ETV Bharat / state

ਸੀਐੱਮ ਮਾਨ ਅਤੇ ਰਾਜਪਾਲ ਦੇ ਵਿਵਾਦ ਉੱਤੇ ਵੜਿੰਗ ਨੇ ਕੱਸਿਆ ਤੰਜ਼, ਕਿਹਾ.... - ਸੀਐੱਮ ਮਾਨ ਅਤੇ ਰਾਜਪਾਲ ਦੇ ਵਿਵਾਦ

ਈਟੀਵੀ ਭਾਰਤ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ 'ਚ ਛੋਟੇ-ਛੋਟੇ ਬੱਚੇ ਲੜਦੇ ਹਨ, ਉਸੇ ਤਰ੍ਹਾਂ ਦਾ ਤਣਾਅ ਅਤੇ ਲੜਾਈ ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਨਜ਼ਰ ਆ ਰਿਹਾ ਹੈ।

Amarinder Singh Raja Warring
ਸੀਐੱਮ ਮਾਨ ਅਤੇ ਰਾਜਪਾਲ ਦੇ ਵਿਵਾਦ ਉੱਤੇ ਵੜਿੰਗ ਨੇ ਕੱਸਿਆ ਤੰਜ਼
author img

By

Published : Oct 21, 2022, 7:31 PM IST

ਚੰਡੀਗੜ੍ਹ: ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਜਿੱਥੇ ਰਾਜਪਾਲ ਨੇ ਸਰਕਾਰ ਨੂੰ ਪੱਤਰ ਲਿਖ ਕੇ ਨਿਯੁਕਤੀ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਨਿਯੁਕਤੀ ਰੱਦ ਕਰ ਦਿੱਤਾ ਸੀ। ਤਾਂ ਉੱਤੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨਿਯੁਕਤੀ ਨੂੰ ਜਾਇਜ਼ ਠਹਿਰਾਉਂਦਿਆਂ ਰਾਜਪਾਲ ਨੂੰ ਪੱਤਰ ਲਿਖਿਆ ਹੈ।

ਸੀਐੱਮ ਮਾਨ ਅਤੇ ਰਾਜਪਾਲ ਦੇ ਵਿਵਾਦ ਉੱਤੇ ਵੜਿੰਗ ਨੇ ਕੱਸਿਆ ਤੰਜ਼

ਇਸ ਮਾਮਲੇ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ 'ਚ ਛੋਟੇ-ਛੋਟੇ ਬੱਚੇ ਲੜਦੇ ਹਨ, ਉਸੇ ਤਰ੍ਹਾਂ ਦਾ ਤਣਾਅ ਅਤੇ ਲੜਾਈ ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਨਜ਼ਰ ਆ ਰਿਹਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਨੁਕਸਾਨ ਹੋ ਸਕਦਾ ਹੈ।

ਵੜਿੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਆਪਸ ਵਿੱਚ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਅਤੇ ਕੁੜੱਤਣ ਨੂੰ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਵਿਵਾਦ ਸ਼ੁਰੂ ਹੋਣ ਦਾ ਕਾਰਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਲਿਆਉਣਾ ਸੀ। ਸਰਕਾਰ ਵਿਧਾਨ ਸਭਾ 'ਚ ਭਰੋਸੇ ਦਾ ਮਤਾ ਲਿਆਉਣਾ ਚਾਹੁੰਦੀ ਸੀ ਅਤੇ ਰਾਜਪਾਲ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਇਸ ਦੇ ਬਾਵਜੂਦ ਸੂਬਾ ਸਰਕਾਰ ਨੇ ਵਿਧਾਨ ਸਭਾ 'ਚ ਪਿਛਲੇ ਦਰਵਾਜ਼ੇ ਤੋਂ ਭਰੋਸੇ ਦਾ ਮਤਾ ਲਿਆਂਦਾ, ਜਦਕਿ ਸੈਸ਼ਨ ਕਿਸੇ ਹੋਰ ਮੁੱਦੇ 'ਤੇ ਬੁਲਾਇਆ ਗਿਆ ਸੀ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰਾਜ ਭਵਨ ਵੱਲ ਮਾਰਚ ਵੀ ਕੀਤਾ ਸੀ, ਇੰਨਾ ਹੀ ਨਹੀਂ ਜਦੋਂ ਰਾਸ਼ਟਰਪਤੀ ਆਏ ਤਾਂ ਮੁੱਖ ਮੰਤਰੀ ਉਸ ਪ੍ਰੋਗਰਾਮ ਵਿੱਚ ਮੌਜੂਦ ਨਹੀਂ ਸੀ, ਜਿਸ ਨੂੰ ਲੈ ਕੇ ਰਾਜਪਾਲ ਨੇ ਸਵਾਲ ਚੁੱਕੇ ਸਨ। ਹੁਣ ਉਨ੍ਹਾਂ ਯਾਨੀ ਰਾਜਪਾਲ ਨੇ ਕਿਹਾ ਹੈ ਕਿ ਸਰਕਾਰ ਨੇ ਸੰਵਿਧਾਨਕ ਤੌਰ 'ਤੇ ਵੀਸੀ ਦੀ ਨਿਯੁਕਤੀ ਨਹੀਂ ਕੀਤੀ ਕਿਉਂਕਿ ਉਹ ਯੂਨੀਵਰਸਿਟੀ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਪ੍ਰਕਿਰਿਆ ਦੀ ਪਾਲਣਾ ਨਾ ਕਰਨ 'ਤੇ ਸਵਾਲ ਖੜ੍ਹੇ ਕੀਤੇ ਸਨ ਅਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਜ਼ਰ ਦੀ ਪਾਲਣਾ ਕਰਨੀ ਚਾਹੀਦੀ ਸੀ।

ਵੜਿੰਗ ਨੇ ਕਿਹਾ ਕਿ ਕਿਸ ਨੂੰ ਲਗਾਉਣਾ ਹੈ ਅਤੇ ਕਿਸਨੂੰ ਨਹੀਂ ਲਗਾਉਣਾ ਇਹ ਰਾਜ ਸਰਕਾਰ ਦਾ ਅਧਿਕਾਰ ਹੈ। ਪਰ ਜੋ ਵਿਧੀ ਹੈ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਅੱਗੇ ਵਧ ਕੇ ਰਾਜਪਾਲ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਰੰਜਿਸ਼ ਨੂੰ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਗੱਲ੍ਹ ਗੋਸਲ ਸਾਬ੍ਹ ਦੀ ਹੈ, ਤਾਂ ਉਹ ਬਹੁਤ ਹੀ ਚੰਗੇ ਇਨਸਾਨ ਹਨ। ਯੂਨੀਵਰਸਿਟੀ ਦੀ ਇਹੋ ਲੋੜ ਹੈ। ਅਜਿਹੇ 'ਚ ਜੇਕਰ ਵੀ.ਸੀ ਨਹੀਂ ਰਹਿਣਗੇ ਤਾਂ ਵਿਵਾਦ ਬਣਨ ਉੱਤੇ ਵਿਦਿਆਰਥੀਆਂ ਦਾ ਨੁਕਸਾਨ ਹੋਵੇਗਾ। ਇਸ ਲਈ ਮੇਰੀ ਇੱਕ ਰਾਏ ਹੈ ਕਿ ਦੋਵਾਂ ਵਿਚਕਾਰ ਦੂਰੀ ਖਤਮ ਹੋਣੀ ਚਾਹੀਦੀ ਹੈ।

ਇਹ ਵੀ ਪੜੋ: ਹਰਸਿਮਰਤ ਬਾਦਲ ਨੇ ਮਾਨਸਾ ਦੌਰੇ ਦੌਰਾਨ ਮਾਨ ਸਰਕਾਰ ਉੱਤੇ ਸਾਧੇ ਨਿਸ਼ਾਨੇ

ETV Bharat Logo

Copyright © 2025 Ushodaya Enterprises Pvt. Ltd., All Rights Reserved.