ETV Bharat / state

ਸ਼ਰਤਾਂ ਨਹੀਂ ਹੋਈਆਂ ਪੂਰੀਆਂ, ਚੰਡੀਗੜ੍ਹ 'ਚ ਨਹੀਂ ਬਣੇਗਾ ਆਮ ਆਦਮੀ ਪਾਰਟੀ ਦਾ ਦਫ਼ਤਰ

ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਆਪਣਾ ਦਫ਼ਤਰ ਬਣਾਉਣ ਲਈ ਸ਼ਰਤਾਂ ਪੂਰੀਆਂ ਨਹੀਂ ਕਰ ਸਕੀ ਹੈ। ਯੂਟੀ ਪ੍ਰਸ਼ਾਸਨ ਨੇ ਪਾਰਟੀ ਦੀ ਦਫ਼ਤਰ ਦੀ ਮੰਗ ਨੂੰ ਖਾਰਜ਼ ਕਰ ਦਿੱਤਾ ਹੈ।

AAP office will not be built in Chandigarh
ਸ਼ਰਤਾਂ ਨਹੀਂ ਹੋਈਆਂ ਪੂਰੀਆਂ, ਚੰਡੀਗੜ੍ਹ 'ਚ ਨਹੀਂ ਬਣੇਗਾ ਆਮ ਆਦਮੀ ਪਾਰਟੀ ਦਾ ਦਫ਼ਤਰ
author img

By

Published : Aug 2, 2023, 9:47 PM IST

ਚੰਡੀਗੜ੍ਹ ਡੈਸਕ : ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਵਿੱਚ ਦਫ਼ਤਰ ਨਹੀਂ ਬਣੇਗਾ। ਜਾਣਕਾਰੀ ਮੁਤਾਬਿਕ ਆਪ ਨੂੰ ਸਿਟੀ ਬਿਊਟੀਫੁੱਲ ਵਿੱਚ ਆਪਣਾ ਪਾਰਟੀ ਦਫ਼ਤਰ ਬਣਾਉਣ ਲਈ ਜ਼ਮੀਨ ਨਹੀਂ ਦਿੱਤੀ ਜਾ ਰਹੀ ਹੈ। ਦਰਅਸਲ ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇਸ ਤੋਂ ਪਹਿਲਾਂ ਦੋ ਵਾਰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲ੍ਹਣ ਦੀ ਮੰਗ ਕੀਤੀ ਸੀ। ਇਸਦੇ ਨਾਲ ਹੀ ਮਾਨ ਨੇ ਜ਼ਮੀਨ ਦੀ ਮੰਗ ਵੀ ਕੀਤੀ ਸੀ। ਪਰ ਇਸ ਮੰਗ ਨੂੰ ਯੂਟੀ ਪ੍ਰਸ਼ਾਸਨ ਨੇ ਖਾਰਜ ਕਰ ਦਿੱਤਾ ਹੈ।

ਨਹੀਂ ਹੋਈਆਂ ਸ਼ਰਤਾਂ ਪੂਰੀਆਂ : ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਆਪਣਾ ਦਫ਼ਤਰ ਬਣਾਉਣ ਲਈ ਸਿਆਸੀ ਧਿਰਾਂ ਲਈ ਕੁੱਝ ਸ਼ਰਤਾਂ ਹੁੰਦੀਆਂ ਹਨ। ਪਰ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਸਕੀ ਹੈ। ਇਸੇ ਨੂੰ ਲੈ ਕੇ ਯੂਟੀ ਪ੍ਰਸ਼ਾਸਨ ਵੱਲੋਂ ਪਾਰਟੀ ਦੀ ਮੰਗ ਨੂੰ ਰੱਦ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੇ ਕੁੱਝ ਸ਼ਰਤਾਂ ਪੂਰੀਆਂ ਵੀ ਕੀਤੀਆਂ ਹਨ।

ਕੀ ਹਨ ਸ਼ਰਤਾਂ : ਯੂਟੀ ਵਿੱਚ ਪਾਰਟੀ ਦਫ਼ਤਰ ਲਈ ਪਹਿਲੀ ਸ਼ਰਤ ਇਹ ਹੈ ਕਿ ਕੋਈ ਵੀ ਸਿਆਸੀ ਪਾਰਟੀ ਕੌਮੀ ਪੱਧਰ ਜੀ ਹੋਣੀ ਚਾਹੀਦੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਇਹ ਸ਼ਰਤ ਪੂਰੀ ਕਰਦੀ ਹੈ। ਕਿਉਂ ਕਿ ਗੁਜਰਾਤ ਵਿੱਚ ਵਿਧਾਇਕ ਬਣਨ ਤੋਂ ਮਗਰੋਂ ਆਮ ਆਦਮੀ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਕੌਮੀ ਪਾਰਟੀ ਐਲਾਨਿਆ ਗਿਆ ਹੈ। ਪਰ ਇਸ ਤੋਂ ਇਲਾਵਾ ਦੋ ਹੋਰ ਸ਼ਰਤਾਂ ਆਮ ਆਦਮੀ ਪਾਰਟੀ ਪੂਰਾ ਨਹੀਂ ਕਰ ਰਹੀ ਹੈ।

ਦੂਜੀ ਸ਼ਰਤ ਮੁਤਾਬਿਕ ਦਫ਼ਤਰ ਲਈ ਜ਼ਮੀਨ ਤਾਂ ਦਿੱਤੀ ਜਾਵੇਗੀ ਪਰ ਉਸ ਪਾਰਟੀ ਦਾ 20 ਸਾਲਾਂ ਤੋਂ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਤੋਂ ਹੋਣਾ ਚਾਹੀਦਾ ਹੈ। ਇਹ ਸ਼ਰਤ ਵੀ ਆਮ ਆਦਮੀ ਪਾਰਟੀ ਪੂਰਾ ਨਹੀਂ ਕਰਦੀ ਹੈ। ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦਾ ਕੋਈ ਮੈਂਬਰ ਪਾਰਲੀਮੈਂਟ ਨਹੀਂ ਹੈ। ਜਦੋਂ ਕਿ ਬੀਜੇਪੀ ਦੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਨਵਾਰੀ ਲਾਲ ਪੁਰੋਹਿਤ ਨੂੰ ਕਈ ਵਾਰ ਇਸਨੂੰ ਲੈ ਕਿ ਚਿੱਠੀ ਵੀ ਲਿਖੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.