ਬਠਿੰਡਾ: ਭਗਵਾਨ ਸ਼ਿਵ ਸ਼ੰਕਰ ਅਤੇ ਮਾਤਾ ਪਾਰਬਤੀ ਦੇ ਵਿਆਹ ਨੂੰ ਸਮਰਪਿਤ ਧਾਰਮਕ ਤਿਉਹਾਰ ਮਹਾਂਸ਼ਿਵਰਾਤਰੀ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਹਰ ਪਿੰਡ ਤੇ ਸ਼ਹਿਰ ਦੇ ਮੰਦਰਾਂ 'ਚ ਸਵੇਰ ਤੋਂ ਹੀ ਭਗਤਾਂ ਦੀ ਭੀੜ ਵੇਖੀ ਜਾ ਰਹੀ ਹੈ। ਬਠਿੰਡਾ ਚ ਸ਼ਰਧਾਲੂਆਂ 'ਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਬਠਿੰਡਾ ਦੇ ਸਭ ਤੋਂ ਪੁਰਾਣੇ ਮੰਦਰ 'ਚ ਸਵੇਰ ਤੋਂ ਹੀ ਭਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਮਹਾਂਸ਼ਿਵਰਾਤਰੀ ਵਾਲੇ ਦਿਨ ਸ਼ਰਧਾਲੂ ਸ਼ਿਵ ਭੋਲੇ ਦਾ ਵਰਤ ਰੱਖਦੇ ਹਨ ਤੇ ਵਿਸ਼ੇਸ਼ ਤੌਰ 'ਤੇ ਭੰਗ ਦਾ ਪ੍ਰਸਾਦ ਛਕਦੇ ਹਨ।