ETV Bharat / state

ਬਠਿੰਡਾ ਥਰਮਲ ਪਲਾਂਟ ਦਾ ਕੀ ਬਣੇਗਾ ? - Shiromani akali dal

ਅਕਾਲੀ ਸਰਕਾਰ ਦੌਰਾਨ ਬਠਿੰਡਾ ਵਿਖੇ ਉਸਰੇ ਥਰਮਲ ਪਲਾਂਟ ਉੱਤੇ ਅੱਜ ਪੰਜਾਬ ਸਰਕਾਰ ਫ਼ੈਸਲਾ ਲਵੇਗੀ।

ਬਠਿੰਡਾ ਥਰਮਲ ਪਲਾਂਟ ਦਾ ਕੀ ਬਣੇਗਾ ?
author img

By

Published : Jul 22, 2019, 1:44 PM IST

ਬਠਿੰਡਾ : ਕੈਪਟਨ ਸਰਕਾਰ ਅੱਜ 'ਬਠਿੰਡਾ ਥਰਮਲ' ਪਲਾਂਟ ਦੀ ਕਿਸਮਤ ਉੱਤੇ ਫ਼ੈਸਲਾ ਕਰੇਗੀ। ਥਰਮਲਾ ਪਲਾਂਟ ਦੀ ਜ਼ਮੀਨ ਦੀ ਵਰਤੋਂ ਬਾਰੇ ਅੱਜ ਮੁੱਖ ਮੰਤਰੀ ਕੈਪਟਨ ਫ਼ੈਸਲਾ ਲੈਣਗੇ ਕਿ ਉਸ ਉੱਤੇ ਕੀ ਬੀਜਣਾ ਹੈ?

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ 1 ਜਨਵਰੀ 2018 ਨੂੰ ਥਰਮਲ ਨੂੰ ਜਿੰਦਰਾ ਮਾਰਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਮੁੱਖ ਮੁੱਦਾ ਬਠਿੰਡਾ ਥਰਮਲ ਦੀ ਜ਼ਮੀਨ ਦੀ ਵਪਾਰਕ ਵਰਤੋਂ ਦਾ ਹੋਵੇਗਾ। ਸਰਕਾਰ ਇਸ ਉੱਪਰ ਕਿਸ ਦੀ ਉਸਾਰੀ ਕਰੇਗੀ ਜਾਂ ਕਲੋਨੀ ਕੱਟੇਗੀ।

ਇਸ ਮੀਟਿੰਗ ਦਾ ਹਿੱਸਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਹੋਣਗੇ। ਬਾਦਲ ਸ਼ਮੂਲੀਅਤ ਤੋਂ ਲੱਗਦਾ ਹੈ ਕਿ ਸਰਕਾਰ ਥਰਮਲ ਦੀ ਜ਼ਮੀਨ ਦਾ ਮੁੱਲ ਪਾਵੇਗੀ। ਮੀਟਿੰਗ ਵਿੱਚ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਨਾਲ ਚਲਾਉਣ ਉੱਤੇ ਵੀ ਵਿਚਾਰ ਹੋ ਸਕਦਾ ਹੈ।

ਕੈਪਟਨ ਨੇ ਕੁੱਝ ਮਹੀਨੇ ਪਹਿਲਾਂ ਵੀ ਬਠਿੰਡਾ ਥਰਮਲ ਨੂੰ ਲੈ ਕੇ ਮੀਟਿੰਗ ਰੱਖੀ ਸੀ ਪਰ ਉਹ ਕਿਸੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਟੋਏ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ

ਜਾਣਕਾਰੀ ਮੁਤਾਬਕ ਬਠਿੰਡਾ ਥਰਮਲ ਕੋਲ ਇਸ ਵੇਲੇ 1753 ਏਕੜ ਜ਼ਮੀਨ ਹੈ ਜਿਸ ਵਿੱਚੋਂ 280 ਏਕੜ ਜ਼ਮੀਨ ਥਰਮਲ ਕਲੋਨੀ ਬਣੀ ਹੋਈ ਹੈ ਜਦੋਂ ਕਿ 177 ਏਕੜ ਉੱਤੇ ਝੀਲਾਂ ਹਨ।
ਕੀ ਬਣੂ ਥਰਮਲ ਦਾ ?

Intro:Body:

a

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.