ਮਿਲਣ ਦੀ ਕੋਈ ਉਮੀਦ ਨਹੀਂ ਸੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੀ ਇਸੇ ਤਰ੍ਹਾਂ ਦੇ ਹੀ ਰੁਝਾਨ ਵੇਖਣ ਨੂੰ ਮਿਲਣਗੇ। 13 ਦੀਆਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿੱਤਣਗੇ। ਬੂਥ ਕੈਪਚਰਿੰਗ ਅਤੇ ਗੁੰਡਾਗਰਦੀ ਦੇ ਇਲਜ਼ਾਮਾਂ ਤੇ ਬੋਲਦਿਆਂ ਉਹਨਾਂ ਆਖਿਆ ਕਿ ਅਸੀਂ ਅਕਾਲੀ ਕਾਂਗਰਸੀ ਨਹੀਂ ਜੋ ਗੁੰਡਾਗਰਦੀ ਕਰਾਂਗੇ। ਇਹ ਆਮ ਲੋਕਾਂ ਦੀ ਬਣਾਈ ਪਾਰਟੀ ਹੈ ਜੋ ਮਿਹਨਤ ਕਰਕੇ ਅੱਗੇ ਆਉਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.