ETV Bharat / state

ਕੋਰੋਨਾ ਦੀ ਆੜ 'ਚ ਲੋਕਾਂ ਨਾਲ ਧੋਖਾ ਕਰ ਰਹੀ ਸਰਕਾਰ: ਆਪ

ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਤੋਂ ਕੋਰੋਨਾ ਦਰਮਿਆਨ ਹੋਏ ਖ਼ਰਚੇ ਦਾ ਹਿਸਾਬ-ਕਿਤਾਬ ਦੇਣ ਦੇ ਲਈ ਵਾਈਟ ਪੇਪਰ ਦੀ ਮੰਗ ਕੀਤੀ ਹੈ।

ਕੋਰੋਨਾ ਦੀ ਆੜ 'ਚ ਸਰਕਾਰ ਨੇ ਭ੍ਰਿਸ਼ਟਾਚਾਰੀ ਨਾਲ ਰੰਗੇ ਹੱਥ-ਆਪ

author img

By

Published : Jul 25, 2020, 7:17 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਹੋਏ ਖ਼ਰਚਿਆਂ ਲਈ ਪੰਜਾਬ ਸਰਕਾਰ ਤੋਂ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ।

ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਸਰਕਾਰ ਉੱਤੇ ਦੋਸ਼ ਲਾਏ ਹਨ ਕਿ ਸਰਕਾਰ ਕੋਰੋਨਾ ਦੇ ਨਾਂਅ ਉੱਤੇ ਲੋਕਾਂ ਧੋਖਾ ਕਰ ਫ਼ੰਡਾਂ ਵਿੱਚ ਗੜਬੜੀ ਕਰ ਰਹੀ ਹੈ।

ਕੋਰੋਨਾ ਦੀ ਆੜ 'ਚ ਸਰਕਾਰ ਨੇ ਭ੍ਰਿਸ਼ਟਾਚਾਰੀ ਨਾਲ ਰੰਗੇ ਹੱਥ-ਆਪ
ਵਿਰੋਧੀ ਧਿਰ ਨੇਤਾ ਹਰਪਾਲ ਚੀਮਾ।

ਹਰਪਾਲ ਚੀਮਾ ਨੇ ਦੱਸਿਆ ਕਿ ਕੋਰੋਨਾ ਦੇ ਨਾਂਅ ਉੱਤੇ ਇਕੱਠੇ ਕੀਤੇ ਗਏ ਫ਼ੰਡਾਂ ਨੂੰ ਸਹਿਕਾਰੀ ਬੈਂਕ ਵਿੱਚੋਂ ਕਢਵਾ ਕੇ ਇੱਕ ਪ੍ਰਾਇਵੇਟ ਬੈਂਕ ਦੇ ਖ਼ਾਤੇ ਵਿੱਚ ਰੱਖ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕੋਰੋਨਾ ਨੂੰ ਲੈ ਕੇ ਪੁਖ਼ਤਾ ਪ੍ਰਬੰਧਾਂ ਦਾ ਹਵਾਲਾ ਦੇ ਰਹੀ ਹੈ, ਪਰ ਉੱਥੇ ਹੀ ਕੋਰੋਨਾ ਕੇਅਰ ਸੈਂਟਰਾਂ ਸਮੇਤ ਸਰਕਾਰੀ ਹਸਪਤਾਲਾਂ ਵਿੱਚ ਲੋਕ ਸਾਫ਼-ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਜਦਕਿ ਸਰਕਾਰ ਵੱਲੋਂ ਕੋਰੋਨਾ ਵਿਰੁੱਧ ਲੜਾਈ 'ਚ ਹੁਣ ਤੱਕ 300 ਕਰੋੜ ਰੁਪਏ ਖ਼ਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਦੀ ਅਸਲੀਅਤ ਅਤੇ ਮੁੱਖ ਮੰਤਰੀ ਵੱਲੋਂ 3 ਅਰਬ ਰੁਪਏ ਦੇ ਖ਼ਰਚਿਆਂ ਦੇ ਦਾਅਵਿਆਂ 'ਚੋਂ ਵੱਡੇ ਪੱਧਰ 'ਤੇ ਹੋਏ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ।

ਆਪ ਵਿਧਾਇਕ ਅਮਨ ਅਰੋੜਾ।

ਵਿਧਾਇਕ ਅਮਨ ਅਰੋੜਾ ਨੇ ਮੰਗ ਕੀਤੀ ਕਿ 300 ਕਰੋੜ ਰੁਪਏ ਦੇ ਦਾਅਵਿਆਂ ਬਾਰੇ ਪੈਦਾ ਹੋਏ ਸ਼ੱਕ-ਸੰਦੇਹ ਨੂੰ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਾਈਟ ਪੇਪਰ ਜਾਰੀ ਕਰਨ ਅਤੇ ਦੱਸਣ ਕਿ ਇਸ ਅਰਬਾਂ ਰੁਪਏ ਦੀ ਰਕਮ 'ਚੋਂ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਲਈ, ਲੋਕਾਂ ਨੂੰ ਨਵੀਆਂ ਸਹੂਲਤਾਂ ਦੇਣ ਲਈ ਕਿੰਨਾ ਖ਼ਰਚ ਹੋਇਆ ਹੈ।

ਉਥੇ ਹੀ ਸੁਰੱਖਿਆ ਕਿੱਟਾਂ, ਡਾਕਟਰਾਂ, ਨਰਸਾਂ ਅਤੇ ਹੋਰ ਮੈਡੀਕਲ ਸਟਾਫ਼ ਅਤੇ ਸਫ਼ਾਈ ਕਰਮਚਾਰੀਆਂ ਉੱਤੇ ਕਿੰਨਾ ਖ਼ਰਚ ਆਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.