ETV Bharat / state

Pro Khalistani statement: ਅੰਮ੍ਰਿਤਪਾਲ ਨੇ ਕਿਹਾ ਪੰਜਾਬ ਨਹੀਂ ਭਾਰਤ ਦਾ ਹਿੱਸਾ, 1947 ਤੋਂ ਪਹਿਲਾਂ ਨਹੀਂ ਸੀ ਭਾਰਤ ਦਾ ਵਜੂਦ, ਹਿੰਸਾ ਦਾ ਵੀ ਕੀਤਾ ਸਮਰਥਨ

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੇ ਹੁਣ ਇੱਕ ਹੋਰ ਖਾਲਿਸਤਾਨੀ ਪੱਖੀ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਹੈ ਕਿ ਉਹ ਪੰਜਾਬ ਨੂੰ ਭਾਰਤ ਦੇਸ਼ ਦਾ ਹਿੱਸਾ ਨਹੀਂ ਮੰਨਦਾ ਕਿਉਂਕਿ 1947 ਤੋਂ ਪਹਿਲਾਂ ਭਾਰਤ ਦੀ ਦੇਸ਼ ਵਜੋਂ ਕੋਈ ਪਹਿਚਾਣ ਨਹੀਂ ਸੀ ਅਤੇ ਪੰਜਾਬ ਇੱਕ ਵੱਖਰਾ ਮੁਲਕ ਹੈ। ਅੰਮ੍ਰਿਤਪਾਲ ਨੇ ਹਿੰਸਾ ਦਾ ਵੀ ਸਮਰਥਨ ਕੀਤਾ।

Amritpal said that Punjab is not a part of India
Pro Khalistani statement: ਅੰਮ੍ਰਿਤਪਾਲ ਨੇ ਕਿਹਾ ਪੰਜਾਬ ਨਹੀਂ ਭਾਰਤ ਦਾ ਹਿੱਸਾ, 1947 ਤੋਂ ਪਹਿਲਾਂ ਨਹੀਂ ਸੀ ਭਾਰਤ ਦਾ ਵਜੂਦ, ਹਿੰਸਾ ਦਾ ਵੀ ਕੀਤਾ ਸਮਰਥਨ
author img

By

Published : Feb 24, 2023, 5:15 PM IST

ਚੰਡੀਗੜ੍ਹ: ਪਿਛਲੇ ਲੰਮੇਂ ਸਮੇਂ ਤੋਂ ਆਪਣੇ ਤਿੱਖੇ ਬਿਆਨਾਂ ਅਤੇ ਹੁਣ ਅਜਨਾਲਾ ਵਿੱਚ ਪੁਲਿਸ ਥਣੇ ਉੱਤੇ ਕਬਜ਼ਾ ਕਰਕੇ ਸੁਰਖੀਆਂ ਵਟੋਰ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਹੁਣ ਮੁੜ ਤੋਂ ਭਾਰਤ ਖ਼ਿਲਾਫ਼ ਬਿਆਨ ਦਿੰਦਿਆਂ ਮਾਹੌਲ ਨੂੰ ਗਰਮਾ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਕਿਉਂਕਿ 1947 ਤੋਂ ਪਹਿਲਾਂ ਭਾਰਤ ਨਾਂਅ ਦੀ ਕੋਈ ਚੀਜ਼ ਨਹੀਂ ਸੀ ਅਤੇ ਜਦੋਂ ਦੇਸ਼ 1947 ਵਿੱਚ ਆਜ਼ਾਦ ਹੋਇਆ ਤਾਂ ਹਿੰਦੂਆਂ ਨੂੰ ਹਿੰਦੋਸਤਾਨ ਮਿਲਿਆ ਅਤੇ ਮੁਸਲਮਾਨਾਂ ਨੂੰ ਪਾਕਿਸਤਾਨ, ਪਰ ਇਸ ਵਿਚਾਲੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਪੰਜਾਬੀਆਂ ਨੂੰ ਕੁੱਝ ਵੀ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਲਗਾਤਾਰ ਹਿੰਦੂਵਾਦੀ ਸੋਚ ਵਿੱਚ ਰਲਾਉਣ ਦੀ ਕੋਸ਼ਿਸ਼ ਹੋ ਰਹੀ ਹੈ।

  • #WATCH | Our aim for Khalistan shouldn't be seen as evil & taboo. It should be seen from an intellectual point of view as to what could be its geopolitical benefits. It's an ideology &ideology never dies. We are not asking for it from Delhi: 'Waris Punjab De' chief Amritpal Singh pic.twitter.com/NKKVeEjVkG

    — ANI (@ANI) February 24, 2023 " class="align-text-top noRightClick twitterSection" data=" ">

