ETV Bharat / state

ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਬਜ਼ਾਰ ਵਿੱਚ ਵਿਕ ਰਹੀਆਂ ਪਾਥੀਆਂ,ਖਰੀਦਣ ਵਾਲਿਆਂ ਦਾ ਲੱਗਾ ਮੇਲਾ

author img

By

Published : Jan 12, 2023, 3:59 PM IST

ਬਠਿੰਡਾ ਦੇ ਪੋਸ਼ ਇਲਾਕੇ ਨੇੜੇ ਮਾਡਲ ਟਾਊਨ ਨੇੜੇ ਵੱਡੀ ਗਿਣਤੀ ਵਿੱਚ ਜੈਤੋ ਤੋਂ ਆਏ ਲੋਕਾਂ ਵੱਲੋਂ ਪਾਥੀਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਬਠਿੰਡਾ ਸ਼ਹਿਰ ਵਾਸੀਆਂ ਵੱਲੋਂ ਵੀ ਪਾਥੀਆਂ ਖਰੀਦਣ ਵਿੱਚ ਬਹੁਤ ਰੁਚੀ ਦਿਖਾਈ ਜਾ ਰਹੀ ਹੈ।

dung cakes is being sold in Bathinda
dung cakes is being sold in Bathinda
ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਬਜ਼ਾਰ ਵਿੱਚ ਵਿਕ ਰਹੀਆਂ ਪਾਥੀਆਂ,

ਬਠਿੰਡਾ: ਪੁਰਾਤਨ ਸਮੇਂ ਵਿੱਚ ਲੋਹੜੀ ਦਾ ਤਿਉਹਾਰ ਗੋਬਰ ਤੋਂ ਤਿਆਰ ਕੀਤੀਆਂ ਪਾਥੀਆਂ ਨਾਲ ਅੱਗ ਬਾਲ ਕੇ ਮਨਾਇਆ ਜਾਂਦਾ ਸੀ। ਪਰ ਹੌਲੀ-ਹੌਲੀ ਲੋਹੜੀ ਮਾਡਰਨ ਹੁੰਦੀ ਗਈ ਅਤੇ ਲੋਕਾਂ ਵੱਲੋਂ ਇਹਨਾਂ ਪਾਥੀਆਂ ਨੂੰ ਵਿਸਾਰ ਦਿੱਤਾ ਗਿਆ ਸੀ। ਪਰ ਹੁਣ ਇਕ ਵਾਰ ਫਿਰ ਲੋਕਾਂ ਵੱਲੋਂ ਪੁਰਾਤਨ ਵਿਧੀ ਨਾਲ ਲੋਹੜੀ ਮਨਾਉਣ ਲਈ ਪਾਥੀਆਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਹੀ ਬਠਿੰਡਾ ਨੇੜੇ ਮਾਡਲ ਟਾਊਨ ਨਜ਼ਦੀਕ ਵੱਡੀ ਗਿਣਤੀ ਵਿੱਚ ਜੈਤੋ ਤੋਂ ਆਏ ਲੋਕਾਂ ਵੱਲੋਂ ਪਾਥੀਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਪਾਥੀਆਂ ਖਰੀਦਣ ਵਾਲੇ ਲੋਕਾਂ ਵੱਲੋਂ ਪਾਥੀਆਂ ਖਰੀਦਣ ਵਿੱਚ ਰੁੱਚੀ ਦਿਖਾਈ ਜਾ ਰਹੀ ਹੈ।

ਲੋਕਾਂ ਵੱਲੋਂ ਪਾਥੀਆਂ ਦੀ ਖਰੀਦ ਕੀਤੀ ਜਾ ਰਹੀ:- ਇਸ ਦੌਰਾਨ ਹੀ ਪਾਥੀਆਂ ਦਾ ਕਾਰੋਬਾਰ ਕਰ ਰਹੇ ਪਰਿਵਾਰਾਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਲਈ ਹੁਣ ਵੱਡੀ ਪੱਧਰ ਉੱਪਰ ਪਾਥੀਆਂ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਪਾਥੀਆਂ ਕੁੱਝ ਆਪ ਪੱਥਦੇ ਹਨ ਅਤੇ ਕੁੱਝ ਉਹ ਪਾਥੀਆਂ ਦੀ ਖਰੀਦ ਕਰਦੇ ਹਨ। ਜੋ ਕਿ 3 ਤੋਂ 4 ਰੁਪਏ ਪ੍ਰਤੀ ਪਾਥੀ ਖਰੀਦ ਕਰਕੇ ਉਹ 5 ਰੁਪਏ ਦੇ ਹਿਸਾਬ ਨਾਲ ਅੱਗੇ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਰੋਜ਼ਾਨਾ 10 ਤੋ 15 ਬੋਰੀਆਂ ਖੁਸ਼ੀ-ਖੁਸ਼ੀ ਖਰੀਦ ਕਰ ਰਹੇ ਹਨ। ਇਹਨਾਂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਲੋਕ ਆਪਣੀਆਂ ਖ਼ੁਸ਼ੀਆਂ ਵਿਚ ਉਨ੍ਹਾਂ ਨੂੰ ਵੀ ਸ਼ਾਮਲ ਕਰਦੇ ਹਨ।

