ETV Bharat / state

ਵਕੀਲਾਂ 'ਤੇ NIA ਦੀ ਕਾਰਵਾਈ ਦੇ ਖਿਲਾਫ ਹਾਈਕੋਰਟ 'ਚ ਨਹੀਂ ਹੋਵੇਗਾ ਕੋਈ ਕੰਮ, ਪੜ੍ਹੋ ਪੂਰੀ ਖ਼ਬਰ... - jaggu bhagwanpuria advocate shelly

ਪਿਛਲੇ ਦਿਨੀਂ ਐਨਆਈਏ ਵਲੋਂ ਪੰਜਾਬ ਸਮੇਤ ਕਈ ਸੂਬਿਆਂ 'ਚ ਰੇਡ ਕੀਤੀ ਸੀ। ਇਸ ਦੌਰਾਨ ਕਈ ਵਕੀਲਾਂ ਦੇ ਘਰ ਵੀ ਰੇਡ ਕੀਤੀ ਗਈ ਸੀ। ਜਿਸ ਨੂੰ ਲੈਕੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਆਪਣਾ ਕੰਮ ਬੰਦ ਰੱਖਣਗੇ।

ਵਕੀਲਾਂ 'ਤੇ NIA ਦੀ ਕਾਰਵਾਈ ਦੇ ਖਿਲਾਫ ਹਾਈਕੋਰਟ 'ਚ ਨਹੀਂ ਹੋਵੇਗਾ ਕੋਈ ਕੰਮ

author img

By

Published : Oct 20, 2022, 9:16 AM IST

Updated : Oct 20, 2022, 9:42 AM IST

ਚੰਡੀਗੜ੍ਹ: NIA ਵਲੋਂ ਪਿਛਲੇ ਦਿਨੀਂ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਗਈ। ਇਸ ਦੌਰਾਨ ਕਈ ਵਕੀਲਾਂ ਦੇ ਘਰ ਵੀ ਇਹ ਰੇਡ ਹੋਈ। ਚੰਡੀਗੜ੍ਹ ਸਥਿਤ ਵਕੀਲ ਡਾ. ਸ਼ੈਲੀ ਸ਼ਰਮਾ ਦੇ ਸੈਕਟਰ-27 ਸਥਿਤ ਘਰ ਅਤੇ ਦਫ਼ਤਰ 'ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੇ ਛਾਪੇ ਦੇ ਵਿਰੋਧ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦਾ ਕੰਮ ਬੰਦ ਰਹੇਗਾ।

ਅਜਿਹੇ 'ਚ ਸਿਵਲ ਅਤੇ ਫੌਜਦਾਰੀ ਮਾਮਲਿਆਂ ਦੀ ਸੁਣਵਾਈ ਪ੍ਰਭਾਵਿਤ ਹੋਵੇਗੀ। ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਵਿਸ਼ਾਲ ਅਗਰਵਾਲ ਨੇ ਕਿਹਾ ਹੈ ਕਿ ਬਾਰ ਐਨਆਈਏ ਦੀ ਵਕੀਲ ਸ਼ੈਲੀ ਸ਼ਰਮਾ ਦੇ ਘਰ 'ਤੇ ਗੈਰ-ਕਾਨੂੰਨੀ ਛਾਪੇਮਾਰੀ ਦਾ ਵਿਰੋਧ ਕਰਦੀ ਹੈ ਅਤੇ ਇਸ ਘਟਨਾ ਦੇ ਵਿਰੋਧ ਵਿੱਚ ਹਾਈ ਕੋਰਟ 20 ਅਕਤੂਬਰ ਨੂੰ ਬੰਦ ਰਹੇਗੀ।

ਦੂਜੇ ਪਾਸੇ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀਬੀਏ) ਵੱਲੋਂ ਵੀ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਬੰਦ ਰਹੇਗਾ। ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਟੋਨੀ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਡੀਬੀਏ ਦੀ ਕਾਰਜਕਾਰਨੀ ਕਮੇਟੀ ਇਸ ਮੁੱਦੇ ’ਤੇ ਵਿਚਾਰ ਕਰਕੇ ਅਗਲੀ ਰਣਨੀਤੀ ਤਿਆਰ ਕਰੇਗੀ।

ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੇ ਚੇਅਰਮੈਨ ਸੁਵੀਰ ਸਿੱਧੂ ਨੇ ਕਿਹਾ ਹੈ ਕਿ ਇਸ ਤਰ੍ਹਾਂ ਵਕੀਲਾਂ ਦੇ ਕੰਮ ਵਿੱਚ ਦਖ਼ਲ ਦੇਣਾ ਗ਼ਲਤ ਹੈ। ਇਹ ਐਡਵੋਕੇਟਸ ਐਕਟ, 1961 ਅਤੇ ਐਵੀਡੈਂਸ ਐਕਟ ਦੇ ਵੀ ਵਿਰੁੱਧ ਹੈ। ਬਾਰ ਕੌਂਸਲ ਨੇ ਇਸ ਮੁੱਦੇ ’ਤੇ ਮੀਟਿੰਗ ਸੱਦੀ ਸੀ ਜਿਸ ਵਿੱਚ ਸਾਰੇ 27 ਮੈਂਬਰ ਸ਼ਾਮਲ ਹੋਏ। ਇਸ ਵਿੱਚ ਐਨਆਈਏ ਦੀ ਵਕੀਲਾਂ 'ਤੇ ਕਾਰਵਾਈ ਖ਼ਿਲਾਫ਼ ਨਿੰਦਾ ਮਤਾ ਲਿਆਂਦਾ ਗਿਆ ਅਤੇ ਕਿਹਾ ਗਿਆ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਕੁਝ ਕਦਮ ਚੁੱਕੇ ਜਾਣ।

