ETV Bharat / state

ਪੰਜਾਬ ਬੰਦ ਤੋਂ ਬਾਅਦ ਕੀ ਹੋਵੇਗੀ ਕਿਸਾਨਾਂ ਦੀ ਅਗਲੀ ਰਣਨੀਤੀ ? - ਖੇਤੀ ਆਰਡੀਨੈਂਸ

ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਹੁਣ 27 ਸਤੰਬਰ ਨੂੰ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਬੈਠਕ ਕੀਤੀ ਜਾਵੇਗੀ ਜਿਸ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਕਿੱਥੇ ਤੇ ਕਿਹੜੀਆਂ ਰੇਲਾਂ ਰੋਕੀਆਂ ਜਾਣਗੀਆਂ।

ਫ਼ੋਟੋ।
ਫ਼ੋਟੋ।
author img

By

Published : Sep 26, 2020, 12:43 PM IST

ਬਠਿੰਡਾ: ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸ ਦਾ ਵਿਰੋਧ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਹੁਣ ਅਗਲੀ ਰਣਨੀਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਭਾਰਤੀ ਕਿਸਾਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਪੰਜਾਬ ਬੰਦ ਦੇ ਸੱਦੇ ਦਾ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਹੈ ਤੇ ਹੁਣ ਆਉਣ ਵਾਲੀ 27 ਸਤੰਬਰ ਨੂੰ 31 ਕਿਸਾਨ ਜਥੇਬੰਦੀਆਂ ਦੀ ਬਠਿੰਡਾ ਟੀਚਰਹੋਮ ਵਿੱਚ ਬੈਠਕ ਕੀਤੀ ਜਾਵੇਗੀ।

ਵੇਖੋ ਵੀਡੀਓ

ਸੰਦੋਹਾ ਨੇ ਦੱਸਿਆ ਕਿ ਅਗਲੀ ਰਣਨੀਤੀ 31 ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਰੇਲਾਂ ਰੋਕੇ ਜਾਣ ਦੀ ਹੋਵੇਗੀ ਜਿਸ ਨੂੰ ਲੈ ਕੇ ਬੈਠਕ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਰੇਲਾਂ ਰੋਕਣ ਲਈ ਕਿੰਨੀਆਂ ਥਾਵਾਂ 'ਤੇ ਅਤੇ ਕਿੱਥੇ-ਕਿੱਥੇ ਰੇਲਾਂ ਜਾਮ ਕਰਨ ਲਈ ਨਾਕੇ ਲਗਾਏ ਜਾਣਗੇ।

ਸੰਦੋਹਾ ਨੇ ਦੱਸਿਆ ਕਿ ਖੇਤੀ ਆਰਡੀਨੈਂਸ ਖ਼ਿਲਾਫ਼ ਕਿਸਾਨ ਅੱਜ ਸੜਕਾਂ 'ਤੇ ਹੈ। ਅੱਜ ਜਿੰਨਾ ਕਿਸਾਨ ਪ੍ਰੇਸ਼ਾਨ ਹੈ ਉੰਨਾਂ ਹੀ ਪ੍ਰੇਸ਼ਾਨ ਅਸੀਂ ਕੇਂਦਰ ਸਰਕਾਰ ਨੂੰ ਵੀ ਕਰਾਂਗੇ ਤੇ ਉਨ੍ਹਾਂ ਦੀਆਂ ਭਾਈਵਾਲ ਕੰਪਨੀਆਂ ਅੰਬਾਨੀ, ਅਡਾਨੀ ਦਾ ਵੀ ਵਿਰੋਧ ਕਰਾਂਗੇ ਜਿਸ ਨੂੰ ਲੈ ਕੇ ਰਿਲਾਇੰਸ ਅਤੇ ਜੀਓ ਕੰਪਨੀ ਦੇ ਸਿਮ ਨੂੰ ਵੀ ਬਾਈਕਾਟ ਕਰਾਂਗੇ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਖੇਤੀ ਆਰਡੀਨੈਂਸ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਇਸੇ ਤਰੀਕੇ ਨਾਲ ਆਪਣਾ ਸੰਘਰਸ਼ ਹੋਰ ਤਿੱਖਾ ਕਰਦੇ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.