ਚੰਡੀਗੜ੍ਹ: ਲੋਕਾਂ ਨੂੰ ਮਾਰ ਕੇ ਤੁਸੀਂ ਉਨ੍ਹਾਂ ਦੇ ਵਿਚਾਰ ਨਹੀਂ ਮਾਰ ਸਕਦੇ, ਇਹ ਕਹਿਣਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸੀ, ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਤੇ ਅੰਗ੍ਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਆਪਣੇ ਹੌਂਸਲੇ ਨਾਲ ਹਿਲਾ ਦੇਣ ਵਾਲੇ ਭਗਤ ਸਿੰਘ ਮਹਿਜ਼ 23 ਸਾਲ ਦੀ ਉਮਰ 'ਚ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ। 23 ਮਾਰਚ ਨੂੰ ਦੇਸ਼ ਵਾਸੀ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਸਣੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ।
ਉਨ੍ਹਾਂ ਦੇ ਭਾਸ਼ਨਾਂ ਅਤੇ ਉਨ੍ਹਾਂ ਦੇ ਲਿਖੇ ਲੇਖਾਂ ਰਾਹੀਂ ਸਾਨੂੰ ਉਨ੍ਹਾਂ ਦੇ ਵਿਚਾਰ ਪਤਾ ਚੱਲਦੇ ਹਨ, ਜਾਣੋਂ ਉਨ੍ਹਾਂ ਦੇ ਵਿਚਾਰ
- "ਉਹ ਮੈਨੂੰ ਮਾਰ ਸਕਦੇ ਹਨ, ਪਰ ਉਹ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ, ਪਰ ਉਹ ਮੇਰੀ ਆਤਮਾ ਨੂੰ ਕੁਚਲਣ ਦੇ ਯੋਗ ਨਹੀਂ ਹੋਣਗੇ।"
- "ਇਨਕਲਾਬ ਮਨੁੱਖਜਾਤੀ ਦਾ ਅਟੁੱਟ ਅਧਿਕਾਰ ਹੈ। ਆਜ਼ਾਦੀ ਸਭ ਦਾ ਨਾ ਖਤਮ ਕੀਤੇ ਜਾਣ ਵਾਲਾ ਅਧਿਕਾਰ ਹੈ।"
- "ਮੈਂ ਇੰਨਾ ਪਾਗਲ ਹਾਂ ਕਿ ਜੇਲ੍ਹ ਵਿੱਚ ਵੀ ਆਜ਼ਾਦ ਹਾਂ।"
- "ਮੈਂ ਅਭਿਲਾਸ਼ਾ, ਉਮੀਦ ਅਤੇ ਜੀਵਨ ਦੇ ਸੁਹਜ ਨਾਲ ਭਰਪੂਰ ਹਾਂ, ਪਰ ਮੈਂ ਲੋੜ ਦੇ ਸਮੇਂ ਸਭ ਕੁਝ ਤਿਆਗ ਸਕਦਾ ਹਾਂ।"
- "ਬੋਲਿਆਂ ਨੂੰ ਸੁਣਾਨਾ ਹੋਵੇ ਤਾਂ ਧਮਾਕਾ ਬਹੁਤ ਜੋਰ ਨਾਲ ਹੋਣਾ ਚਾਹੀਦਾ ਹੈ।"
- "ਬੇਰਹਿਮ ਆਲੋਚਨਾ ਅਤੇ ਸੁਤੰਤਰ ਸੋਚ ਇਨਕਲਾਬੀ ਸੋਚ ਦੇ ਦੋ ਗੁਣ ਹਨ। ਪ੍ਰੇਮੀ, ਪਾਗਲ ਅਤੇ ਕਵੀ ਇੱਕ ਹੀ ਮਿੱਟੀ ਨਾਲ ਬਣੇ ਹੁੰਦੇ ਹਨ।"
- 'ਇਨਕਲਾਬ' ਸ਼ਬਦ ਦੀ ਇਸ ਦੇ ਸ਼ਾਬਦਿਕ ਅਰਥਾਂ ਵਿਚ ਵਿਆਖਿਆ ਨਹੀਂ ਕਰਨੀ ਚਾਹੀਦੀ। ਲੋਕਾਂ ਦੇ ਹੱਕ ਖੋਹਣ ਵਾਲੇ ਇਸ ਦੀ ਵਰਤੋਂ ਦਹਿਸ਼ਤ ਵਾਜੋਂ ਕਰਦੇ ਹਨ। ਕ੍ਰਾਂਤੀਕਾਰੀਆਂ ਲਈ, ਇਹ ਇੱਕ ਪਵਿੱਤਰ ਕੰਮ ਹੈ।"
- "ਬੰਬ ਅਤੇ ਪਿਸਤੌਲ ਇਨਕਲਾਬ ਨਹੀਂ ਲਿਆਉਂਦੇ, ਇਨਕਲਾਬ ਦੀ ਤਲਵਾਰ ਵਿਚਾਰਾਂ ਦੇ ਪੱਥਰ 'ਤੇ ਤਿੱਖੀ ਹੁੰਦੀ ਹੈ।"
- "ਕਿਰਤ ਹੀ ਸਮਾਜ ਦੀ ਅਸਲ ਪਾਲਣਹਾਰ ਹੈ।"
- "ਲੋਕ ਚੀਜ਼ਾਂ ਦੇ ਸਥਾਪਿਤ ਕ੍ਰਮ ਦੇ ਆਦੀ ਹੋ ਜਾਂਦੇ ਹਨ ਅਤੇ ਤਬਦੀਲੀ ਦੇ ਵਿਚਾਰ ਤੋਂ ਕੰਬ ਜਾਂਦੇ ਹਨ। ਇਹ ਸੁਸਤ ਭਾਵਨਾ ਹੈ ਜਿਸ ਨੂੰ ਇਨਕਲਾਬੀ ਭਾਵਨਾ ਨਾਲ ਬਦਲਣ ਦੀ ਜ਼ਰੂਰਤ ਹੈ। "
ਇਹ ਵੀ ਪੜ੍ਹੋ: ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਇਨਕਲਾਬੀ ਸੋਚ ਨੇ ਮਾਲਕ ਸਨ ਸ਼ਹੀਦ ਭਗਤ ਸਿੰਘ, ਜਾਣੋ ਕੁਝ ਖ਼ਾਸ ਗੱਲਾਂ