ਬਠਿੰਡਾ : 28 ਅਕਤੂਬਰ ਨੂੰ ਬਠਿੰਡਾ ਦੇ ਮਾਲ ਰੋਡ ਉੱਤੇ ਹਰਮਨ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਮੇਲਾ ਦੇ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ ਨੂੰ ਫਰੀਦਕੋਟ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਰੰਟ ਉੱਤੇ ਲਿਆ ਕੇ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਨੇ ਅਦਾਲਤ ਵਿੱਚ ਤਰਕ ਰੱਖਿਆ ਕਿ ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ ਵੱਲੋਂ ਪੈਸਿਆਂ ਦੇ ਲੈਣ ਦੇਣ ਵਿੱਚ ਸ਼ਮੂਲੀਅਤ ਹੈ।
ਗੈਂਗਸਟਰ ਲਵਪ੍ਰੀਤ ਲਵੀ ਨੂੰ ਕੀਤਾ ਸੀ ਗ੍ਰਿਫ਼ਤਾਰ : ਜ਼ਿਕਰਯੋਗ ਹੈ ਕਿ ਬਠਿੰਡਾ ਦੇ ਮਾਲ ਰੋਡ 'ਤੇ ਵਪਾਰੀ ਆਗੂ ਹਰਜਿੰਦਰ ਸਿੰਘ ਮਾਲੀ ਦਾ ਕਤਲ ਅਣਪਛਾਤੇ ਹਮਲਾਵਰਾਂ ਨੇ ਚਿੱਟੇ ਦਿਨ ਗੋਲੀਆਂ ਮਾਰ ਕੇ ਕਰ ਦਿੱਤਾ ਸੀ। ਇਸ ਕਤਲ ਦੇ ਮਾਮਲੇ ਵਿੱਚ ਹੁਣ ਮੋਹਾਲੀ ਦੇ ਜ਼ੀਰਕਪੁਰ 'ਚ ਗੈਂਗਸਟਰ ਨਾਲ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਲਵਪ੍ਰੀਤ ਲਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਲਵਪ੍ਰੀਤ ਨੇ ਹੀ ਬਠਿੰਡਾ ਵਿੱਚ ਵਪਾਰੀ ਆਗੂ ਹਰਜਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ।
ਚਿੱਟੇ ਦਿਨ ਕੀਤਾ ਸੀ ਵਪਾਰੀ ਦਾ ਕਤਲ: ਇਸ ਮੁਕਾਬਲੇ ਵਿੱਚ ਮੁਲਜ਼ਮ ਲਵਪ੍ਰੀਤ ਲਵੀ ਤੋਂ ਇਲਾਵਾ ਦੋ ਹੋਰ ਗੈਂਗਸਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਬਠਿੰਡਾ ਵਿੱਚ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਹਰਜਿੰਦਰ ਸਿੰਘ ਮੇਲਾ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਗੋਲੀ ਲੱਗਣ ਕਾਰਣ ਵਪਾਰੀ ਆਗੂ ਦੀ ਮੌਤ ਹੋ ਗਈ ਸੀ। ਚਿੱਟੇ ਦਿਨ ਕੀਤੇ ਗਏ ਇਸ ਕਤਲ ਦੀ ਸੀਸੀਟੀਵੀ ਵੀਡੀਓ ਵੀ ਪੁਲਿਸ ਦੇ ਹੱਥ ਲੱਗੀ ਸੀ, ਜਿਸ ਵਿੱਚ ਪੂਰੀ ਵਾਰਦਾਤ ਵੇਖੀ ਜਾ ਸਕਦੀ ਸੀ।
- Raja warring vs CM Mann: ਰਾਜਾ ਵੜਿੰਗ ਤੇ ਸੀਐਮ ਮਾਨ ਵਿਚਾਲੇ ਝੋਨੇ ਦੀ ਐੱਮਐੱਸਪੀ ਨੂੰ ਲੈਕੇ ਟਵਿੱਟਰ ਵਾਰ, ਸੀਐੱਮ ਮਾਨ ਨੇ ਕਿਹਾ-ਕਾਹਲੀ ਨੇ ਡੋਬੀ ਕਾਂਗਰਸ
- Firing On Police Inspector Update:ਪੁਲਿਸ ਇੰਸਪੈਕਟਰ 'ਤੇ ਫਾਇਰਿੰਗ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ,ਸੀਸੀਟੀਵੀ ਖੰਗਾਲ ਰਹੀ ਪੁਲਿਸ, ਏਡੀਸੀਪੀ ਨੇ ਸਾਂਝੀ ਕੀਤੀ ਜਾਣਕਾਰੀ
- Moga Police Distribute Helmets: ਮੋਗਾ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵੰਡੇ ਹੈਲਮੇਟ
ਮੁਕਾਬਲੇ ਮਗਰੋਂ ਹੋਈ ਸੀ ਗ੍ਰਿਫ਼ਤਾਰੀ: ਬਠਿੰਡਾ ਦੇ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਦੱਸਿਆ ਸੀ ਕਿ ਲਵਪ੍ਰੀਤ ਲਵੀ ਨੂੰ ਜ਼ੀਰਕਪੁਰ ਵਿੱਚ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਖੁਰਾਣਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ੀਰਕਪੁਰ ਵਿੱਚ ਹੋਏ ਮੁਕਾਬਲੇ ਦੌਰਾਨ ਬਠਿੰਡਾ ਵਪਾਰੀ ਕਤਲ ਕਾਂਡ ਵਿੱਚ ਸ਼ਾਮਲ ਲਵਪ੍ਰੀਤ ਲਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।