ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਪੁਲਿਸ ਉਸ ਤੋਂ ਅੰਮ੍ਰਿਤਪਾਲ ਬਾਰੇ ਪੁੱਛਗਿੱਛ ਕਰ ਰਹੀ ਹੈ। ਉਸ ਨੇ ਪੁਲਿਸ ਕੋਲ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਇਹ ਵੀ ਦੱਸਿਆ ਹੈ ਕਿ ਉਹ ਇੰਨੇ ਲੰਬੇ ਸਮੇਂ ਤੱਕ ਪੁਲਿਸ ਅਧਿਕਾਰੀਆਂ ਤੋਂ ਬਚ ਕੇ ਕਿਵੇਂ ਭੱਜਦੇ ਰਹੇ।
ਪਨਾਹ ਲੈਣ ਲਈ ਠਿਕਾਣਿਆਂ ਦਾ ਇੰਤਜਾਮ: ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਦਾ ਸੱਜਾ ਹੱਥ ਦੱਸਿਆ ਜਾਂਦਾ ਹੈ। 42 ਸਾਲਾ ਪਪਲਪ੍ਰੀਤ 2022 ਵਿੱਚ ਦੁਬਈ ਤੋਂ ਵਾਪਸ ਆਉਂਣ ਤੋਂ ਬਾਅਦ ਤੋਂ ਹੀ ਕੱਟੜਪੰਥੀ ਸਿੱਖ ਆਗੂਆਂ ਨਾਲ ਕੰਮ ਕਰ ਰਿਹਾ ਸੀ। ਉਸ ਨੇ ਖੁਲਾਸਾ ਕੀਤਾ ਕਿ ਪੰਜਾਬ ਪਰਤਣ ਤੋਂ ਪਹਿਲਾਂ ਉਹ ਹਰਿਆਣਾ, ਪਟਿਆਲਾ, ਦਿੱਲੀ ਅਤੇ ਪੀਲੀਭੀਤ ਸਮੇਤ ਵੱਖ-ਵੱਖ ਥਾਵਾਂ ਉੱਤੇ ਜਾ ਚੁੱਕੇ ਸਨ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਸਾਰੇ ਠਿਕਾਣਿਆਂ ਦਾ ਇੰਤਜ਼ਾਮ ਕਰਨ ਦੀ ਗੱਲ ਕਬੂਲ ਕੀਤੀ ਹੈ ਅਤੇ ਦੋਹਾਂ ਪੁਲਿਸ ਤੋਂ ਬਚਦੇ ਹੋਏ ਭੱਜਣ ਲਈ ਕਾਰਾਂ ਤੇ ਬੱਸਾਂ ਦੀ ਵਰਤੋਂ ਕਰਦੇ ਸਨ।
ਅੰਮ੍ਰਿਤਪਾਲ ਤੇ ਪਪਲਪ੍ਰੀਤ ਸੀ ਇੱਕਠੇ, ਨਾਲ ਮਿਲਿਆ ਇਨ੍ਹਾਂ ਔਰਤਾਂ ਦਾ ਸਾਥ: ਪੁਲਿਸ ਦੀ ਕਾਰਵਾਈ ਤੋਂ ਬਾਅਦ ਫ਼ਰਾਰ ਹੋਏ ਪਪਲਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ 'ਚ ਵਾਇਰਲ ਹੋਈਆਂ। ਪਟਿਆਲਾ ਵਿੱਚ ਬਲਬੀਰ ਕੌਰ ਅਤੇ ਸ਼ਾਹਬਾਦ ਵਿੱਚ ਬਲਜੀਤ ਕੌਰ, ਜਿਨ੍ਹਾਂ ਨੇ ਦੋਵਾਂ ਦੀ ਮਦਦ ਕੀਤੀ, ਉਹ ਵੀ ਪਪਲਪ੍ਰੀਤ ਦੇ ਨਿੱਜੀ ਸੰਪਰਕ ਸਨ। ਦਿੱਲੀ ਦੀ ਕੁਲਵਿੰਦਰ ਕੌਰ ਵੀ ਪਪਲਪ੍ਰੀਤ ਨੂੰ ਜਾਣਦੀ ਸੀ। ਇਹ ਦੋਵੇਂ ਪੀਲੀਭੀਤ ਵਿੱਚ ਸਿੱਖ ਪ੍ਰਚਾਰਕ ਜੋਗਾ ਸਿੰਘ ਦੇ ਸੰਪਰਕ ਵਿੱਚ ਵੀ ਸਨ।
ਅੰਮ੍ਰਿਤਪਾਲ ਨੂੰ ਲੈ ਕੇ ਪਪਲਪ੍ਰੀਤ ਸਿੰਘ ਨੇ ਕੀਤਾ ਖੁਲਾਸਾ: ਪਪਲਪ੍ਰੀਤ ਅਨੁਸਾਰ ਉਹ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਭੱਜ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਪਪਲਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਨੇ ਇੱਕ ਸਮੇਂ ਸਮਰਪਣ ਕਰਨ ਬਾਰੇ ਸੋਚਿਆ ਸੀ। ਇਸ ਤੋਂ ਇਲਾਵਾ, ਉਸ ਨੇ ਕਬੂਲ ਕੀਤਾ ਕਿ ਜਨਤਕ ਡੋਮੇਨ ਵਿੱਚ ਉਪਲਬਧ ਸਾਰੇ ਵੀਡੀਓ ਅਤੇ ਤਸਵੀਰਾਂ ਉਸ ਦੀਆਂ ਹੀ ਹਨ। ਪਪਲਪ੍ਰੀਤ ਨੇ ਕਿਹਾ ਕਿ ਫਿਲਹਾਲ ਉਸ ਦਾ ਅੰਮ੍ਰਿਤਪਾਲ ਨਾਲ ਕੋਈ ਸੰਪਰਕ ਨਹੀਂ ਹੈ। ਉਸ ਨੇ ਅੰਦਾਜ਼ਾ ਲਾਇਆ ਕਿ ਸ਼ਾਇਦ ਉਹ ਇਸ ਸਮੇਂ ਪੰਜਾਬ ਵਿੱਚ ਹੋਵੇਗਾ। ਉਹ ਦੋਵੇਂ ਪਿਛਲੇ ਹਫ਼ਤੇ ਵੱਖ ਹੋ ਗਏ ਸਨ।
ਇਹ ਵੀ ਪੜ੍ਹੋ: Papalpreet Singh News: ਪਪਲਪ੍ਰੀਤ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਭੇਜਿਆ ਡਿਬਰੂਗੜ੍ਹ ਜੇਲ੍ਹ, ਬੋਲਿਆ- 'ਮੈਂ ਚੜ੍ਹਦੀਕਲਾ ਵਿੱਚ ਹਾਂ'