1984 ਦਾ ਕਤਲੇਆਮ:ਦੱਸ ਦਈਏ ਅੰਮ੍ਰਿਤਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿੰਸਾ ਨੂੰ ਲੋਕ ਗਲਤ ਤਰਕੇ ਪੇਸ਼ ਕਰਕੇ ਬਦਨਾਮ ਕਰਦੇ ਨੇ। ਉਸ ਨੇ ਕਿਹਾ ਕਿ ਹਿੰਸਾ ਬਹੁਤ ਪਵਿੱਤਰ ਚੀਜ਼ ਹੈ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕ ਜਦੋਂ ਲੜਦੇ ਜੂਝਦੇ ਹਨ ਤਾਂ ਮੌਕਾ ਪ੍ਰਸਤ ਲੋਕ ਉਸ ਨੂੰ ਹਿੰਸਾ ਦਾ ਨਾਂਅ ਦਿੰਦੇ ਹਨ। ਅੰਮ੍ਰਿਤਪਾਲ ਕਿਹਾ ਕਿ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਊਰਜਾ ਹੈ ਅਤੇ ਪੰਜਾਬ ਇੱਕ ਵੱਖਰਾ ਦੇਸ਼ ਹੈ, ਜਦੋਂ ਅੰਮ੍ਰਿਤਪਾਲ ਨੂੰ ਦੱਸਿਆ ਗਿਆ ਕਿ ਸਿੱਖਾਂ ਨੇ ਭਾਰਤ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਤਾਂ ਉਨ੍ਹਾਂ ਕਿਹਾ, ‘ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਪਰ ਬਦਲੇ ਵਿੱਚ ਉਨ੍ਹਾਂ ਨੂੰ ਕੀ ਮਿਲਿਆ। 1984 ਦਾ ਕਤਲੇਆਮ, ਇੱਕ ਰਾਜ ਦੇ ਤਿੰਨ ਟੁਕੜੇ। ਅੰਮ੍ਰਿਤਪਾਲ ਨੇ ਕਿਹਾ ਕਿ 1984 ਵਿੱਚ ਸਿੱਖਾਂ ਨਾਲ ਹਰ ਤਰ੍ਹਾਂ ਦਾ ਜ਼ਬਰ ਹਿੰਦੋਸਤਾਨ ਨੇ ਕੀਤਾ। ਉਸ ਨੇ ਕਿਹਾ ਸਾਲ 1984 ਵਿੱਚ ਹੀ ਏਅਰ ਮਾਰਸ਼ਲ ਅਰਜੁਨ ਸਿੰਘ ਦੇ ਘਰ ਇੱਕ ਭੀੜ ਪਹੁੰਚੀ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਉਸ ਦੇ ਹੱਥੋਂ ਹਥਿਆਰ ਖੋਹ ਲਿਆ।

ਇਹ ਵੀ ਪੜ੍ਹੋ: Amritpal campare with bhindrawala: ਅੰਮ੍ਰਿਤਪਾਲ ਦੀ ਜਰਨੈਲ ਸਿੰਘ ਭਿਡਰਾਂਵਾਲਾ ਨਾਲ ਹੋ ਰਹੀ ਤੁਲਨਾ, ਭਿੰਡਰਾਂਵਾਲਾ ਨੂੰ ਆਦਰਸ਼ ਮੰਨਦਾ ਹੈ ਅੰਮ੍ਰਿਤਪਾਲ

ਅੰਮ੍ਰਿਤਪਾਲ ਦੇ ਸਮਰਥਕਾਂ ਵਿੱਚ ਜ਼ਬਰਦਸਤ ਝੜਪ: ਦੱਸ ਦਈਏ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਨੇ ਬੀਤੇ ਦਿਨ ਅਜਨਾਲਾ ਥਾਣੇ 'ਤੇ ਕਬਜ਼ਾ ਕਰ ਲਿਆ। ਅੰਮ੍ਰਿਤਪਾਲ ਦੇ ਕਰੀਬੀ ਲਵਪ੍ਰੀਤ ਤੂਫਾਨ ਨੂੰ ਪੁਲਸ ਨੇ ਅਗਵਾ ਅਤੇ ਕੁੱਟਮਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਇਸ ਵਿਰੁੱਧ ਉਸ ਦੇ ਹਥਿਆਰਬੰਦ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ। ਹੁਣ ਅਜਨਾਲਾ ਅਦਾਲਤ ਨੇ ਲਵਪ੍ਰੀਤ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਪੁਲਿਸ ਅਤੇ ਅੰਮ੍ਰਿਤਪਾਲ ਦੇ ਸਮਰਥਕਾਂ ਵਿੱਚ ਜ਼ਬਰਦਸਤ ਝੜਪ ਵੀ ਹੋਈ ਜਿਸ ਵਿੱਚ ਪੁਲਿਸ ਦੇ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਬਹੁਤ ਸਾਰੇ ਵਾਹਨ ਵੀ ਨੁਕਸਾਨੇ ਗਏ। ਇਸ ਤੋਂ ਬਾਅਦ ਪੁਲਿਸ ਥਾਣੇ ਵਿੱਚ ਬੈਠ ਕੇ ਅੰਮ੍ਰਿਤਪਾਲ ਨੇ ਜਿੱਥੇ ਸ਼ਰੇਆਮ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਧਮਕੀਆਂ ਦਿੱਤੀਆਂ ਸਨ ਉੱਥੇ ਹੀ ਇਹ ਵੀ ਕਿਹਾ ਸੀ ਕਿ ਉਹ ਕਿਸ ਤੋਂ ਨਹੀਂ ਡਰਦਾ ਅਤੇ ਜਿਸ ਵਿੱਚ ਹਿੰਮਤ ਹੈ ਉਹ ਮੇਰੇ ਗੋਲ਼ੀ ਮਾਰ ਦੇਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.