ਬਠਿੰਡਾ: ਏਮਜ਼ ਹਸਪਤਾਲ ਵਿੱਚ ਕੰਮ ਕਰ ਰਹੇ 2,000 ਦੇ ਲਗਭਗ ਮਜ਼ਦੂਰਾਂ ਵੱਲੋਂ ਪੁਲਿਸ ਉੱਤੇ ਡੰਡੇ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਹ ਪ੍ਰਵਾਸੀ ਮਜ਼ਦੂਰ ਬਠਿੰਡਾ ਏਮਜ਼ ਹਸਪਤਾਲ ਵਿੱਚ ਇੱਕ ਉਸਾਰੀ ਕੰਪਨੀ ਦੇ ਅਧੀਨ ਕੰਮ ਕਰ ਰਹੇ ਹਨ।
ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਦੋਂ ਦਾ ਲੌਕਡਾਊਨ ਹੋਇਆ ਹੈ, ਉਦੋਂ ਤੋਂ ਕਿਸੇ ਵੀ ਮਜ਼ਦੂਰ ਨੂੰ ਕੰਪਨੀ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਰਾਸ਼ਨ ਦਿੱਤਾ ਜਾ ਰਿਹਾ ਹੈ। ਜੇ ਅਸੀਂ ਰਾਸ਼ਨ ਮੰਗਦੇ ਹਾਂ ਤਾਂ ਡੰਡੇ ਮਿਲਦੇ ਹਨ, ਕੀ ਕਰੀਏ ਘਰ ਜਾਣਾ ਹੈ ਅਤੇ ਜਾਨਵਰਾਂ ਵਰਗਾ ਇੱਥੇ ਵਿਵਹਾਰ ਕਰ ਦਿੱਤਾ ਜਾ ਰਿਹਾ ਹੈ।
ਪ੍ਰਵਾਸੀ ਮਜ਼ਦੂਰ ਭਾਰੀ ਗਿਣਤੀ ਵਿੱਚ ਪੱਛਮੀ ਬੰਗਾਲ ਦੇ ਮਜ਼ਦੂਰਾਂ ਦੇ ਨਾਲ ਹੋਰ ਵੀ ਸੂਬਿਆਂ ਦੇ ਮਜ਼ਦੂਰ ਵੀ ਫ਼ਸੇ ਹਨ, ਜਿਸ ਵਿੱਚ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਏਕਤਾ ਕਰਦੇ ਹਨ ਤਾਂ ਉਸ ਦੇ ਬਦਲੇ ਉਨ੍ਹਾਂ ਨੂੰ ਡੰਡੇ ਮਿਲਦੇ ਹਨ।
ਪਿਛਲੇ 3 ਮਹੀਨਿਆਂ ਤੋਂ ਕੋਈ ਪੈਸਾ ਨਹੀਂ ਮਿਲ ਰਿਹਾ ਅਤੇ ਨਾ ਹੀ ਕੋਈ ਰਾਸ਼ਨ ਇਸ ਕਰਕੇ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। ਪਰ ਇੱਥੇ ਤਮਾਮ ਪ੍ਰਵਾਸੀਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ ਇਸੇ ਕਰਕੇ ਉਨ੍ਹਾਂ ਵੱਲੋਂ ਅੰਦੋਲਨ ਕਰਨਾ ਪੈ ਰਿਹਾ ਹੈ। ਇਹ ਪ੍ਰਵਾਸੀ ਲੋਕਡਾਊਨ ਤੋਂ ਬਾਅਦ ਬੇਹੱਦ ਪ੍ਰੇਸ਼ਾਨ ਹੋ ਕੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਗੁਹਾਰ ਲਗਾ ਰਹੇ ਹਨ।