ਰੋਪੜ: ਸਾਲ ਦਾ ਆਖਿਰੀ ਚੰਦਰਗ੍ਰਹਿਣ ਅੱਜ ਰਾਤ ਨੂੰ ਲੱਗਣ ਜਾ ਰਿਹਾ ਹੈ। ਜਦੋਂ ਵੀ ਕੋਈ ਸੂਰਜ ਜਾ ਚੰਦ ਨੂੰ ਗ੍ਰਹਿਣ ਲਗਦਾ ਹੈ ਤਾਂ ਭਾਰਤੀ ਲੋਕ ਇਸ ਸਮੇ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ ਹਨ ਜਿਸ ਨੂੰ ਲੈ ਕੇ ਰੋਪੜ ਤਰਕਸ਼ੀਤ ਸੋਸਾਇਟੀ ਦੇ ਪ੍ਰਧਾਨ ਅਜੀਤ ਪਰਦੇਸੀ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ।
ਅਜੀਤ ਪਰਦੇਸੀ ਨੇ ਕਿਹਾ ਕਿ ਗ੍ਰਹਿਣ ਦੇ ਲੱਗਣ ਨਾਲ ਸਾਡੇ ਜੀਵਨ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਬਲਕਿ ਸਾਡੇ ਸਮਾਜ ਵਿੱਚ ਜੋ ਵੀ ਕੁਝ ਅਸੀਂ ਸੋਚਦੇ ਹਾਂ ਉਸ ਦਾ ਹੀ ਅਸਰ ਸਾਡੇ ਜੀਵਨ 'ਤੇ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਗ੍ਰਹਿਣ ਲਗਦਾ ਹੈ ਤਾਂ ਵਹਿਮਾਂ ਭਰਮਾਂ ਵਿੱਚ ਪਏ ਲੋਕ ਅਨੇਕਾਂ ਉਪਾਏ ਪਾਠ ਪੂਜਾ ਕਰਦੇ ਹਨ। ਉਨ੍ਹਾਂ ਦੇ ਇੰਝ ਕਰਨ ਨਾਲ ਗ੍ਰਹਿਣ ਨਹੀਂ ਰੁਕਦਾ ਬਲਕਿ ਇਹ ਇੱਕ ਵਿਗਿਆਨਿਕ ਘਟਨਾ ਹੈ। ਇਹ ਗ੍ਰਹਿਣ ਦੀਆਂ ਘਟਨਾਵਾਂ ਕੁਦਰਤੀ ਨਿਯਮਾਂ ਅਨੁਸਾਰ ਚਲਦੀਆਂ ਰਹਿੰਦੀਆਂ ਹਨ। ਇਨ੍ਹਾਂ ਦਾ ਸਾਡੇ ਸਮਾਜ, ਜੀਵਨ ਅਤੇ ਸਾਡੀ ਸਿਹਤ 'ਤੇ ਕੋਈ ਮਾੜਾ ਜਾਂ ਚੰਗਾ ਪ੍ਰਭਾਵ ਨਹੀਂ ਪੈਂਦਾ।
ਉਨ੍ਹਾ ਨੇ ਕਿਹਾ ਕਿ ਗ੍ਰਹਿਣ ਨੂੰ ਲੈ ਕੇ ਦੋ ਨਜ਼ਰੀਏ ਹਨ ਇਕ ਵਹਿਮਾਂ ਭਰਮਾਂ ਵਾਲਾ ਅਤੇ ਦੂਜਾ ਵਿਗਿਆਨਿਕ। ਸਮਾਜ ਵਿੱਚ ਅਨੇਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਪਰ ਸਾਨੂੰ ਆਪਣੇ ਜੀਵਨ ਵਿੱਚ ਵਿਗਿਆਨਿਕ ਸੋਚ ਬਣਾਉਣ ਦੀ ਲੋੜ ਹੈ ਨਾ ਕੀ ਵਹਿਮਾਂ ਭਰਮਾਂ ਵਿੱਚ।