ETV Bharat / state

ਪਤੀ ਵੱਲੋਂ ਵਿਧਾਇਕਾ ਬਲਜਿੰਦਰ ਕੌਰ ਦੇ ਥੱਪੜ ਮਾਰਨ ਦਾ ਮਾਮਲਾ, ਮਹਿਲਾ ਕਮਿਸ਼ਨ ਲਵੇਗਾ ਨੋਟਿਸ

ਆਮ ਆਦਮੀ ਪਾਰਟੀ ਦੀ ਐਮਐਲਏ ਬਲਜਿੰਦਰ ਕੌਰ ਦੀ ਘਰੇਲੂ ਹਿੰਸਾ ਦੇ ਸ਼ਿਕਾਰ ਹੋਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਦੀ ਨਿਖੇਧੀ ਹੋ ਰਹੀ ਹੈ ਤੇ ਉਥੇ ਹੀ ਮਹਿਲਾ ਕਮਿਸ਼ਨ ਵੀ ਇਸ ਦਾ ਨੋਟਿਸ ਲਵੇਗਾ।

Video of AAP MLA Baljinder Kaur from Talwandi Sabo goes viral

author img

By

Published : Sep 1, 2022, 7:47 PM IST

Updated : Sep 2, 2022, 12:25 PM IST

ਬਠਿੰਡਾ: ਆਮ ਆਦਮੀ ਪਾਰਟੀ ਦੀ ਐਮਐਲਏ ਬਲਜਿੰਦਰ ਕੌਰ ਦੀ ਘਰੇਲੂ ਹਿੰਸਾ ਦੇ ਸ਼ਿਕਾਰ ਹੋਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇਕ ਸਖਸ਼ ਵਲੋਂ ਬਲਜਿੰਦਰ ਕੌਰ ਨੂੰ ਥੱਪੜ ਮਾਰਿਆ ਜਾ ਰਿਹਾ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕ ਬਲਜਿੰਦਰ ਕੌਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਵੀਡੀਓ 'ਚ ਬਲਜਿੰਦਰ ਕੌਰ ਦਾ ਪਤੀ ਉਸ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਹ ਵੀਡੀਓ ਇਸ ਸਾਲ ਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ 2 ਮਹੀਨੇ ਪੁਰਾਣਾ ਹੈ।

ਘਰੇਲੂ ਹਿੰਸਾ ਦੀ ਸ਼ਿਕਾਰ MLA ਬਲਜਿੰਦਰ ਕੌਰ, ਥੱਪੜ ਮਾਰਦੇ ਦੀ ਵੀਡੀਓ VIRAL

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਵੀ ਤੇਜ਼ ਹੋ ਗਈ ਹੈ। ਇਸ ਵੀਡੀਓ ਦੇ ਸਾਹਮਣੇ ਆਉਣ 'ਤੇ ਕਈ ਸਿਆਸੀ ਨੇਤਾਵਾਂ ਨੇ ਇਸ ਦਾ ਮਜ਼ਾਕ ਉਡਾਇਆ ਅਤੇ ਕਈ ਇਸ ਵੀਡੀਓ ਦੀ ਨਿੰਦਾ ਕਰ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਇਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ।

ਅਜੇ ਤੱਕ ਇਸ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਰੂਪ ਸਾਹਮਣੇ ਨਹੀਂ ਆਇਆ ਹੈ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ 'ਆਪ' ਦੇ ਕਈ ਆਗੂ ਹੈਰਾਨ ਹਨ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਹਿੰਸਾ ਦੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਬਲਜਿੰਦਰ ਕੌਰ ਦੇ ਪਤੀ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਅਜੇ ਤੱਕ ਇਸ ਮੁੱਦੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਮਹਿਲਾ ਕਮਿਸ਼ਨ ਲਵੇਗਾ ਨੋਟਿਸ: ਇਕ ਰਿਪੋਰਟ ਮੁਤਾਬਕ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਵਿਧਾਇਕ ਦਾ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਦੁੱਖ ਦੀ ਗੱਲ ਹੈ। ਹੁਣ ਤੱਕ ਇਹ ਮਾਮਲਾ ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ਦਾ ਸੀ। ਹੁਣ ਇਸ ਦਾ ਵੀਡੀਓ ਪਬਲਿਕ ਪਲੇਟਫਾਰਮ 'ਤੇ ਆ ਗਿਆ ਹੈ। ਇਸ ਲਈ ਕਮਿਸ਼ਨ ਇਸ ਦਾ ਨੋਟਿਸ ਲੈ ਕੇ ਕਾਰਵਾਈ ਕਰੇਗਾ।

  • Totally condemn the despicable violence by husband of T.Sabo MLA Baljinder Kaur. We must call out such weaklings who feel superior using violence on women. Baljinder’s husband must issue a public apology & mend his ways or strict action as per law should be taken against him.

