ਡੀਸੀਪੀ ਕ੍ਰਾਈਮ ਬ੍ਰਾਂਚ ਰਾਜੇਸ਼ ਦੇਵ ਨੇ ਮਾਮਲੇ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਏਅਰਪੋਰਟ 'ਤੇ ਇਮੀਗ੍ਰੇਸ਼ਨ ਅਫ਼ਸਰ ਨੂੰ ਜਾਣਕਾਰੀ ਮਿਲੀ ਸੀ ਕਿ ਕਤਰ ਤੋਂ ਇੰਡੀਗੋ ਉਡਾਨ ਵਿੱਚ ਸਵਾਰ ਹੋ ਕੇ ਮੁਲਜ਼ਮ ਸਫ਼ਰ ਕਰ ਰਿਹਾ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਰਾਕੇਸ਼ ਗੋਇਲ ਨੂੰ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ।
ਅੱਜ ਕੋਰਟ ਵਿੱਚ ਹੋਵੇਗੀ ਪੇਸ਼ੀ
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਾਕੇਸ਼ ਗੋਇਲ ਤੋਂ ਕਾਫ਼ੀ ਪੁੱਛਗਿੱਛ ਕੀਤੀ ਗਈ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅੱਜ ਐਤਵਾਰ ਨੂੰ ਮੁਲਜ਼ਮ ਰਾਕੇਸ਼ ਗੋਇਲ ਨੂੰ ਕੋਰਟ ਵਿੱਚ ਪੇਸ਼ ਕਰੇਗੀ। ਉਸ ਨੂੰ ਪੁਲਿਸ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕਰੇਗੀ, ਤਾਂ ਕਿ ਹੋਰ ਪੁੱਛਗਿੱਛ ਹੋ ਸਕੇ।
ਇਸ ਦੇ ਨਾਲ ਹੀ 380 ਹੋਟਲਾਂ ਦੀ ਜਾਂਚ ਜਾਰੀ ਹੈ। 12 ਫ਼ਾਇਰ ਅਫ਼ਸਰਾਂ ਦੀਆਂ 6 ਟੀਮਾਂ ਪਿਛਲੇ 4 ਦਿਨਾਂ ਤੋਂ ਲਗਾਤਾਰ ਹੋਟਲਾਂ ਦੀ ਚੇਕਿੰਗ ਕਰ ਰਹੇ ਹਨ। 80 ਹੋਟਲਾਂ ਦੀ ਜਾਂਚ ਪੂਰੀ ਕਰਦੇ ਹੋਏ ਫ਼ਾਇਰ ਵਿਭਾਗ ਨੇ 57 ਹੋਟਲਾਂ ਦੀ ਐਨਓਸੀ ਰੱਦ ਕਰ ਦਿੱਤੀ ਹੈ।
ਕਰੋਲ ਬਾਗ਼ ਅੱਗ ਹਾਦਸਾ: ਹੋਟਲ ਮਾਲਕ ਗ੍ਰਿਫ਼ਤਾਰ - ਪੰਜਾਬ
ਨਵੀਂ ਦਿੱਲੀ: ਕਰੋਲ ਬਾਗ਼ ਵਿਖੇ ਸਥਿਤ ਅਰਪਿਤ ਹੋਟਲ ਵਿੱਚ ਬੀਤੀ 12 ਫ਼ਰਵਰੀ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ 17 ਲੋਕ ਸ਼ਾਮਲ ਸਨ। ਇਸ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਹੋਟਲ ਅਰਪਿਤ ਦੇ ਮਾਲਕ ਰਾਕੇਸ਼ ਗੋਇਲ ਨੂੰ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ।