ਚੰਡਾਗੜ੍ਹ: ਭਾਰਤ ਦੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2019 ਪੇਸ਼ ਕੀਤਾ ਹੈ। ਇਸ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਇਸ ਬਜਟ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਬਜਟ ਵਿੱਚ ਡਿਫੈਂਸ ਲਈ ਘੱਟ ਹਿੱਸਾ ਰੱਖਿਆ ਗਿਆ ਹੈ। ਬਜਟ ਤੋਂ ਬਾਅਦ ਮਾਰਕੀਟ ਡਾਊਨ ਹੈ ਜਿਸ ਦਾ ਮਤਲਬ ਬਜਟ ਤੋਂ ਕੁਝ ਖ਼ਾਸ ਉਮੀਦ ਨਹੀਂ ਲਗਾਈ ਜਾ ਸਕਦੀ ਤੇ ਸਮਾਰਟ ਸਿਟੀ ਸਟਾਰਟ ਅਪ ਇੰਡੀਆ ਦਾ ਮੁੜ ਜ਼ਿਕਰ ਨਹੀਂ ਕੀਤਾ ਗਿਆ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਡੀਜ਼ਲ ਤੇ ਪੈਟਰੋਲ 'ਤੇ ਐਡੀਸ਼ਨਲ ਡਿਊਟੀ ਲਗਾਉਣ ਦਾ ਗਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਲਾਭ ਲਈ ਕੋਈ ਗੱਲਬਾਤ ਨਹੀਂ ਕੀਤੀ ਗਈ ਤੇ ਇਸ ਬਜਟ ਨਾਲ ਮਹਿੰਗਾਈ ਵਧੇਗੀ। ਬਾਦਲ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਤੇ ਕਿਸਾਨਾਂ ਲਈ ਕਰਜ਼ ਮੁਆਫੀ ਦਾ ਕੋਈ ਜ਼ਿਕਰ ਨਹੀਂ ਆਇਆ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਸੰਸਾਰ ਦੇ ਸੱਭ ਤੋਂ ਵਧੀਆ ਇੰਸੀਟਿਊਟ ਬਣਾਉਣੇ ਹਨ ਤਾਂ ਸਿੱਖਿਆ ਵਿੱਚ 400 ਕਰੋੜ ਦਾ ਬਜਟ ਕਾਫ਼ੀ ਨਹੀਂ ਹੈ।
ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਸੋਨੇ ਉੱਤੇ ਐਡੀਸ਼ਨਲ ਡਿਊਟੀ ਵਧਾਈ ਗਈ ਜਿਸ ਨਾਲ ਮਹਿੰਗਾਈ ਵਧੇਗੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਭਾਸ਼ਣ ਵਿੱਚ ਰੋਜ਼ਗਾਰ ਦਾ ਜ਼ਿਕਰ ਵੀ ਨਹੀਂ ਸੀ। ਬਾਦਲ ਨੇ ਕਿਹਾ ਕਿ ਬਜਟ ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਲੰਮੀ ਸਪੀਚ ਸੀ ਪਰ ਇੱਕ ਵੀ ਵਰਗ ਨੂੰ ਖੁਸ਼ ਕਰਨ ਲਈ ਜਾਂ ਉੱਪਰ ਚੁੱਕਣ ਲਈ ਕੋਈ ਅਹਿਮ ਫ਼ੈਸਲਾ ਨਹੀਂ ਲਿਆ ਗਿਆ।
ਇਹ ਵੀ ਪੜ੍ਹੋੋ: ਬਜਟ ਤੋਂ ਬਾਅਦ ਠੱਗਿਆ ਮਹਿਸੂਸ ਕਰ ਰਹੇ ਨੇ ਆਮ ਲੋਕ