ETV Bharat / state

Sukhpal Khaira Arrest Case: ਰਾਜਪਾਲ ਨਾਲ ਕੀਤੀ ਕਾਂਗਰਸੀ ਆਗੂਆਂ ਨੇ ਮੁਲਾਕਾਤ, ਸੁਖਪਾਲ ਖਹਿਰਾ ਦੇ ਸਮਰਥਨ ਵਿੱਚ ਹੋਏ ਲਾਮਬੰਦ - Chandigarh latest news in Punjabi

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ (Sukhpal Khaira Arrest Case) ਬਾਅਦ ਪਾਰਟੀ ਦੇ ਵੱਡੇ ਲੀਡਰ ਵੀ ਉਨ੍ਹਾਂ ਦੇ ਸਮਰਥਨ ਵਿੱਚ ਆ ਗਏ ਹਨ। ਪੜ੍ਹੋ ਪੂਰੀ ਖਬਰ...

All Congressmen mobilized in support of leader Sukhpal Khaira
Sukhpal Khaira Arrest Case : ਰਾਜਪਾਲ ਨਾਲ ਕੀਤੀ ਕਾਂਗਰਸੀ ਆਗੂਆਂ ਨੇ ਮੁਲਾਕਾਤ, ਸੁਖਪਾਲ ਖਹਿਰਾ ਦੇ ਸਮਰਥਨ ਵਿੱਚ ਹੋਏ ਲਾਮਬੰਦ
author img

By ETV Bharat Punjabi Team

Published : Sep 28, 2023, 7:58 PM IST

Updated : Sep 28, 2023, 8:10 PM IST

ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਜਾਣਕਾਰੀ ਦਿੰਦੇ ਹੋਏ।
  • #WATCH | After meeting Punjab Governor Banwarilal Purohit in connection with the arrest of Congress MLA Sukhpal Singh Khaira, LoP Punjab Partap Singh Bajwa says, "Punjab Police cannot enter Chandigarh as it is UT...I am sure they have not taken permission from Chandigarh Police.… pic.twitter.com/4JTeAzjvQF

    — ANI (@ANI) September 28, 2023 " class="align-text-top noRightClick twitterSection" data=" ">

ਚੰਡੀਗੜ੍ਹ ਡੈਸਕ : ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ (Sukhpal Khaira Arrest Case) ਵੱਡੀ ਹਲਚਲ ਪੈਦਾ ਹੋ ਗਈ ਹੈ। ਸਾਰੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੇ ਸਮਰਥਨ ਵਿੱਚ ਲਾਮਬੰਦ ਹੋਣ ਲੱਗੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਸਣੇ ਸੁਖਪਾਲ ਖਹਿਰਾ ਦੀ ਸਰਕਾਰੀ ਰਿਹਾਇਸ਼ 'ਤੇ ਕਾਂਗਰਸੀ ਆਗੂਆਂ ਦੀ ਭੀੜ ਇਕੱਠੀ ਹੋਣ ਲੱਗੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਅਸ਼ੀਸ਼, ਵਿਕਰਮ ਚੌਧਰੀ ਅਤੇ ਪ੍ਰਗਟ (The case of the arrest of Sukhpal Khaira) ਸਿੰਘ ਸਮੇਤ ਕਈ ਆਗੂ ਪਹੁੰਚੇ ਹੋਏ ਹਨ। ਸਾਰੇ ਆਗੂ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਵਿੱਚ ਪੈਦਾ ਹੋਏ ਤਾਜ਼ਾ ਸਿਆਸੀ ਹਾਲਾਤਾਂ ਬਾਰੇ ਚਰਚਾ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਆਗੂ ਸਰਕਾਰ ਦੀ ਇਸ ਕਾਰਵਾਈ 'ਤੇ ਸਵਾਲ ਚੁੱਕ ਰਹੇ ਹਨ। ਕਾਂਗਰਸੀ ਆਗੂ ਬਦਲੇ ਦੀ ਰਾਜਨੀਤੀ ਦੀ ਗੱਲ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਕਾਂਗਰਸੀ ਆਗੂ ਭਲਕੇ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ ਕਰਨਗੇ।

  • #WATCH | Punjab Congress leaders including LoP Punjab Partap Singh Bajwa and state unit chief Amarinder Singh Raja Warring held a meeting in Chandigarh over the arrest of party MLA Congress leader Sukhpal Singh Khaira in connection with a drug case. pic.twitter.com/lXph1lSWVZ

