ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 77 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3140 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 717 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 67 ਲੋਕਾਂ ਦੀ ਮੌਤ ਹੋਈ ਹੈ।
![punjab coronavirus case](https://etvbharatimages.akamaized.net/etvbharat/prod-images/img-20200614-wa0018_1406newsroom_1592144208_702.jpg)
ਇਨ੍ਹਾਂ 77 ਨਵੇਂ ਮਾਮਲਿਆਂ ਵਿੱਚੋਂ 22 ਲੁਧਿਆਣਾ, 13 ਅੰਮ੍ਰਿਤਸਰ, 10 ਪਟਿਆਲਾ, 2 ਫ਼ਤਿਹਗੜ੍ਹ ਸਾਹਿਬ, 1 ਜਲੰਧਰ, 5 ਸੰਗਰੂਰ, 5 ਪਠਾਨਕੋਟ, 2 ਗੁਰਦਾਸਪੁਰ, 2 ਹੁਸ਼ਿਆਰਪੁਰ, 1 ਮੋਗਾ, 1 ਰੋਪੜ, 2 ਤਰਨਤਾਰਨ, 1 ਮੁਕਤਸਰ ਸਾਹਿਬ ਅਤੇ 10 ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ।
![punjab coronavirus case](https://etvbharatimages.akamaized.net/etvbharat/prod-images/img-20200614-wa0017_1406newsroom_1592144208_1095.jpg)
ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 3140 ਮਰੀਜ਼ਾਂ ਵਿੱਚੋਂ 2356 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 717 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 1,82,225 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 3140 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।