ETV Bharat / state

'ਜੇ ਬਠਿੰਡਾ ਥਰਮਲ ਪਲਾਂਟ ਢਾਹਿਆ ਤਾਂ ਰਾਜੇ ਦੀ ਸਰਕਾਰ ਢਾਹ ਦੇਣਗੇ ਪੰਜਾਬ ਦੇ ਲੋਕ'

ਪੰਜਾਬ ਸਰਕਾਰ ਦੀ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਪ੍ਰਕਿਰਿਆ ਵਿਰੁੱਧ ਆਮ ਆਦਮੀ ਪਾਰਟੀ ਨੇ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਬੇ ਨਾਨਕ ਨੂੰ ਸਮਰਪਿਤ ਬਠਿੰਡਾ ਦੀ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਲਈ ਸਾਰੇ ਇਕਜੁੱਟ ਹੋਣ ਅਤੇ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨ।

Aam Aadmi Party warns Punjab govt over Bathinda thermal plant
'ਜੇ ਬਠਿੰਡਾ ਥਰਮਲ ਪਲਾਂਟ ਢਾਹਿਆ ਤਾਂ ਰਾਜੇ ਦੀ ਸਰਕਾਰ ਢਾਹ ਦੇਣਗੇ ਪੰਜਾਬ ਦੇ ਲੋਕ'
author img

By

Published : Sep 12, 2020, 8:55 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਬਠਿੰਡਾ ਥਰਮਲ ਪਲਾਂਟ ਦੀ ਹੋਂਦ ਮਿਟਾਉਣ ‘ਤੇ ਤੁਲੀ ਅਮਰਿੰਦਰ ਸਿੰਘ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਸਰਕਾਰ ਨੇ ਲੈਂਡ ਮਾਫੀਆ ਦੇ ਹਿੱਤ ਪੂਰਦਿਆਂ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਗੁਸਤਾਖ਼ੀ ਕੀਤੀ ਤਾਂ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਢਾਹ ਦੇਣਗੇ।

ਆਪ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਰੁਪਿੰਦਰ ਕੌਰ ਰੁਬੀ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ, ‘‘1969 ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਥਰਮਲ ਪਲਾਂਟ ਸਥਾਪਿਤ ਕੀਤਾ ਗਿਆ ਸੀ, ਪ੍ਰੰਤੂ ਬਾਦਲ ਸਰਕਾਰ ਦੀਆਂ ਜਨਤਕ (ਪਬਲਿਕ) ਸੈਕਟਰ ਵਿਰੋਧੀ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ‘ਚ ਜੁੱਟੀ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ ਚੌਣ ਵਾਅਦੇ ਤੋਂ ਮੁਕਰ ਕੇ ਹੁਣ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਸਰਕਾਰ ਦੀ ਆਪਣੀ ਊਰਜਾ ਵਿਕਾਸ ਏਜੰਸੀ (ਪੇਡਾ), ਥਰਮਲ ਦੇ ਬੋਰਡ ਆਫ਼ ਡਾਇਰੈਕਟਰਜ ਅਤੇ ਬਿਜਲੀ ਬੋਰਡ ਦੇ ਮਾਹਿਰ ਇੰਜੀਨੀਅਰਾਂ ‘ਤੇ ਅਧਾਰਿਤ ਜਥੇਬੰਦੀਆਂ ਨੇ ਤਜਵੀਜ਼ ਦਿੱਤੀ ਸੀ ਕਿ 2031 ਤੱਕ ਚੱਲ ਸਕਦੇ ਬਠਿੰਡਾ ਥਰਮਲ ਪਲਾਂਟ ਦੇ ਕੋਲਾ ਅਧਾਰਿਤ ਯੂਨਿਟਾਂ ਨੂੰ ਬੰਦ ਹੀ ਕਰਨਾ ਹੈ ਤਾਂ ਇਹ ਪਰਾਲੀ ‘ਤੇ ਚਲਾਏ ਜਾ ਸਕਦੇ ਹਨ। ਸੈਂਕੜੇ ਇਸੇ ਤਰ੍ਹਾਂ ਸੁਆਹ (ਰਾਖ) ਸੁੱਟਣ ਲਈ ਖਾਲੀ ਪਈ ਸੈਂਕੜੇ ਏਕੜ ਜਮੀਨ ‘ਤੇ ਸੋਲਰ ਪਾਵਰ ਪਲਾਂਟ ਲਗਾਇਆ ਜਾ ਸਕਦਾ ਹੈ, ਪ੍ਰੰਤੂ ਅਮਰਿੰਦਰ ਸਿੰਘ ਸਰਕਾਰ ਨੇ ਇਨ੍ਹਾਂ ਲਾਹੇਵੰਦ ਤਜਵੀਜ਼ਾਂ ਰੱਦੀ ਦੀ ਟੋਕਰੀ ‘ਚ ਸੁੱਟ ਕੇ ਮੁੰਬਈ ਦੀ ਇੱਕ ਕੰਪਨੀ ਨੂੰ 164 ਕਰੋੜ ਰੁਪਏ ‘ਚ ਬਠਿੰਡਾ ਥਰਮਲ ਪਲਾਂਟ ਢਾਹੁਣ ਦਾ ਠੇਕਾ ਦੇ ਦਿੱਤਾ ਹੈ।

‘ਆਪ‘ ਵਿਧਾਇਕਾਂ ਨੇ ਸਰਕਾਰ ਦੀ ਇਸ ਪ੍ਰਕਿਰਿਆ ਦਾ ਵਿਰੁੱਧ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਬੇ ਨਾਨਕ ਨੂੰ ਸਮਰਪਿਤ ਬਠਿੰਡਾ ਦੀ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਲਈ ਸਾਰੇ ਇਕਜੁੱਟ ਹੋਣ ਅਤੇ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.