ਚੰਡੀਗੜ੍ਹ: ਬੀਤੀ 21 ਅਕਤੂਬਰ ਨੂੰ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੈ। ਚਾਰਾਂ ਹਲਕਿਆਂ ਵਿੱਚੋਂ ਤਿੰਨ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ ਇੱਕ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੈ। ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਇਨ੍ਹਾਂ ਚਾਰਾਂ ਹਲਕਿਆਂ ਵਿੱਚੋਂ ਜ਼ਿਮਨੀ ਚੋਣਾਂ ਦੀ ਦੌੜ ਵਿੱਚ ਸਭ ਤੋਂ ਪਿੱਛੇ ਚੱਲ ਰਹੀ ਹੈ।
ਪੰਜਾਬ ਵਿੱਚ ਜ਼ਿਮਨੀ ਚੋਣਾਂ ਜਲਾਲਾਬਾਦ, ਮੁਕੇਰੀਆਂ, ਮੁੱਲਾਂਪੁਰ ਦਾਖਾ ਅਤੇ ਫਗਵਾੜਾ ਵਿੱਚ ਹੋਈਆਂ। ਮੁੱਲਾਂਪੁਰ ਦਾਖਾ ਵਿੱਚ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਅੱਗੇ ਚੱਲ ਰਹੇ ਹਨ।
ਮੁਕੇਰੀਆਂ ਵਿੱਚ ਕਾਂਗਰਸੀ ਉਮੀਦਵਾਰ ਇੰਦੂ ਬਾਬਾ ਅੱਗੇ ਚੱਲ ਰਹੀ ਹੈ ਅਤੇ ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਅੱਗੇ ਚੱਲ ਰਹੇ ਹਨ। ਜਲਾਲਾਬਾਦ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਅੱਗੇ ਹਨ।
ਇਨ੍ਹਾਂ ਚਾਰਾਂ ਹਲਕਿਆਂ ਵਿੱਚੋਂ ਸਿਰਫ਼ ਮੁੱਲਾਂਪੁਰ ਦਾਖਾ ਤੋਂ ਹੀ ਅਕਾਲੀ ਦਲ ਅੱਗੇ ਬਾਕੀ ਦਜੇ ਤਿੰਨ ਹਲਕਿਆਂ ਵਿੱਚ ਕਾਂਗਰਸ ਸਭ ਤੋਂ ਅੱਗੇ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ ਸਾਰੇ ਹਲਕਿਆਂ ਵਿੱਚ ਕਾਫ਼ੀ ਪਿੱਛੇ ਰਹਿ ਗਈ ਹੈ।