ETV Bharat / state

ਜਾਣੋ ਕੀ ਹੈ "ਵਿਸਾਖੀ" ਸ਼ਬਦ ਦਾ ਅਸਲ ਅਰਥ

ਵਸੋਆ ਵਿਸਾਖੀ ਨੂੰ ਹੀ ਕਹਿੰਦੇ ਹਨ। 14 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਵਿਸਾਖੀ ਸ਼ਬਦ ਦਾ ਅਰਥ ਕੀ ਹੈ। ਵਿਸਾਖੀ ਸ਼ਬਦ ਦਾ ਅਰਥ ਹੈ ਮਧਾਣੀ।

ਜਾਣੋ ਕੀ ਹੈ "ਵਿਸਾਖੀ" ਸ਼ਬਦ ਦਾ ਅਸਲ ਅਰਥ
author img

By

Published : Apr 15, 2019, 10:01 AM IST

ਚੰਡੀਗੜ੍ਹ : ਚੰਦਰਮਾ ਦੇ ਅਕਾਸ਼ੀ ਪੰਧ ਨੂੰ ਅਠਾਈ ਜਾਂ ਉਣੱਤੀ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਨਕਸ਼ਤਰ ਕਹਿੰਦੇ ਹਨ। ਇਸਨੂੰ ਨਕਸ਼ ਵੀ ਕਿਹਾ ਜਾਂਦਾ ਹੈ।

ਅਕਾਸ਼ੀ ਖਲਾਅ ਕਈ ਤਰ੍ਹਾਂ ਦੇ ਨਕਸ਼ ਅਰਥਾਤ ਸ਼ਕਲਾਂ ਇਖ਼ਤਿਆਰ ਕਰ ਲੈਂਦੇ ਹਨ, ਜਿਸ ਤੋਂ ਉਨ੍ਹਾਂ ਨਸ਼ੱਤਰਾਂ ਦੇ ਨਾਮ ਰੱਖ ਲਏ ਗਏ ਹਨ। ਇਸੇ ਤਰਾਂ ਸੂਰਜ ਦੀਆਂ ਬਾਰਾਂ ਰਾਸ਼ੀਆਂ ਹਨ, ਇਨ੍ਹਾਂ ਦੇ ਨਾਂ ਵੀ ਇਸੇ ਤਰ੍ਹਾਂ ਰੱਖੇ ਗਏ ਹਨ।

ਜਿਸ ਨੂੰ ਅਸੀਂ ਕੈਲੰਡਰ ਆਖਦੇ ਹਾਂ, ਅਸਲ ਵਿੱਚ ਉਹ ਸਮੇਂ ਨੂੰ ਮਾਪਣ ਵਾਲਾ ਨਿਯਮ ਹੈ। ਸਾਡੇ ਪੂਰਵਜਾਂ ਨੇ ਸਮੇਂ ਨੂੰ ਨਾਪਣ ਵਾਲਾ ਨਿਯਮ ਸੂਰਜ ਅਤੇ ਚੰਦਰਮਾਂ ਦੇ ਮੇਲ ਨਾਲ ਬਣਾਇਆ ਹੈ। ਬਾਣੀ ਵਿੱਚ ਅਨੇਕ ਥਾਵਾਂ ‘ਤੇ ਆਇਆ ਹੈ- ਸਸੀਅਰ ਕੈ ਘਰਿ ਸੂਰੁ ਸਮਾਵੈ।
ਪਸਰੀ ਕਿਰਣਿ ਰਸ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ।। ਇਸ ਦਾ ਅਰਥ ਹੈ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਦੇ ਪਸਾਰੇ ਨਾਲ ਕੰਵਲ ਫੁੱਲ ਖਿੜ੍ਹ ਗਏ ਹਨ ਉਵੇਂ ਹੀ ਮੇਰਾ ਸ਼ਾਂਤ ਚਿੱਤ ਮਸਤਕ ਦੇ ਪ੍ਰਕਾਸ਼ ਨਾਲ ਬਿਗਸ ਗਿਆ ਹੈ। ਭਾਰਤੀ ਪਰੰਪਰਾ ਵਿੱਚ ਚੰਦਰਮਾ ਮਨ ਦਾ ਪ੍ਰਤੀਕ ਹੈ ਤੇ ਸੂਰਜ ਨੂੰ ਮਸਤਕ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਅਤੇ ਸੱਭਿਆਚਾਰ ਵਿੱਚ ਮਨ ਅਤੇ ਮਸਤਕ ਦਾ ਅਨੋਖਾ ਮਿਲਾਪ ਹੈ।

