ਬਠਿੰਡਾ: ਸਹਿਰ ਦੇ ਸੰਗਤ ਬਲਾਕ ਵਿਚ ਬੀਤੇ ਦਿਨੀਂ ਖਸਰੇ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਕ ਵਾਰ ਫਿਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਵਿੱਚ ਟੀਕਾਕਰਨ ਕਰਨ ਦੀ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਅਨਾਥ ਬੱਚਿਆਂ ਦੇ ਮਾਹਿਰ ਡਾਕਟਰ ਸਤੀਸ਼ ਚੰਦਰ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਕਈ ਬੱਚੇ ਖਸਰੇ ਦੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ।
ਪਿਛਲੇ ਦਿਨੀਂ ਬਠਿੰਡਾ ਦੇ ਸੰਗਤ ਬਲਾਕ ਵਿੱਚ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਵੱਡੀ ਪੱਧਰ 'ਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ 2030 ਤੱਕ ਦੇਸ਼ ਨੂੰ ਖਸਰਾ ਮੁਕਤ ਕਰਨ ਲਈ ਵੱਡੀ ਪੱਧਰ ਉੱਪਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਬੱਚੇ ਨੂੰ ਖਸਰੇ ਦੇ ਟੀਕੇ ਨਹੀਂ ਲੱਗੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੱਚਿਆਂ ਨੂੰ ਖਸਰੇ ਦਾ ਟੀਕਾ ਕਰਨ ਕਰਵਾਉਣ, ਤਾਂ ਜੋ ਦੇਸ਼ ਨੂੰ ਖਸਰੇ ਤੋਂ ਮੁਕਤ ਕੀਤਾ ਜਾ ਸਕੇ।
5 ਸਾਲ ਦੀ ਉਮਰ ਤੱਕ ਬੱਚਾ ਲਗਵਾ ਸਕਦੈ ਟੀਕਾ: ਉਧਰ ਸਿਹਤ ਵਿਭਾਗ ਵਿੱਚ ਤਾਇਨਾਤ ਮੁੱਖ ਟੀਕਾਕਰਨ ਅਧਿਕਾਰੀ ਡਾਕਟਰ ਮੀਨਾਕਸ਼ੀ ਨੇ ਦੱਸਿਆ ਕਿ 2030 ਦੇਸ਼ ਨੂੰ ਖਸਰਾ ਮੁਕਤ ਕਰਨ ਲਈ ਵੱਡੀ ਪੱਧਰ 'ਤੇ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਟੀਕਾ ਕਰਨ ਦੇ ਪਹਿਲੇ ਜਨਮ ਦੇਣ ਤੋਂ ਪਹਿਲਾਂ ਲਗਾਉਣਾ ਪੈਂਦਾ ਹੈ ਅਤੇ ਦੂਜਾ 12 ਤੋਂ 24 ਮਹੀਨੇ ਦੇ ਵਿਚਕਾਰ ਟੀਕਾ ਲੱਗਦਾ ਹੈ ਜਿਸ ਬੱਚੇ ਦੇ ਇਹ ਟੀਕਾ ਨਹੀਂ ਲੱਗਿਆ ਉਹ 5 ਸਾਲ ਤੱਕ ਇਹ ਟੀਕਾ ਲਗਵਾ ਸਕਦਾ ਹੈ। ਇਹ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਦਾ ਹੈ।
ਖਸਰੇ ਦੇ ਲੱਛਣ: ਇਸ ਬਿਮਾਰੀ ਦੇ ਮੁੱਖ ਲੱਛਣ ਬੱਚੇ ਨੂੰ ਬੁਖਾਰ ਆਉਣਾ ਅਤੇ ਉਸਦੇ ਸਰੀਰ ਉੱਪਰ ਲਾਲ ਰੰਗ ਦੇ ਦਾਣੇ ਬਣ ਜਾਣੇ ਹਨ ਜਾਂ ਉਸ ਦੀਆਂ ਅੱਖਾਂ ਵਿਚ ਵੀ ਇਨਫੈਕਸ਼ਨ ਹੋ ਸਕਦੀ ਹੈ ਜਾਂ ਗੱਲਾਂ ਤੇ ਚਿੱਟੇ ਰੰਗ ਦੇ ਚਟਾਕ ਪੈ ਜਾਂਦੇ ਹਨ। ਇਸ ਤਰਾਂ ਦੇ ਲੱਛਣ ਆਉਣ ਤੋਂ ਬੱਚੇ ਨੂੰ ਤੁਰੰਤ ਟੀਕਾਕਰਨ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਖਸਰੇ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਝਾੜੂ ਖੂਹ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਬੱਚੇ ਦਾ ਇਲਾਜ ਹੋ ਸਕੇ।
ਇਹ ਵੀ ਪੜ੍ਹੋ: ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲਾ: ਭਾਰਤ ਭੂਸ਼ਣ ਆਸ਼ੂ ਦੇ PA ਇੰਦੀ ਦੀ ਸੁਪਰੀਮ ਕੋਰਟ ਨੇ ਅਗਾਊਂ ਜ਼ਮਾਨਤ ਕੀਤੀ ਰੱਦ