ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਲਈ ਸਿਆਸੀ ਹਲਚਲ ਹੋਰ ਤੇਜ਼ ਹੋ ਗਈ ਹੈ। ਸਿਆਸੀ ਪਾਰਟੀਆਂ ਵਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ। ਭਾਜਪਾ ਤੋਂ ਬਾਅਦ ਆਮ ਆਦਮੀ ਆਦਮੀ ਪਾਰਟੀ ਨੇ ਵੀ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ।

ਜਾਰੀ ਹੋਈ ਸੂਚੀ ਮੁਤਾਬਕ, ਸੁਜਾਨਪੁਰ ਤੋਂ ਅਮਿਤਾ ਸਿੰਘ ਮੰਟੀ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ, ਦਾਖਾਂ ਤੋਂ ਕੇ.ਐਨ.ਐਸ.ਕੰਗ, ਲਹਿਰਾ ਤੋਂ ਬਰਿੰਦਰ ਕੁਮਾਰ ਗੋਟਿਲ ਉਮੀਦਵਾਰ ਹੋਣਗੇ।