ਚੰਡੀਗੜ੍ਹ: ਚੰਡੀਗੜ੍ਹ ਵਿੱਚ ਜੋ ਵੀ ਇਲਾਕੇ ਜ਼ਿਆਦਾ ਭੀੜ ਭਰੇ ਹਨ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ ਦੀ ਤਿੰਨ ਕਲੋਨੀ ਵੀ ਭਾਰੀ ਅਬਾਦੀ ਵਾਲੀ ਹੈ ਜਿੱਥੇ ਇੱਕ ਕਮਰੇ ਵਿੱਚ ਪੰਜ ਤੋਂ ਵੱਧ ਲੋਕ ਰਹਿ ਰਹੇ ਹਨ।
ਘਰ ਦੇ ਮਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 6 ਵਰ੍ਹਿਆਂ ਤੋਂ ਇੱਥੇ ਹੀ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇੱਕ ਪਰਿਵਾਰ ਦੇ ਵਿੱਚ 7 ਜੀਅ ਹਨ ਜੋ ਕਿ ਇਸੇ ਕਮਰੇ ਦੇ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਤੋਂ ਡਰ ਵੀ ਲੱਗਦਾ ਹੈ ਪਰ ਉਹ ਮਜ਼ਬੂਰ ਹਨ ਅਤੇ ਇੱਕ ਕਮਰੇ ਵਿੱਚ ਰਹਿ ਰਹੇ ਹਨ।
ਰਮੇਸ਼ ਕੁਮਾਰ ਆਪਣੇ ਨੂੰਹ, ਪੁੱਤਰ, ਆਪਣੀ ਪਤਨੀ ਅਤੇ ਦੋ ਨਾਤੀ ਪੋਤਿਆਂ ਦੇ ਨਾਲ ਰਹਿ ਰਹੇ ਹਨ। ਰਮੇਸ਼ ਕੌਰ ਦੀ ਪਤਨੀ ਨੇ ਦੱਸਿਆ ਕਿ ਉਹ ਬਹੁਤ ਦੇਰ ਤੋਂ ਇਸ ਘਰ ਦੇ ਵਿੱਚ ਗੁਜ਼ਰ ਬਸਰ ਕਰ ਰਹੇ ਹਨ, ਉੱਥੇ ਹੀ ਵਾਰਡ ਦੇ ਸਾਰੇ ਲੋਕਾਂ ਦਾ ਇੱਕੋ ਹੀ ਵਾਸ਼ਰੂਮ ਹੈ ਜਿਸ ਨੂੰ ਸਭ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਦਿਨ ਦੇ ਵੇਲੇ ਉਹ ਸਭ ਗਲੀ ਵਿੱਚ ਬਾਹਰ ਆ ਜਾਂਦੇ ਹਨ ਅਤੇ ਜਿੱਥੇ ਉਹ ਖਾਣਾ ਬਣਾਉਂਦੇ ਹਨ ਉਸੇ ਜ਼ਮੀਨ 'ਤੇ ਕੱਪੜਾ ਵਿਛਾ ਕੇ ਸੌਂ ਜਾਂਦੇ ਹਨ।