ETV Bharat / state

ਮੁੱਖ ਮੰਤਰੀ ਨੂੰ ਪਤਾ ਹੋਣ ਦੇ ਬਾਵਜੂਦ ਨਕਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ... - ਸ਼੍ਰੋਮਣੀ ਅਕਾਲੀ ਦਲ

ਦਲਜੀਤ ਚੀਮਾ ਨੇ ਕਿਹਾ ਕਿ ਚੰਡੀਗੜ੍ਹ 'ਚ 8 ਬੋਟਲਿੰਗ ਪਲਾਂਟ ਹਨ, ਜਦ ਕਿ ਪੰਜਾਬ ਵਿੱਚ 12। ਇਸ ਦੇ ਬਾਵਜੂਦ ਚੰਡੀਗੜ੍ਹ ਤੋਂ ਸ਼ਰਾਬ ਕਿੱਥੇ ਜਾਂਦੀ ਹੈ। ਇਹ ਇੱਕ ਵੱਡਾ ਸਵਾਲ ਹੈ।

ਦਲਜੀਤ ਸਿੰਘ ਚੀਮਾ
ਦਲਜੀਤ ਸਿੰਘ ਚੀਮਾ
author img

By

Published : May 21, 2020, 7:35 PM IST

Updated : May 21, 2020, 7:46 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਾਰੇ ਮਾਮਲੇ ਬਾਰੇ ਜਾਣੂ ਹੋਣ ਦੇ ਬਾਵਜੂਦ ਸ਼ਰਾਬ ਦੀ ਤਸਕਰੀ ਕਰਨ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ ਕਾਰਵਾਈ ਕਰਨ ਦੇ ਆਪਣੇ ਸੰਵਿਧਾਨਿਕ ਫਰਜ਼ ਨਿਭਾਉਣ ਵਿਚ ਨਾਕਾਮ ਸਾਬਿਤ ਹੋਏ ਹਨ। ਪਾਰਟੀ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਇਨ੍ਹਾਂ ਤਸਕਰਾਂ ਦੇ ਨਾਵਾਂ ਦਾ ਜਨਤਕ ਤੌਰ 'ਤੇ ਖ਼ੁਲਾਸਾ ਕਰਨ ਦਾ ਨਿਰਦੇਸ਼ ਦੇਣ।

ਵੀਡੀਓ

ਕੈਪਟਨ ਅਮਰਿੰਦਰ ਸਿੰਘ ਨਾਲ ਲੰਚ 'ਤੇ ਹੋਈ ਨਾਰਾਜ਼ ਵਿਧਾਇਕਾਂ ਦੀ ਡਿਪਲੋਮੈਸੀ ਦੇ ਉੱਪਰ ਨਿਸ਼ਾਨਾ ਸਾਧਦੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੈਠਕ 'ਚ ਸ਼ਾਮਲ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਿਹਾ ਗਿਆ ਕਿ ਜੋ ਵੀ ਇਹ ਨਕਲੀ ਸ਼ਰਾਬ ਦਾ ਕੰਮ ਕਰ ਰਹੇ ਹਨ। ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਜਵਾਬ 'ਚ ਮੁੱਖ ਮੰਤਰੀ ਨੇ ਮੰਨਿਆ ਕਿ ਕੁਝ ਕਾਂਗਰਸੀ ਇਸ ਮਾਮਲੇ 'ਚ ਸ਼ਾਮਿਲ ਹਨ ਜਿਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਅਕਾਲੀ ਦਲ ਨੇ ਕੀਤੀ ਹੈ।

ਵੀਡੀਓ

ਦਲਜੀਤ ਚੀਮਾ ਨੇ ਕਿਹਾ ਕਿ ਚੰਡੀਗੜ੍ਹ 'ਚ 8 ਬੋਟਲਿੰਗ ਪਲਾਂਟ ਹਨ, ਜਦ ਕਿ ਪੰਜਾਬ ਵਿੱਚ 12। ਇਸ ਦੇ ਬਾਵਜੂਦ ਚੰਡੀਗੜ੍ਹ ਤੋਂ ਸ਼ਰਾਬ ਕਿੱਥੇ ਜਾਂਦੀ ਹੈ। ਇਹ ਇੱਕ ਵੱਡਾ ਸਵਾਲ ਹੈ ਕਿ ਜਿੰਨੀ ਚੰਡੀਗੜ੍ਹ ਵਿੱਚ ਬੋਤਲ ਤਿਆਰ ਕੀਤੀ ਜਾਂਦੀ ਹੈ ਉਨੀ ਕੰਜ਼ਪਸ਼ਨ ਸ਼ਰਾਬ ਦੀ ਹੈ ਜਾਂ ਨਹੀਂ ਅਗਰ ਘੱਟ ਹੈ ਤਾਂ ਬਾਕੀ ਬੋਤਲ ਪ੍ਰੋਡਕਸ਼ਨ ਕਿੱਥੇ ਜਾਂਦੀ ਹੈ।

ਵੀਡੀਓ

ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਦੇ ਡਿਸਟਿਲਰੀਆਂ ਵਿੱਚ ਲਗਾਈ ਗਈ ਹੈ। ਜਿਸ ਦੇ ਉੱਪਰ ਸਵਾਲ ਚੁੱਕਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਈਟੀਓ ਅਫ਼ਸਰਾਂ ਉੱਪਰ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਰਿਹਾ।

Last Updated : May 21, 2020, 7:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.