ETV Bharat / state

ਪੰਜ ਦਰਿਆਵਾਂ ਦੀ ਧਰਤੀ 'ਤੇ ਪੈ ਜਾਵੇਗਾ ਸੋਕਾ ਜੇ... - NGT report

ਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਐੱਨਜੀਟੀ ਦੀ ਰਿਪੋਰਟ ਆਈ ਹੈ ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਜਾਬ 'ਚ ਪਾਣੀ ਦਾ ਪੱਧਰ ਹੇਠਾਂ ਡਿੱਗ ਰਿਹਾ ਹੈ।

ਡਿਜ਼ਾਇਨ ਫ਼ੋਟੋ।
author img

By

Published : Jul 16, 2019, 7:56 PM IST

ਨਵੀਂ ਦਿੱਲੀ: ਪੰਜਾਬ ਦਾ ਪਾਣੀ ਕਾਫ਼ੀ ਦੂਸ਼ਿਤ ਹੋ ਰਿਹਾ ਹੈ ਅਤੇ ਇਸ ਦਾ ਮਾਮਲਾ ਰਾਸ਼ਟਰੀ ਗਰੀਨ ਟ੍ਰਿਬਿਊਨਲ (ਐੱਨਜੀਟੀ) 'ਚ ਲਗਾਇਆ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਲਗਾਈ ਗਈ ਸੀ ਜਿਸ ਦੀ ਰਿਪੋਰਟ ਮੰਗਲਵਾਰ ਨੂੰ ਆਈ ਹੈ। ਇਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ 'ਚ ਪਾਣੀ ਦਾ ਪੱਧਰ ਕਾਫ਼ੀ ਡਿੱਗ ਗਿਆ ਹੈ।

ਵੀਡੀਓ

ਇਸ ਮਾਮਲੇ ਦੇ ਵਕੀਲ ਨੇ ਦੱਸਿਆ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦਾ ਪਾਣੀ 'ਏ' ਗ੍ਰੇਡ ਹੁੰਦਾ ਸੀ ਪਰ ਹੁਣ ਇਹ ਪਾਣੀ 'ਸੀ' ਗ੍ਰੇਡ ਤੱਕ ਪਹੁੰਚ ਗਿਆ ਹੈ। ਸਭ ਤੋਂ ਜ਼ਿਆਦਾ ਪ੍ਰਦੂਸ਼ਣ ਜਲੰਧਰ ਦੀ ਲੈਦਰ ਕੰਪਲੈਕਸ ਵਿੱਚੋਂ ਨਿਕਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਹਨ ਜੋ ਪਾਣੀ ਨੂੰ ਦੂਸ਼ਿਤ ਕਰ ਰਹੀਆਂ ਹਨ।

ਅਦਾਲਤ ਨੇ ਸਰਕਾਰ ਅਤੇ ਬੋਰਡ ਨੂੰ ਹੁਕਮ ਦਿੱਤੇ ਹਨ ਕਿ ਜੋ ਵਿਅਕਤੀ ਰਜਿਸਟਰਡ ਨਹੀਂ ਹਨ ਅਤੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ 10 ਲੱਖ ਤੱਕ ਦਾ ਜ਼ੁਰਮਾਨਾ ਲਗਾਇਆ ਜਾਵੇ।

ਅਦਾਲਤ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਆਮ ਲੋਕਾਂ ਨੂੰ ਘਰ ਵਰਤਣ ਲਈ ਘੱਟ ਤੋਂ ਘੱਟ ਪਾਣੀ ਦਿੱਤਾ ਜਾਵੇਗਾ ਕਿਉਂਕਿ ਲੋਕ ਪਾਣੀ ਦੀ ਬਹੁਤ ਜ਼ਿਆਦਾ ਦੁਰਵਰਤੋਂ ਕਰ ਰਹੇ ਹਨ। ਆਉਣ ਵਾਲੇ 2 ਸਾਲਾਂ 'ਚ ਪੰਜਾਬ ਵਿੱਚ ਪਾਣੀ ਦੀ ਕਾਫ਼ੀ ਕਿੱਲਤ ਆਉਣ ਵਾਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.