ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ਉੱਤੇ ਬਾਰਡਰ ਸਿਕਿਓਰਿਟੀ ਫੋਰਸ (Border Security Force) ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਐੱਸਐੱਫ ਪੰਜਾਬ ਫਰੰਟੀਅਰ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਡ ਤੋਂ 565 ਗ੍ਰਾਮ ਹੈਰੋਇਨ (565 grams of heroin recovered ) ਬਰਾਮਦ ਕੀਤੀ ਹੈ। ਬੀਐੱਸਐੱਫ ਪੰਜਾਬ ਫਰੰਟੀਅਰ ਮੁਤਾਬਕ ਹੈਰੋਇਨ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ ਅਤੇ ਇਹ ਡਰੋਨ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਮੁੜ ਗਿਆ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਲਾਕੇ 'ਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ। ਬੀਐੱਸਐੱਫ ਪੰਜਾਬ ਫਰੰਟੀਅਰ (BSF Punjab Frontier) ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।
-
𝐇𝐞𝐫𝐨𝐢𝐧 𝐃𝐫𝐨𝐩𝐩𝐞𝐝 𝐛𝐲 𝐏𝐚𝐤𝐢𝐬𝐭𝐚𝐧𝐢 𝐃𝐫𝐨𝐧𝐞 𝐬𝐞𝐢𝐳𝐞𝐝 𝐛𝐲 𝐁𝐒𝐅
— BSF PUNJAB FRONTIER (@BSF_Punjab) November 21, 2023 " class="align-text-top noRightClick twitterSection" data="
In a search operation, based on specific input about drone intrusion, @BSF_Punjab troops seized 565 gms of heroin from the outskirts of the village - Mode, District - Amritsar.
The troops… pic.twitter.com/b5n0Nv5347
">𝐇𝐞𝐫𝐨𝐢𝐧 𝐃𝐫𝐨𝐩𝐩𝐞𝐝 𝐛𝐲 𝐏𝐚𝐤𝐢𝐬𝐭𝐚𝐧𝐢 𝐃𝐫𝐨𝐧𝐞 𝐬𝐞𝐢𝐳𝐞𝐝 𝐛𝐲 𝐁𝐒𝐅
— BSF PUNJAB FRONTIER (@BSF_Punjab) November 21, 2023
In a search operation, based on specific input about drone intrusion, @BSF_Punjab troops seized 565 gms of heroin from the outskirts of the village - Mode, District - Amritsar.
The troops… pic.twitter.com/b5n0Nv5347𝐇𝐞𝐫𝐨𝐢𝐧 𝐃𝐫𝐨𝐩𝐩𝐞𝐝 𝐛𝐲 𝐏𝐚𝐤𝐢𝐬𝐭𝐚𝐧𝐢 𝐃𝐫𝐨𝐧𝐞 𝐬𝐞𝐢𝐳𝐞𝐝 𝐛𝐲 𝐁𝐒𝐅
— BSF PUNJAB FRONTIER (@BSF_Punjab) November 21, 2023
In a search operation, based on specific input about drone intrusion, @BSF_Punjab troops seized 565 gms of heroin from the outskirts of the village - Mode, District - Amritsar.
