ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪ੍ਰਾਈਵੇਟ ਖੰਡ ਮਿੰਲਾਂ ਤੋਂ ਗੰਨਾ ਉਤਪਾਦਕ ਕਿਸਾਨਾਂ ਦੇ 383 ਕਰੋੜ ਰੁਪਏ ਦੇ ਬਕਾਏ ਵਿਆਜ ਸਮੇਤ ਜਾਰੀ ਕਰਵਾਉਣ। ਇਹ ਵੀ ਮੰਗ ਕੀਤੀ ਕਿ ਬੀਜ ਘੁਟਾਲੇ ਦੇ ਮੁੱਖ ਸਰਗਨਾ ਨੂੰ ਬੇਨਕਾਬ ਕੀਤਾ ਜਾਵੇ।
-
It's strange that @capt_amarinder asked the finance dept & Sugarfed to clear Rs 299 cr due to sugarcane farmers but didn't direct the private sugar mills to clear the outstanding of Rs 383 cr to them. He should immediately prevail upon private millers: Sikander Singh Maluka 1/2 pic.twitter.com/TUGf2Hp2ly
— Shiromani Akali Dal (@Akali_Dal_) June 12, 2020 " class="align-text-top noRightClick twitterSection" data="
">It's strange that @capt_amarinder asked the finance dept & Sugarfed to clear Rs 299 cr due to sugarcane farmers but didn't direct the private sugar mills to clear the outstanding of Rs 383 cr to them. He should immediately prevail upon private millers: Sikander Singh Maluka 1/2 pic.twitter.com/TUGf2Hp2ly
— Shiromani Akali Dal (@Akali_Dal_) June 12, 2020It's strange that @capt_amarinder asked the finance dept & Sugarfed to clear Rs 299 cr due to sugarcane farmers but didn't direct the private sugar mills to clear the outstanding of Rs 383 cr to them. He should immediately prevail upon private millers: Sikander Singh Maluka 1/2 pic.twitter.com/TUGf2Hp2ly
— Shiromani Akali Dal (@Akali_Dal_) June 12, 2020
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਖ਼ਜ਼ਾਨਾ ਵਿਭਾਗ ਤੇ ਸ਼ੂਗਰਫੈਡ ਨੂੰ ਤਾਂ ਗੰਨਾ ਉਤਪਾਦਕ ਕਿਸਾਨਾਂ ਦੇ 299 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਲਈ ਤਾਂ ਕਹਿ ਦਿੱਤਾ ਪਰ ਪ੍ਰਾਈਵੇਟ ਖੰਡ ਮਿੱਲਾਂ ਤੋਂ ਕਿਸਾਨਾਂ ਦੇ ਬਕਾਏ ਕਢਵਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ।
ਮਲੂਕਾ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੰਲਾਂ ਵੱਲ ਕਿਸਾਨਾਂ ਦੇ 2018-19 ਅਤੇ 2019-20 ਦੇ ਸੀਜ਼ਨਾਂ ਵਿੱਚ ਖਰੀਦੇ ਗੰਨੇ ਦੇ 383 ਕਰੋੜ ਰੁਪਏ ਬਕਾਇਆ ਹਨ ਜਦਕਿ 2019-20 ਦਾ ਸੀਜ਼ਨ ਖਤਮ ਹੋਣ ਮਗਰੋਂ ਵੀ ਕੋਈ ਬਕਾਇਆ ਅਦਾ ਨਹੀਂ ਕੀਤਾ ਗਿਆ।
ਮਲੂਕਾ ਨੇ ਕਿਹਾ ਕਿ ਸ਼ੂਗਰਕੇਨ ਪਰਚੇਜ਼ ਐਂਡ ਰੈਗੂਲੇਸ਼ਨ ਐਕਟ ਦੇ ਸ਼ੂਗਰਕੇਨ ਕੰਟਰੋਲ ਆਰਡਰ ਦੀ ਧਾਰਾ 3 (3) ਦੇ ਮੁਤਾਬਕ ਖੰਨਾ ਮਿੱਲਾਂ ਨੇ ਗੰਨੇ ਦੀ ਖਰੀਦ ਤੋਂ 14 ਦਿਨਾਂ ਦੇ ਅੰਦਰ-ਅੰਦਰ ਅਦਾਇਗੀ ਕਰਨੀ ਹੁੰਦੀ ਹੈ ਤੇ ਦੇਰੀ ਨਾਲ ਅਦਾਇਗੀ 'ਤੇ ਵਿਆਜ਼ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਅਨੁਸਾਰ ਹੀ ਕਿਸਾਨਾਂ ਦੇ ਸਾਰੇ ਬਕਾਏ ਵਿਆਜ ਸਮੇਤ ਅਦਾ ਕੀਤੇ ਜਾਣੇ ਚਾਹੀਦੇ ਹਨ।
ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਨੂੰ ਨਿਯਮ ਤੋੜਨ 'ਤੇ ਬਗੈਰ ਸਜ਼ਾ ਤੋਂ ਛੁਟ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੰਨਾਂ ਉਤਪਾਦਨ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਵਿਭਿੰਨਤਾ ਲਈ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੰਨਾ ਉਤਪਾਦਕਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਕੀਤੀ ਤਾਂ ਫਿਰ ਸੂਬੇ ਦੀਆਂ ਫਸਲੀ ਵਿਭਿੰਨਤਾ ਯੋਜਨਾਵਾਂ ਨੂੰ ਸੱਟ ਵੱਜੇਗੀ।
ਇਹ ਵੀ ਪੜੋ: ਮਾਨਸਾ 'ਚੋਂ ਇਸ ਵਾਰ 25 ਹਜ਼ਾਰ ਹੈਕਟੇਅਰ ਨਰਮੇ ਦਾ ਰਕਬਾ ਵਧਿਆ
ਬੀਜ ਘੁਟਾਲੇ ਦੀ ਗੱਲ ਕਰਦਿਆਂ ਮਲੂਕਾ ਨੇ ਕਿਹਾ ਕਿ ਘੁਟਾਲੇ ਵਿੱਚ ਮੁੱਖ ਦੋਸ਼ੀ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਪ੍ਰਸਤੀ ਦੇਣ ਦੇ ਸਪਸ਼ਟ ਸੰਕੇਤ ਮਿਲਣ ਦੇ ਬਾਵਜੂਦ ਮੁੱਖ ਸਰਗਨਾ ਨੂੰ ਕਾਬੂ ਕਰਨ ਲਈ ਕੋਈ ਯਤਨ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਦੋਸ਼ੀ, ਜੋ ਕਿ ਠੱਗੇ ਗਏ ਕਿਸਾਨਾਂ ਦੇ ਦਬਾਅ ਮਗਰੋਂ ਦਰਜ ਕੀਤੇ ਗਏ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਹਨ, ਨਾਲ ਬਹੁਤ ਨਰਮੀ ਨਾਲ ਪੇਸ਼ ਆਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਨਕਲੀ ਬੀਜਾਂ ਦੀ ਪੀ ਆਰ 128 ਅਤੇ ਪੀ ਆਰ 129 ਕਿਸਮ ਦੇ ਸੈਂਪਲ ਗਲਤ ਹੱਥਕੰਡੇ ਵਰਤ ਕੇ ਪਾਸ ਕਰਵਾਉਣ ਦੇ ਯਤਨ ਜਾਰੀ ਹਨ ਤਾਂ ਕਿ ਇਸ ਘੁਟਾਲੇ 'ਤੇ ਪਰਦਾ ਪਾਇਆ ਜਾ ਸਕੇ।