ਚੰਡੀਗੜ੍ਹ: ਲੌਕਡਾਊਨ ਦੌਰਾਨ ਸੂਬੇ 'ਚ ਫਸੇ ਪਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਸੂਬੇ ਭੇਜਣ ਲਈ ਪੰਜਾਬ 'ਚ ਹੁਣ ਤਕ ਕੁੱਲ 40 ਗੱਡੀਆਂ ਚਲਾਈਆਂ ਗਈਆਂ ਹਨ। ਮੁੱਖ ਮੰਤਰੀ ਕੈਪਟਨ ਨੇ ਟਵੀਟ ਕਰ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਘਰਾਂ ਨੂੰ ਮੁੜ ਰਹੇ ਪਰਵਾਸੀਆਂ ਨੇ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਵਿਧਾਵਾਂ ਦੀ ਗਵਾਹੀ ਭਰੀ ਹੈ। ਉਨ੍ਹਾਂ ਕਿਹਾ ਕਿ ਘਰ ਵਾਪਸੀ ਵੇਲੇ ਉਨ੍ਹਾਂ ਦੇ ਖਾਣ ਪੀਣ ਸੰਬੰਧੀ ਸਭ ਸਹੂਲਤਾਵਾਂ ਉਪਲੱਭਧ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਥੋਂ ਖ਼ੁਸ਼ੀ ਖ਼ੁਸ਼ੀ ਘਰ ਚੱਲੇ ਹਨ ਅਤੇ ਹਾਲਾਤ ਸਹੀ ਹੋ ਜਾਣ 'ਤੇ ਪੰਜਾਬ ਮੁੜ ਵਾਪਸ ਆਉਣਗੇ।
ਮੁੱਖ ਮੰਤਰੀ ਕੈਪਟਨ ਨੇ ਇਹ ਵੀਡੀਓ ਸਾਂਝੀ ਕੀਤੀ ਹੈ ਅਤੇ ਖ਼ੁਸ਼ੀ ਵੀ ਜ਼ਾਹਰ ਕੀਤੀ ਹੈ ਕਿ ਬਹੁਤੇ ਲੋਕ ਪੰਜਾਬ ਮੁੜ ਆਉਣਾ ਚਾਹੁੰਦੇ ਹਨ। ਉਨ੍ਹਾਂ ਉਮੀਦ ਜਤਾਈ ਹੈ ਕਿ ਵਾਪਸ ਘਰ ਚੱਲੇ ਪਰਵਾਸੀ ਹਾਲਾਤ ਸਹੀ ਹੋਣ ਤੇ ਵੱਡੀ ਗਿਣਤੀ 'ਚ ਪੰਜਾਬ ਪਰਤਣਗੇ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਦੇ ਵੱਖ-ਵੱਖ ਇਲਾਕਿਆਂ 'ਚ ਕਈ ਪਰਵਾਸੀ ਫਸੇ ਹਨ ਜੋ ਘਰ ਵਾਪਸ ਜਾਣਾ ਚਾਹੁੰਦੇ ਹਨ। ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰਾਂ ਨੇ ਮਿਲ ਇਨ੍ਹਾਂ ਨੂੰ ਘਰ ਭੇਜਣ ਲਈ ਕਈ ਸਪੈਸ਼ਲ ਗੱਡੀਆਂ ਵੀ ਚਲਾਈਆਂ ਹਨ। ਇਸੇ ਉਪਰਾਲੇ ਅਧੀਨ ਸੂਬੇ ਚੋਂ ਵੀ ਕੁੱਲ 40 ਗੱਡੀਆਂ ਚਲਾਈਆਂ ਗਈਆਂ ਹਨ। ਘਰ ਪਰਤ ਰਹੇ ਪਰਵਾਸੀਆਂ ਦੇ ਹੰਸੂ ਹੰਸੂ ਕਰਦੇ ਚਿਹਰੇ ਉਨ੍ਹਾਂ ਦੇ ਘਰ ਪਰਤਨ ਦੀ ਖ਼ੁਸ਼ੀ ਨੂੰ ਬਾਖ਼ੂਬੀ ਬਿਆਨ ਕਰਦੇ ਹਨ।