ਪਾਥੀਆਂ ਦੇ ਕਾਰੋਬਾਰੀ ਖੁਸ਼:- ਪਾਥੀਆਂ ਦਾ ਕਾਰੋਬਾਰ ਕਰ ਰਹੇ ਪਰਿਵਾਰਾਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਪਾਥੀਆਂ ਦੀ ਖਰੀਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵੀ ਥੋੜੀ ਬਹੁਤੀ ਆਮਦਨ ਹੋ ਜਾਂਦੀ ਹੈ। ਜਿਸ ਨਾਲ ਉਹ ਹੀ ਖੁਸ਼ੀ ਦਾ ਤਿਉਹਾਰ ਆਪਣੇ ਬੱਚਿਆਂ ਨਾਲ ਖੁਸ਼ੀ-ਖੁਸ਼ੀ ਮਨਾ ਸਕਦੇ ਹਨ। ਸ਼ੁਰੂ-ਸ਼ੁਰੂ ਵਿੱਚ ਪਾਥੀਆਂ ਦਾ ਕਾਰੋਬਾਰ ਬਹੁਤਾ ਮੁਨਾਫ਼ੇ ਵਾਲਾ ਕਾਰੋਬਾਰ ਨਹੀਂ ਸੀ। ਪਰ ਹੁਣ ਲੋਕਾਂ ਵੱਲੋਂ ਲੋਹੜੀ ਦੇ ਤਿਉਹਾਰ ਦੇ ਚੱਲਦੇ ਮੁੜ ਪੁਰਾਤਨ ਢੰਗ ਨਾਲ ਲੋਹੜੀ ਮਨਾਉਣ ਵਿੱਚ ਰੁਚੀ ਵਿਖਾਈ ਜਾ ਰਹੀ ਹੈ। ਉਨ੍ਹਾਂ ਦੇ ਕਰੀਬ 810 ਪਰਿਵਾਰ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਚੰਗੀ ਆਮਦਨ ਹੋ ਰਹੀ ਹੈ।

ਪਾਥੀਆਂ ਦੇ ਕਾਰੋਬਾਰ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਦਾ:- ਉਧਰ ਇਹਨਾਂ ਪਾਥੀਆਂ ਦੀ ਖਰੀਦ ਕਰਨ ਆਏ ਪ੍ਰੋਫੈਸਰ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਬਹੁਤ ਘੱਟ ਲੋਕਾਂ ਵੱਲੋਂ ਪਸ਼ੂਆਂ ਨੂੰ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਕੋਲ ਇੰਨ੍ਹਾ ਸਮਾਂ ਵੀ ਨਹੀਂ ਕਿ ਉਹ ਪਾਥੀਆਂ ਪੱਥ ਸਕਣ। ਇਨ੍ਹਾਂ ਪਾਥੀਆਂ ਦੀ ਖਰੀਦ ਕਰਨ ਨਾਲ ਜਿੱਥੇ ਉਹਨਾਂ ਨੂੰ ਆਪਣਾ ਰਿਵਾਇਤੀ ਤਿਉਹਾਰ ਮਨਾਉਣ ਵਿੱਚ ਆਸਾਨੀ ਹੋਵੇਗੀ। ਉੱਥੇ ਹੀ ਇਸ ਦੀ ਖੁਸ਼ੀ ਹੈ ਕਿ ਕੁੱਝ ਲੋਕ ਇਸ ਕਾਰੋਬਾਰ ਨਾਲ ਪਰਿਵਾਰ ਦਾ ਗੁਜ਼ਾਰਾ ਕਰ ਲੈਣਗੇ।

ਇਹ ਵੀ ਪੜੋ:- ਕੀ ਤੁਸੀਂ ਵੀ ਸੁਣੀਆਂ ਨੇ ਲੋਹੜੀ ਮੌਕੇ ਦੀਆਂ ਇਹ ਰਸਮਾਂ, ਮਕਰ ਸੰਕਰਾਂਤੀ ਦਾ ਵੀ ਪੜ੍ਹੋ ਕੀ ਹੈ ਇਤਿਹਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.