ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਿਨੇਟ ਦੇ ਵਿੱਚ 6 ਹੋਰ ਵਿਧਾਇਕਾਂ ਦਾ ਵਿਸਤਾਰ ਕਰਨ ਤੋਂ ਬਾਅਦ ਇਸ ਮਸਲੇ ਉੱਤੇ ਸਿਆਸਤ ਭੱਖੀ ਹੋਈ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਰਾਸ਼ਟਰਪਤੀ ਕੋਲ ਕੈਪਟਨ ਸਰਕਾਰ ਭੰਗ ਕਰਨ ਦੀ ਮੰਗ ਕੀਤੀ ਹੈ।
ਅਮਨ ਅਰੋੜਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਰਿਟ ਪਟੀਸ਼ਨ ਰਾਹੀਂ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਤੇ ਬੀਤੇ ਦਿਨੀ 6 ਵਿਧਾਇਕਾ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਦੇ ਰੂਪ ਵਿੱਚ ਕੈਬਿਨੇਟ ਰੈਂਕ ਦੇਣ 'ਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਰਿਟ ਪਟੀਸ਼ਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ 6 ਵਿਧਾਇਕਾ ਨੂੰ ਕੈਬਿਨੇਟ ਰੈਂਕ ਦੇਣ ਨਾਲ ਉਸੇ ਸੰਵਿਧਾਨ ਦੇ ਆਰਟੀਕਲ 164 (1A) ਦੀ 91ਵੀ ਸੋਧ ਜਿਸ ਤਹਿਤ ਕੁੱਲ ਵਿਧਾਇਕਾਂ ਦੀ ਗਿਣਤੀ ਦੇ 15 ਫੀਸਦੀ ਤੋਂ ਵੱਧ ਵਿਧਾਇਕਾ ਨੂੰ ਕੈਬਿਨੇਟ ਰੈਂਕ ਨਹੀਂ ਦਿੱਤਾ ਜਾ ਸਕਦਾ।
ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਨਵੀਂ ਨਿਯੁਕਤ ਕੀਤੇ 6 ਵਿਧਾਇਕ ਕੈਬਨਿਟ ਰੈਂਕ ਦੇ ਵਿਧਾਇਕਾਂ ਦੇ ਸਲਾਹਕਾਰਾਂ ਦਾ ਆਰਡਰ ਰੱਦ ਕਰ ਦਿੱਤਾ ਗਿਆ ਹੈ ਇਸ ਬਾਰੇ ਬੋਲਦੇ ਹੋਏ ਅਰੋੜਾ ਨੇ ਕਿਹਾ ਕਿ ਕੈਪਟਨ ਸਰਕਾਰ ਨਾਜਾਇਜ਼ ਹੀ ਖਜ਼ਾਨੇ ਉੱਤੇ ਬੋਝ ਪਾ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਸਲਾਹਕਾਰ ਦਾ ਅਹੁਦਾ ਰੱਦ ਕੀਤਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਆਸ ਹੈ ਕਿ ਰਾਸ਼ਟਰਪਤੀ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਬਾਕੀ ਦੇ ਕੈਬਿਨੇਟ ਮੰਤਰੀਆਂ ਦਾ ਵੀ ਅਹੁਦਾ ਰੱਦ ਕਰਨਗੇ।
ਇਹ ਵੀ ਪੜੋ- ਕੈਪਟਨ ਨੇ ਅਮਿਤ ਸ਼ਾਹ ਕੋਲ ਚੁੱਕਿਆ ਨਸ਼ਿਆਂ ਤੇ ਪਾਣੀਆਂ ਦਾ ਮੁੱਦਾ