ਸੂਰਜ ਇੱਕ ਅੱਗ ਦਾ ਗੋਲ਼ਾ ਹੈ, ਜਿਸਦੀ ਧੁੱਪ ਤਿਖੇਰੀ 'ਤੇ ਸਾੜਨ ਵਾਲ਼ੀ ਹੁੰਦੀ ਹੈ। ਇਸਦੇ ਵਿਪਰੀਤ ਚੰਦਰਮਾ ਮਿੱਟੀ ਹੈ, ਪਰ ਸੂਰਜ ਦੀ ਰੌਸ਼ਨੀ ਜਦ ਚੰਦਰਮਾ ਨਾਲ ਟਕਰਾ ਕੇ, ਧਰਤੀ ਵੱਲ੍ਹ ਮੁੜਦੀ ਹੈ ਤਾਂ ਉਹ ਚਾਨਣੀ ਬਣ ਜਾਂਦੀ ਹੈ, ਜਿਸ ਦੀ ਤਾਸੀਰ ਸੀਤਲ ਹੁੰਦੀ ਹੈ। ‘ਸਸਿ ਘਰਿ ਸੂਰੁ ਸਮਾਇਆ’ ਦਾ ਇਹੋ ਭਾਵ ਹੈ। ਇਵੇਂ ਹੀ ਮਸਤਕ ਦਾ ਗਿਆਨ ਜਦ ਹਿਰਦੇ ‘ਚੋਂ ਲੰਘਦਾ ਹੈ ਤਾਂ ਉਸ ਦੀ ਪ੍ਰਕਿਰਤੀ ਨਿਰਮਲ ਅਤੇ ਸੀਤਲ ਹੋ ਜਾਂਦੀ ਹੈ।

ਇਸ ਪਰੰਪਰਾ ਮੁਤਾਬਕ ਭਾਰਤੀ ਕੈਲੰਡਰ ਵਿੱਚ ਵੀ ਸੂਰਜ ਅਤੇ ਚੰਦਰਮਾ ਦਾ ਮਿਲਾਪ ਕਰਵਾਇਆ ਗਿਆ ਹੈ। ਸੂਰਜ ਦੀ ਜਿਸ ਰਾਸ਼ੀ ਦੌਰਾਨ ਆਉਣ ਵਾਲ਼ੀ ਪੂਰਨਮਾਸ਼ੀ ਨੂੰ, ਚੰਦਰਮਾਂ ਜਿਸ ਨਕਸ਼ੱਤਰ ਵਿੱਚ ਹੁੰਦਾ ਹੈ, ਉਸ ਮਹੀਨੇ ਦਾ ਨਾਮ ਵੀ ਉਸੇ ਨਕਸ਼ੱਤਰ ਵਾਲਾ ਹੁੰਦਾ ਹੈ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਵੈਸਾਖ ਨਕਸ਼ੱਤਰ ਵਿੱਚ ਹੁੰਦਾ ਹੈ, ਇਸ ਲਈ ਇਸ ਮਹੀਨੇ ਦਾ ਨਾਂ ਵੈਸਾਖ ਹੈ।

ਵੈਸਾਖ ਦਾ ਅਰਥ ਹੈ ਮਧਾਣੀ, ਜਿਸਤੋਂ ਸਾਡੇ ਮਨ ਵਿੱਚ ਰਿੜਕਣ ਦਾ ਦ੍ਰਿਸ਼ ਸਾਕਾਰ ਹੁੰਦਾ ਹੈ। ਰਿੜਕਣ ਨਾਲ ਕਿਸੇ ਵੀ ਸ਼ੈ ਦਾ ਤੱਤਸਾਰ ਜਾਂ ਤਸੱਵਰ ਸਾਡੇ ਸਨਮੁਖ ਹੋ ਜਾਂਦਾ ਹੈ। ਇੱਕ ਸਮੇਂ ਵਿੱਚ ਦੇਵਤਾਵਾਂ 'ਤੇ ਰਾਕਸ਼ਾਂ ਨੇ ਮਿਲ ਕੇ ਖੀਰਸਾਗਰ ਨੂੰ ਰਿੜਕ ਲਿਆ ਸੀ, ਜਿਸ ਵਿੱਚੋਂ ਚੌਦਾਂ ਰਤਨ ਨਿਕਲੇ ਸਨ, ਜਿਨ੍ਹਾਂ ਵਿੱਚ ਸ਼ਿਰੋਮਣੀ ਰਤਨ ਅੰਮ੍ਰਿਤ ਸੀ।

ਵਿਸਾਖੀ ਜਾਂ ਵਸੋਆ ਰਿੜਕਣ ਦਾ ਪੁਰਬ ਹੈ। ਇਸ ਦਿਨ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਸਤਿਲੁਜ ਦਾ ਸੀਤਲ ਜਲ ਖੰਡੇ ਨਾਲ਼ ਰਿੜਕਿਆ ਸੀ ਤੇ ਆਪਣੇ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਦਿੱਤੀ ਸੀ।

