ETV Bharat / state

ਚੰਡੀਗੜ੍ਹ 'ਚ ਤਿੰਨ ਜ਼ਿੰਦਾ ਮੋਰਟਾਰ ਬਰਾਮਦ - Found

ਚੰਡੀਗੜ੍ਹ ਦੇ ਰਾਮਦਰਬਾਰ ਦੇ ਮੰਡੀ ਮੈਦਾਨ ਵਿੱਚ ਪੁਲਿਸ ਨੇ ਤਿੰਨ ਜ਼ਿੰਦਾ ਮੋਰਟਾਰ ਬੰਬ ਬਰਾਮਦ ਕੀਤੇ ਹਨ। ਸੂਚਨਾ ਮਿਲਣ 'ਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ, ਬੰਬ ਰੋਧੀ ਦਸਤਾ ਅਤੇ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਬਰਾਮਦ ਕੀਤੇ ਗਏ ਬੰਬ ਕਬਜ਼ੇ ਵਿੱਚ ਲੈ ਲਏ। ਬੰਬ ਰੋਧੀ ਦਸਤੇ ਵੱਲੋਂ ਬੰਬਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਜਾਰੀ ਹੈ।

ਚੰਡੀਗੜ੍ਹ 'ਚ ਤਿੰਨ ਜਿੰਦਾ ਮੋਰਟਾਰ ਬੰਬ ਬਰਾਮਦ
author img

By

Published : Apr 13, 2019, 3:32 PM IST

ਚੰਡੀਗੜ੍ਹ : ਸ਼ਹਿਰ ਦੇ ਰਾਮਦਰਬਾਰ ਵਿਖੇ ਮੰਡੀ ਮੈਦਾਨ ਵਿੱਚ ਤਿੰਨ ਜ਼ਿੰਦਾ ਮੋਰਟਾਰ ਬੰਬ ਮਿਲਣ ਦਾ ਮਾਮਲਾ ਸਾਹਮਣੇ ਅਇਆ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਬੰਬ ਰੋਧੀ ਦਸਤੇ ਵੱਲੋਂ ਬਰਾਮਦ ਕੀਤੇ ਗਏ ਬੰਬਾਂ ਚੋਂ ਇੱਕ ਨੂੰ ਨਕਾਰਾ ਕੀਤੇ ਜਾਣ ਦੀ ਕੋਸ਼ਿਸ਼ ਜਾਰੀ ਹੈ।

ਚੰਡੀਗੜ੍ਹ 'ਚ ਤਿੰਨ ਜਿੰਦਾ ਮੋਰਟਾਰ ਬੰਬ ਬਰਾਮਦ

ਜਾਣਕਾਰੀ ਮੁਤਾਬਕ ਸਵੇਰੇ 6:30 ਵਜੇ ਚੰਡੀਗੜ੍ਹ ਕੰਟਰੋਲ ਰੂਮ ਵਿੱਚ ਬੰਬ ਮਿਲਣ ਦੀ ਸੂਚਨਾ ਮਿਲੀ ਸੀ। ਇੱਕ ਸਫ਼ਾਈ ਕਰਮਚਾਰੀ ਨੇ ਸਫ਼ਾਈ ਕਰਦੇ ਹੋਏ ਇਹ ਬੰਬ ਦੇਖੇ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਬੱਚ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਕਿ ਇਹ ਬੰਬ ਇਥੇ ਕਿਵੇਂ ਪਹੁੰਚੇ। ਇਨ੍ਹਾਂ ਬੰਬਾਂ ਨੂੰ ਇਥੇ ਕੌਣ ਲਿਆਇਆ ਇਸ ਬਾਰੇ ਅਜੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। ਪੁਲਿਸ ਮੁਤਾਬਕ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸੱਚਾਈ ਦਾ ਪਤਾ ਲੱਗ ਸਕੇਗਾ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

Intro:Body:

3 Mortar

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.