ਵਕੀਲਾਂ 'ਤੇ NIA ਦੀ ਕਾਰਵਾਈ ਦੇ ਖਿਲਾਫ ਹਾਈਕੋਰਟ 'ਚ ਨਹੀਂ ਹੋਵੇਗਾ ਕੋਈ ਕੰਮ

ਇਸ ਦੇ ਨਾਲ ਹੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ। ਅਜਿਹੇ 'ਚ ਬਾਰ ਕੌਂਸਲ ਨੇ ਫੈਸਲਾ ਕੀਤਾ ਹੈ ਕਿ NIA ਦੀ ਛਾਪੇਮਾਰੀ 'ਚ ਸ਼ਾਮਲ ਅਧਿਕਾਰੀਆਂ ਨੂੰ ਉਨ੍ਹਾਂ ਦੀ ਗਲਤ ਕਾਰਵਾਈ ਨੂੰ ਲੈ ਕੇ ਪੱਤਰ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਅਗਲੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ।

ਦੱਸ ਦਈਏ ਕਿ ਐਨਆਈਏ ਨੇ ਗੁਰੂਗ੍ਰਾਮ, ਬਠਿੰਡਾ ਅਤੇ ਚੰਡੀਗੜ੍ਹ 'ਚ ਤਿੰਨ ਥਾਵਾਂ 'ਤੇ ਵਕੀਲਾਂ ਦੇ ਘਰਾਂ ਅਤੇ ਦਫ਼ਤਰਾਂ 'ਚ ਛਾਪੇਮਾਰੀ ਕਰਕੇ ਦਸਤਾਵੇਜ਼, ਮੋਬਾਈਲ ਅਤੇ ਲੈਪਟਾਪ ਆਦਿ ਜ਼ਬਤ ਕੀਤੇ ਸਨ। ਬਾਰ ਕੌਂਸਲ ਨੇ ਇਸ ਛਾਪੇਮਾਰੀ ਵਿਰੁੱਧ ਐਨਆਈਏ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖਿਆ ਸੀ।

ਇਹ ਛਾਪੇਮਾਰੀ 18 ਅਕਤੂਬਰ ਨੂੰ ਸਵੇਰੇ 6 ਵਜੇ ਐਡਵੋਕੇਟ ਡਾ. ਸ਼ੈਲੀ ਸ਼ਰਮਾ ਦੇ ਘਰ ਕੀਤੀ ਗਈ ਸੀ। ਐਨਆਈਏ ਨੇ ਉਸ ਦੇ ਦੋ ਮੋਬਾਈਲ ਫੋਨ, ਲੈਪਟਾਪ ਅਤੇ ਕੰਪਿਊਟਰ ਦੀ ਤਲਾਸ਼ੀ ਲਈ ਅਤੇ ਕੁਝ ਦਸਤਾਵੇਜ਼ ਵੀ ਲੈ ਗਈ ਸੀ। ਸ਼ੈਲੀ ਸ਼ਰਮਾ ਤੋਂ ਕਰੀਬ ਸਾਢੇ 3 ਘੰਟੇ ਪੁੱਛਗਿੱਛ ਕੀਤੀ ਗਈ।

ਜਾਣਕਾਰੀ ਅਨੁਸਾਰ ਸ਼ੈਲੀ ਸ਼ਰਮਾ 2 ਦਰਜਨ ਤੋਂ ਵੱਧ ਗੈਂਗਸਟਰਾਂ ਦੇ ਕੇਸਾਂ ਵਿੱਚ ਅਦਾਲਤ ਵਿੱਚ ਪੈਰਵੀ ਕਰ ਰਹੀ ਹੈ। ਇਨ੍ਹਾਂ ਵਿੱਚ ਏ+ ਸ਼੍ਰੇਣੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ। ਸਾਲ 2019 ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕੇਸ ਵਿੱਚ ਮੁਲਜ਼ਮਾਂ ਦੇ ਬਰੀ ਹੋਣ ਤੋਂ ਬਾਅਦ ਉਸ ਦੇ ਗਾਹਕਾਂ ਵਿੱਚ ਵਾਧਾ ਹੋਇਆ ਸੀ।

ਇਹ ਵੀ ਪੜ੍ਹੋ: ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਭਾਰਤ ਦੇ ਨਾਗਰਿਕ ਜਲਦੀ ਤੋਂ ਜਲਦੀ ਛੱਡ ਦੇਣ ਯੂਕ੍ਰੇਨ

Last Updated : Oct 20, 2022, 9:42 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.