ਅੰਮ੍ਰਿਤ ਦੀ ਦਾਤ ਦਰਅਸਲ ਅਮਰਪਦ ਦਾ ਸੂਤਰ ਹੈ, ਜਿਸਦਾ ਸਿੱਧਾ ਸਬੰਧ ਰਿੜਕਣ ਅਰਥਾਤ ਮੰਥਨ ਨਾਲ ਹੈ। ਮਧਾਣੀ ਸ਼ਬਦ ਵੀ ਮੰਥਨੀ ਤੋਂ ਹੀ ਬਣਿਆਂ ਹੈ — ਮੰਥਨੀ ਅਰਥਾਤ ਮੰਥਨ ਕਰਨ ਵਾਲੀ।

ਅੱਜ ਸਾਡੇ ਅੱਗੇ ਵੰਨ-ਸੁਵੰਨੇ ਵਿਚਾਰਾਂ ਦਾ ਅਥਾਹ ਸਾਗਰ ਹੈ, ਜਿਨ੍ਹਾਂ ਨੂੰ ਰਿੜਕਣਾ ਸਾਡਾ ਸ਼ਿਰੋਮਣੀ ਉਪਲਕਸ਼ ਹੈ। ਜਿਸ ਤਰ੍ਹਾਂ ਮੰਥਨ ਸੰਸਕ੍ਰਿਤ ਦਾ ਸ਼ਬਦ ਹੈ, ਉਸੇ ਤਰਾਂ ਅਰਬੀ ਦਾ ਸ਼ਬਦ ਹੈ ਮਤਨ, ਜਿਸਦਾ ਅਰਥ ਪੜ੍ਹਨਾ ਹੈ। ਮਤਨ ਅਸਲ ਵਿੱਚ ਮੰਥਨ ਦੀ ਮੁਢਲੀ ਪ੍ਰਕਿਰਿਆ ਹੈ।

ਪੰਚਮ ਪਾਤਸ਼ਾਹ ਨੇ ਸਾਨੂੰ ਅਹਿਲੇ ਕਿਤਾਬ ਹੋਣ ਦਾ ਮਾਣ ਬਖ਼ਸ਼ ਕੇ ਸਦਾ ਸਦਾ ਲਈ ਕਿਤਾਬ ਦੇ ਮਤਨ ਅਰਥਾਤ ਪਾਠ ਨਾਲ਼ ਜੋੜ ਦਿੱਤਾ। ਦਸਮੇਸ਼ ਗੁਰੂ ਜੀ ਨੇ ਸਾਨੂੰ ‘ਮਤਨ’ ਦੇ ਅਗਲੇਰੇ ਕਦਮ ‘ਮੰਥਨ’ ਨਾਲ ਹਮਕਦਮ ਕਰ ਦਿੱਤਾ।

ਅਸੀਂ ‘ਮਤਨ’ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੱਕ ਸੀਮਤ ਕਰ ਲਿਆ ਅਤੇ ‘ਮੰਥਨ’ ਨੂੰ ਅਸੀਂ ਸਿਰਫ ਗਾਤਰੇ ਦਾ ਪਰਿਆਇ ਬਣਾ ਲਿਆ। ਨੀਝ ਨਾਲ਼ ਦੇਖੇ ਬਗੈਰ ਹੀ ਕਿਹਾ ਜਾ ਸਕਦਾ ਹੈ ਕਿ ਸਿੱਖ ਹੁਣ ‘ਮਤਨ’ ਅਤੇ ‘ਮੰਥਨ’ ਦੋਹਾਂ ਤੋਂ ਟੁੱਟ ਚੁੱਕੇ ਹਨ। ਨਾ ਅਸੀਂ ਹੁਣ ਕੁਝ ਪੜ੍ਹਨਯੋਗ ਪੜ੍ਹਦੇ ਹਾਂ ਤੇ ਨਾ ਹੀ ਕੁਝ ਵਿਚਾਰਨਯੋਗ ਸੋਚਦੇ ਵਿਚਾਰਦੇ ਹਾਂ।

ਵਿਸਾਖੀ ਸਾਡੇ ਲਈ ਮਤਨ ਅਤੇ ਮੰਥਨ ਦਾ ਪੁਰਬ ਹੈ। ਪਰ ਅਸੀਂ ਇਸਨੂੰ ਹੱਲੇ ਗੁੱਲੇ ਦਾ ਅਵਸਰ ਬਣਾ ਲਿਆ ਹੈ। ਆਉ ਇਸ ਦੇ ਸ਼ੁੱਭ ਅਵਸਰ ‘ਤੇ ਮੁੜ ਮਤਨ ਅਤੇ ਮੰਥਨ ਵੱਲ੍ਹ ਪਰਤੀਏ।

Intro:Body:

Vaisakhi meaning

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.