The troops… pic.twitter.com/b5n0Nv5347
ਡਰੋਨ ਘੁਸਪੈਠ ਬਾਰੇ ਖਾਸ ਇਨਪੁਟ ਦੇ ਆਧਾਰ 'ਤੇ ਖੋਜ ਮੁਹਿੰਮ 'ਚ ਡਾ.@BSF_Punjab ਫੌਜੀਆਂ ਨੇ ਪਿੰਡ ਮੋਡ, ਜਿਲਾ-ਅੰਮ੍ਰਿਤਸਰ ਦੇ ਬਾਹਰਵਾਰ ਤੋਂ 565 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੈਨਿਕਾਂ ਨੇ #ਡਰੋਨ ਘੁਸਪੈਠ ਦਾ ਤੇਜ਼ੀ ਨਾਲ ਜਵਾਬ ਦਿੱਤਾ, ਜਿਸ ਨੇ #ਪਾਕਿਸਤਾਨ ਵਾਪਸ ਪਰਤਣ ਤੋਂ ਪਹਿਲਾਂ ਨਸ਼ਾ ਛੱਡ ਦਿੱਤਾ। #AlertBSF ਦੇ ਜਵਾਨਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।- ਬੀਐੱਸਐੱਫ ਪੰਜਾਬ ਫਰੰਟੀਅਰ
- Gurpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂੰ ਖ਼ਿਲਾਫ਼ NIA ਨੇ ਕੀਤਾ ਕੇਸ ਦਰਜ, ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਦਿੱਤੀ ਸੀ ਧਮਕੀ
- ਪਰਾਲੀ ਪ੍ਰਦੂਸ਼ਣ ਸਬੰਧੀ ਬਿਆਨ ਨੂੰ ਲੈਕੇ ਘਿਰੇ ਖੇਤੀਬਾੜੀ ਮੰਤਰੀ, ਵਿਰੋਧੀਆਂ ਨੇ ਕਿਹਾ-ਪੰਜਾਬ ਦੀ ਹਾਲਤ ਖਰਾਬ ਖੁੱਡੀਆਂ ਕਰ ਰਹੇ ਸਿਆਸਤ,ਕਿਸਾਨਾਂ ਨੇ ਵੀ ਲਿਆ ਨਿਸ਼ਾਨੇ 'ਤੇ
- Uttarkashi Tunnel Accident 10th Day: ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ ਆਈ ਸਾਹਮਣੇ, ਵਾਕੀ ਟਾਕੀ ਰਾਹੀਂ ਕੀਤੀ ਗੱਲ, ਬਚਾਅ ਕਾਰਜ ਜਾਰੀ
ਪਹਿਲਾਂ ਵੀ ਮਿਲੇ ਡਰੋਨ: ਅੰਮ੍ਰਿਤਸਰ ਦੇ ਥਾਣਾ ਘਰਿੰਡਾ ਵਿੱਚ ਵੀ ਬੀਤੇ ਦਿਨ ਵੱਖ-ਵੱਖ ਮਾਮਲਿਆਂ ਦੌਰਾਨ ਖੇਤਾਂ ਵਿੱਚੋਂ 2 ਡ੍ਰੋਨ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਸਨ। ਇਸ ਸਬੰਧੀ ਗੱਲਬਾਤ ਕਰਦਿਆ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਸੀ ਕਿ ਡੀ.ਐਸ.ਪੀ ਅਟਾਰੀ ਦੀ ਜੇਰੇ ਨਿਗਰਾਨੀ ਹੇਠ ਐੱਸ.ਐੱਚ.ਓ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਡਰੋਨ ਪਾਕਿਸਤਾਨ ਦੀ ਤਰਫੋਂ ਆ ਕੇ ਪਿੰਡ ਭਰੋਪਾਲ, ਦਾਉਂਕੇ ਦੇ ਖੇਤਾਂ ਵਿੱਚ ਘੁੰਮ ਰਿਹਾ ਸੀ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਵੱਲ ਜਾਂਚ ਪਾਰਟੀ ਲੈ ਕੇ ਉਕਤ ਜਗ੍ਹਾ ਉੱਤੇ ਜਾਂਚ ਸ਼ੁਰੂ ਕੀਤੀ ਗਈ ਜਿਸ ਦੌਰਾਨ ਜਜਬੀਰ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਦਾਉਂਕੇ ਦੇ ਖੇਤ ਵਿੱਚੋਂ ਇੱਕ ਛੋਟਾ ਡਰੋਨ ਬ੍ਰਾਮਦ ਹੋਇਆ । ਜਿਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆ ਖ਼ਿਲਾਫ਼ ਮੁਕੱਦਮਾ ਨੰ. 212, ਜੁਰਮ 10,11,12 AIR CRAFT ACT ਤਹਿਤ ਥਾਣਾ ਘਰਿੰਡਾ ਦਰਜ ਰਜਿਸਟਰ ਕੀਤਾ। (case registered against unknown persons)