ਚੰਡੀਗੜ੍ਹ: ਸੂਬੇ ਦੀ ਸਿਆਸਤ ਦੇ ਵਿੱਚ ਸ਼ਰਾਬ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਵਿਧਾਨ ਸਭਾ ਦੇ ਵਿੱਚ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਲਿਕਰ ਕਾਰਪੋਰੇਸ਼ਨ ਬਣਾਉਣ ਸਬੰਧੀ ਇੱਕ ਪ੍ਰਾਈਵੇਟ ਬਿੱਲ ਦੀ ਕਾਪੀ ਪੇਸ਼ ਕੀਤੀ ਗਈ ਸੀ।
ਇਸ ਸਬੰਧੀ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਅਮਨ ਅਰੋੜਾ ਨੇ ਦੱਸਿਆ ਕਿ ਉਹ ਲਗਾਤਾਰ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਨ ਪਰ ਸ਼ਰਾਬ ਮਾਫੀਆ ਨਾਲ ਮਿਲੀ ਭੁਗਤ ਹੋਣ ਕਾਰਨ ਅਕਾਲੀ ਕਾਂਗਰਸੀ ਹਰ ਸਾਲ ਆਬਕਾਰੀ ਵਿਭਾਗ ਨੂੰ ਖੋਰਾ ਲਗਾ ਰਹੇ ਹਨ।
ਕਾਂਗਰਸੀ ਅਤੇ ਅਕਾਲੀਆਂ ਤੇ ਵਰ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਸਰਕਾਰਾਂ ਤੋਂ ਮਾਫੀਆ ਨੂੰ ਪਨਾਹ ਦੇਣ ਤੋਂ ਇਲਾਵਾ ਹੋਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਅਰੋੜਾ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸੂਬੇ ਵਿਚ ਸ਼ਰਾਬ ਕਾਰਪੋਰੇਸ਼ਨ ਬਣਾਇਆ ਜਾਵੇਗਾ। ਜਿਸ ਤਹਿਤ ਆਬਕਾਰੀ ਵਿਭਾਗ ਨੂੰ ਘਾਟੇ ਤੋਂ ਵੱਧ ਵਿੱਚ ਲਿਆ ਕੇ ਵਿਖਾਇਆ ਜਾਵੇਗਾ। ਉਥੇ ਸੁਨੀਲ ਜਾਖੜ ਵੱਲੋਂ ਅਕਾਲੀ ਦਲ ਨੂੰ ਸ਼ਰਾਬ ਮਾਮਲੇ ਸਬੰਧੀ ਮਤਾ ਵਿਧਾਨ ਸਭਾ ਵਿੱਚ ਲਿਆਉਣ ਦੇ ਸਵਾਲ ਤੇ ਅਮਨ ਅਰੋੜਾ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸਿਰਫ਼ ਖਾਨਾਪੂਰਤੀ ਕਰ ਰਹੇ ਹਨ। ਗਰਾਊਂਡ ਲੈਵਲ 'ਤੇ ਅਸਲ ਤਸਵੀਰ ਕੁਝ ਹੋਰ ਹੈ।
ਅਰੋੜਾ ਨੇ ਕਿਹਾ ਕਿ 13 ਬੌਟਲਿੰਗ ਪਲਾਂਟ ਸੂਬੇ ਵਿੱਚ ਨੇ ਜਦਕਿ ਚੰਡੀਗੜ੍ਹ ਵਿੱਚ 8 ਹਨ। ਜਿਸ ਤੋਂ ਸਾਫ਼ ਭਰਾ ਮਾਫੀਆ ਯੂਟੀ ਚੰਡੀਗੜ੍ਹ ਤੋਂ ਪੰਜਾਬ ਹਰਿਆਣਾ ਦੇ ਵਿੱਚ ਸ਼ਰਾਬ ਸਪਲਾਈ ਕਰ ਰਿਹੈ। ਇਸ ਦਾ ਇੱਥੋਂ ਵੀ ਪਤਾ ਚੱਲਦਾ ਹੈ ਕਿ ਲੋਕ ਡਾਊਨ ਖੁੱਲ੍ਹਣ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਤੇ ਲੋਕਾਂ ਦੀ ਭੀੜ ਦੇਖਣ ਨੂੰ ਨਹੀਂ ਮਿਲ ਰਹੀ।
ਅਮਨ ਅਰੋੜਾ ਨੇ ਅਕਾਲੀ ਦਲ ਤੇ ਨਿਸ਼ਾਨੇ ਲਾਉਂਦਿਆਂ ਇਹ ਵੀ ਕਿਹਾ ਕਿ ਲਿਕਰ ਕਾਰਪੋਰੇਸ਼ਨ ਦਾ ਮੁੱਦਾ ਆਮ ਆਦਮੀ ਪਾਰਟੀ ਨੇ ਚੁੱਕਿਆ ਸੀ ਤੇ ਜ਼ੋਰ ਸ਼ੋਰ ਨਾਲ ਇਸ ਦੀ ਆਵਾਜ਼ ਵੀ ਉਠਾ ਰਹੀ ਹੈ। ਪਰ ਅਕਾਲੀ ਦਲ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਸਿਰਫ਼ ਉਹ ਆਧਾਰ ਬਣਾ ਕੇ ਸਿਆਸਤ ਕਰਨ 'ਚ ਲੱਗੇ ਹੋਏ ਹਨ।