ਰਾਜਪਾਲ ਨਾਲ ਕੀਤੀ ਮੁਲਾਕਾਤ : ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਕਾਂਗਰਸ ਪਾਰਟੀ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਇਸ ਪੂਰੇ ਮਾਮਲੇ ਬਾਰੇ ਰਾਜਪਾਲ ਨੂੰ ਜਾਣੂੰ ਕਰਵਾ ਦਿੱਤਾ ਹੈ। ਅਸੀਂ ਰਾਜਪਾਲ ਨੂੰ ਇਸ ਸਾਰੀ ਗ੍ਰਿਫਤਾਰੀ ਦੀ ਘਟਨਾ ਦੇ ਤਰੀਕੇ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੁੱਚੀ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਅਸੀਂ ਸਾਰੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਹਾਂ ਅਤੇ ਇਸ ਲੜਾਈ ਨੂੰ ਲੜਨ ਲਈ ਤਿਆਰ ਹਾਂ।

  • #WATCH | After meeting with the Governor, Punjab Congress chief Amarinder Singh Raja Warring says, "We briefed the Governor about everything that happened with Sukhpal Singh Khaira. How a false case was booked. How a jungle raj has begun in Punjab. How vendetta politics is being… pic.twitter.com/PbaDTNqjWZ

ਗਠਜੋੜ ਬਾਰੇ ਬੋਲੇ ਵੜਿੰਗ : ਗਠਜੋੜ ਦੇ ਸਵਾਲ ਦੇ ਜਵਾਬ ਵਿੱਚ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਖੜਗੇ ਸਾਹਬ ਨੇ ਸਾਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਤੁਹਾਨੂੰ ਪੁੱਛੇ ਬਿਨਾਂ ਕੋਈ ਗਠਜੋੜ ਨਹੀਂ ਹੋਵੇਗਾ, ਫਿਲਹਾਲ ਸਾਡਾ ਮੁੱਦਾ ਸੁਖਪਾਲ ਖਹਿਰਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਪੁਲਿਸ ਰਾਹੀਂ ਵਿਰੋਧੀ ਆਗੂਆਂ ਨੂੰ ਦਬਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ 'ਤੇ ਅਗਵਾ (Governor Banwari Lal Purohit) ਦਾ ਮਾਮਲਾ ਇਸ ਲਈ ਬਣਦਾ ਹੈ ਕਿਉਂਕਿ ਅਸੀਂ ਰਾਜਪਾਲ ਨੂੰ ਇਸ ਦੀ ਜਾਂਚ ਕਰਵਾਉਣ ਲਈ ਕਿਹਾ ਹੈ ਕਿ ਕੀ ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਨੂੰ ਇਸ ਗ੍ਰਿਫਤਾਰੀ ਬਾਰੇ ਸੂਚਿਤ ਕੀਤਾ ਸੀ। ਪੰਜਾਬ ਦੀਆਂ ਹੋਰ ਵਿਰੋਧੀ ਪਾਰਟੀਆਂ ਖਾਸ ਕਰਕੇ ਭਾਜਪਾ ਤੋਂ ਵੀ ਪੁੱਛਿਆ ਜਾਵੇਗਾ ਕਿ ਕੀ ਉਹ ਇਸ ਮਾਮਲੇ ਵਿੱਚ ਕਾਂਗਰਸ ਨਾਲ ਖੜ੍ਹੀ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵਿਰੁੱਧ ਲੜਨਾ ਪਵੇਗਾ। ਕਿਉਂਕਿ ਇਸ ਸਮੇਂ ਪੰਜਾਬ ਵਿੱਚ ਪੁਲਿਸ ਦਾ ਰਾਜ ਚੱਲ ਰਿਹਾ ਹੈ, ਸਰਕਾਰ ਜਿਸ ਨੂੰ ਚਾਹੇ ਗ੍ਰਿਫਤਾਰ ਕਰ ਰਹੀ ਹੈ। ਇਸ ਮਾਮਲੇ ਵਿੱਚ ਕੁਝ ਸਮਾਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜਦੋਂ ਆਮ (Amarinder Raja Waring) ਆਦਮੀ ਪਾਰਟੀ ਵਿੱਚ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮਾਮਲੇ ਵਿੱਚ ਭਾਗਵਤ ਮਾਨ ਦੇ ਬਿਆਨ ਨੂੰ ਮੀਡੀਆ ਦੇ ਸਾਹਮਣੇ ਰੱਖਿਆ ਸੀ।

Last Updated : Sep 28, 2023, 8:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.