    — Harsimrat Kaur Badal (@HarsimratBadal_) September 2, 2022 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਪੰਜਾਬ ਵਿੱਚ ਪਿਛਲੇ ਪੰਜ ਮਹੀਨਿਆਂ ਅੰਦਰ ਵਧੇ ਰੇਤ ਦੇ ਦਾਮ

ਸਾਂਸਦ ਹਰਸਿਮਰਤ ਕੌਰ ਦਾ ਟਵੀਟ: ਇਸੇ ਮਾਮਲੇ ਨੂੰ ਲੈ ਕੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਪਤੀ ਵੱਲੋਂ ਕੀਤੀ ਗਈ ਘਿਣਾਉਣੀ ਹਿੰਸਾ ਦੀ ਨਿਖੇਧੀ ਕਰਦੀ ਹਾਂ। ਸਾਨੂੰ ਅਜਿਹੇ ਕਮਜ਼ੋਰਾਂ ਨੂੰ ਬੁਲਾਉਣਾ ਚਾਹੀਦਾ ਹੈ ਜੋ ਔਰਤਾਂ 'ਤੇ ਹਿੰਸਾ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਉੱਚਾ ਸਮਝਦੇ ਹਨ। ਬਲਜਿੰਦਰ ਦੇ ਪਤੀ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਆਪਣੇ ਤਰੀਕਿਆਂ ਨੂੰ ਸੁਧਾਰਨਾ ਚਾਹੀਦਾ ਹੈ ਨਹੀਂ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਬਲਜਿੰਦਰ ਕੌਰ ਦੀ ਵੀਡਿਓ ਵਾਇਰਲ ਮਾਮਲੇ ਵਿੱਚ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਬੁਲਾਰੇ ਇਹਬਾਬ ਗਰੇਵਾਲ ਨੇ ਕਿਹਾ ਕਿ 'ਫਿਲਹਾਲ ਮੈਂ ਓਹ ਵੀਡਿਓ ਨਹੀਂ ਵੇਖੀ ਪਰ ਉਨ੍ਹਾਂ ਨੂੰ ਵੀ ਮੀਡੀਆ ਰਾਹੀਂ ਇਹ ਜਾਣਕਾਰੀ ਮਿਲੀ ਹੈ, ਉਨ੍ਹਾਂ ਕਿਹਾ ਕਿ ਬਲਜਿੰਦਰ ਕੌਰ ਇਕ ਸੀਨੀਅਰ ਤੇ ਸੂਝਵਾਨ ਆਪ ਫੈਸਲੇ ਲੈਣ ਚ ਸਮਰਥ ਵਿਧਾਇਕ ਨੇ ਉਹ ਖ਼ੁਦ ਇਸ ਦਾ ਜਵਾਬ ਦੇ ਸਕਦੇ ਹਨ। ਬਾਕੀ ਇਹ ਉਨ੍ਹਾਂ ਦਾ ਘਰੇਲੂ ਮਾਮਲਾ ਵੀ ਹੋ ਸਕਦਾ ਹੈ, ਉਨ੍ਹਾਂ ਨੂੰ ਫਿਰ ਵੀ ਜੇਕਰ ਪਾਰਟੀ ਪੱਧਰ ਤੇ ਕਿਸੇ ਵੀ ਸਮਰਥਨ ਦੀ ਲੋੜ ਹੈ ਤਾਂ ਅਸੀਂ ਸਾਰੇ ਨਾਲ ਖੜੇ ਹਾਂ ਪਰ ਉਨ੍ਹਾਂ ਇਹ ਜਰੂਰ ਕਿਹਾ ਕੇ ਇਹ ਪੂਰਾ ਮਾਮਲਾ ਕਿ ਸੀ ਇਹ ਓਹ ਬੇਹਤਰ ਜਾਣਦੇ ਹਨ।

ਕਾਂਗਰਸ ਦੇ ਯੂਥ ਪ੍ਰਧਾਨ ਦਾ ਬਿਆਨ: ਇਸ ਮਾਮਲੇ ਵਿੱਚ ਕਾਂਗਰਸ ਦੇ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਔਰਤਾਂ ਦੇ ਖਿਲਾਫ ਹਿੰਸਾ ਨੂੰ ਰੋਕਣ ਲਈ ਔਰਤਾਂ ਦਾ ਸਸ਼ਕਤੀਕਰਨ ਕੋਈ ਰੁਕਾਵਟ ਨਹੀਂ ਹੈ। ਵਿਧਾਇਕ ਬਲਜਿੰਦਰ ਕੌਰ ਦੀ ਵੀਡੀਓ ਦੇਖ ਕੇ ਹੈਰਾਨ ਹੋ ਰਿਹਾ ਹਾਂ, ਦਿਨ ਦਿਹਾੜੇ MLA ਨੂੰ ਥੱਪੜ ਮਾਰਿਆ ਜਾ ਰਿਹਾ ਹੈ। ਆਦਮੀਆਂ ਦੀ ਮਾਨਸਿਕਤਾ ਬਦਲਣੀ ਪਵੇਗੀ। ਸਮੱਸਿਆ ਇਨ੍ਹਾਂ ਹਰਕਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਹੈ। ਇਸ ਮਰਦਵਾਦੀ ਰਵੱਈਏ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਬਦਲੋ।

  • Empowering women is not a deterrent to stop violence against women.Shocking to see @BaljinderKaur_ MLA getting slapped in broad day light.Mindset of men has to change.
    The problem lies in the perpetrator’s of these acts.Change this male chauvinism attitude more then anything else pic.twitter.com/Qxm6rhrtht

    — Brinder (@brinderdhillon) September 1, 2022 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਉਸ ਦੇ ਪਤੀ ਵੱਲੋਂ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਗਰਮਾਉਂਦਾ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਹੋਈ ਹੈ ਇਹ ਉਨ੍ਹਾਂ ਦਾ ਘਰੇਲੂ ਮਸਲਾ ਹੈ, ਪਰ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੀਡੀਓ ਵਾਇਰਲ ਨਹੀਂ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬੋਲਦੀ ਕੁਝ ਹੈ, ਕਰਦੀ ਕੁਝ ਹੈ। ਉਨ੍ਹਾਂ ਕਿਹਾ ਕਿ ਆਪ ਹੁਣ ਪਰਚਾ ਦਰਜ ਕਿਉਂ ਨਹੀਂ ਕਰਵਾ ਰਹੀ ਹੈ।

Last Updated : Sep 2, 2022, 12:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.