ਬਠਿੰਡਾ: ਪੰਜਾਬ ਸਰਕਾਰ ਵੱਲੋਂ ਇਕ ਪਾਸੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਨਿੱਤ ਨਵੇਂ ਐਲਾਨ ਕੀਤੇ ਜਾ ਰਹੇ ਹਨ, ਉੱਥੇ ਹੀ ਬਠਿੰਡਾ ਦੇ ਟਰਾਂਸਪੋਰਟਰ ਵੱਲੋਂ ਟਰਾਂਸਪੋਰਟ ਅਧਿਕਾਰੀ ਦੀਆਂ ਮਨਮਾਨੀਆਂ ਤੋਂ ਦੁਖੀ ਹੋ ਕੇ ਆਰਟੀਓ ਦਫ਼ਤਰ ਪਹੁੰਚ ਕੇ ਆਪਣੀ ਗੱਡੀ ਦੀਆਂ ਚਾਬੀਆਂ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ।
ਕੀ ਹੈ ਮਾਮਲਾ: ਟਰਾਂਸਪੋਰਟਰ ਗੁਰਚਰਨ ਸਿੰਘ ਬਾਲੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਬਠਿੰਡਾ ਤੋਂ ਮਾਨਸਾ ਨਵਾਂ ਪਰਮਿਟ ਜਾਰੀ ਕੀਤਾ ਗਿਆ ਸੀ, ਪਰ ਉਨ੍ਹਾਂ ਦਾ ਇਹ ਰੂਟ ਸਿਰਫ ਤਲਵੰਡੀ ਸਾਬੋ ਤੱਕ ਹੀ ਚੱਲ ਰਿਹਾ ਹੈ। ਆਰਟੀਓ ਬਠਿੰਡਾ ਨੂੰ ਬੇਨਤੀ ਕਰਨ ਦੇ ਬਾਵਜੂਦ ਉਸ ਦਾ ਰੂਟ ਤਲਵੰਡੀ ਸਾਬੋ ਤੋ ਮਾਨਸਾ ਟਾਈਮ ਟੇਬਲ ਵਿੱਚ ਐਡਜਸਟ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਜਬੂਰਨ ਅੱਜ ਉਹ ਆਪਣੀ ਗੱਡੀ ਦੀਆਂ ਚਾਬੀਆਂ ਅਤੇ ਕਾਗਜ਼ ਆਰਟੀਓ ਬਠਿੰਡਾ ਨੂੰ ਸੌਂਪਣ ਆਏ ਹਨ।
ਗੁਰਚਰਨ ਸਿੰਘ ਨੇ ਕਿਹਾ ਕਿ ਇਸ ਪਰਮਿਟ ਦੇ ਨਾਲ ਤਿੰਨ ਹੋਰ ਪਰਮਿਟ ਜਾਰੀ ਕੀਤੇ ਗਏ ਸਨ। ਉਨ੍ਹਾਂ ਨੂੰ ਟਾਇਮ ਟੇਬਲ ਵਿੱਚ ਐਡਜਸਟ ਕੀਤਾ ਗਿਆ ਹੈ, ਪਰ ਉਨ੍ਹਾਂ ਦਾ ਪਰਮਿਟ ਮੁਤਾਬਕ ਟਾਈਮ ਟੇਬਲ ਐਡਜਸਟ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪ੍ਰੇਸ਼ਾਨ ਹੋ ਕੇ ਅੱਜ ਉਨ੍ਹਾਂ ਵੱਲੋਂ ਇਹ ਚਾਬੀਆਂ ਫੜਾਉਣ ਦਾ ਕਦਮ ਚੁੱਕਿਆ ਗਿਆ ਸੀ।
ਕੀ ਕਹਿਣਾ ਹੈ RTO ਦਾ: ਉਧਰ ਦੂਸਰੇ ਪਾਸੇ, ਟਰਾਂਸਪੋਰਟ ਅਧਿਕਾਰੀ ਰਾਜਦੀਪ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਪਰਮਿਟ ਮੇਰੇ ਤੋਂ ਪਹਿਲਾ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ ਸੀ। ਇਨ੍ਹਾਂ ਦੇ ਰੂਟ ਸਬੰਧੀ ਜੋ ਫ਼ੈਸਲਾ ਕੀਤਾ ਗਿਆ ਸੀ, ਉਹ ਟਰਾਂਸਪੋਰਟਰ ਗੁਰਚਰਨ ਸਿੰਘ ਨੂੰ ਮਨਜ਼ੂਰ ਨਹੀਂ ਸੀ। ਉਹ ਕਿਸੇ ਹੋਰ ਰੂਟ ਵਿੱਚ ਆਪਣਾ ਰੂਟ ਐਡਜਸਟ ਕਰਵਾਉਣਾ ਚਾਹੁੰਦੇ ਹਨ ਜਿਸ ਕਾਰਨ ਇਨ੍ਹਾਂ ਨੂੰ ਟਾਈਮ ਟੇਬਲ ਨਹੀਂ ਮਿਲ ਰਿਹਾ। ਫਿਲਹਾਲ ਇਨ੍ਹਾਂ ਦੀ ਫਾਇਲ ਉੱਤੇ ਨੋਟਿੰਗ ਕਲਰਕ ਵੱਲੋਂ ਨਹੀਂ ਲਗਾਈ ਗਈ ਜਿਸ ਕਾਰਨ ਇਨ੍ਹਾਂ ਨੂੰ ਟਾਈਮ ਟੇਬਲ ਵਿੱਚ ਅਡਜਸਟ ਨਹੀਂ ਕੀਤਾ ਗਿਆ ਅਤੇ ਇਹ ਫਾਈਲ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ: Firing on Famous Doctor Bathinda: ਨਾਮੀ ਡਾਕਟਰ ਉੱਤੇ ਜਾਨਲੇਵਾ ਹਮਲਾ, ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਜਾਣਿਆ ਹਾਲ