ਬਠਿੰਡਾ: ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇਕੱਠੀਆਂ ਹੋਈਆਂ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਪੱਧਰ 'ਤੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਮਾਰਚ ਕੱਢਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਬਠਿੰਡਾ ਮੇਨ ਹਾਈਵੇ ਨੂੰ ਜਾਮ ਕੀਤਾ। ਬਠਿੰਡਾ ਵਿੱਚ ਡੀ ਸੀ ਦਫਤਰ ਦੇ ਬਾਹਰ ਪੰਜਾਬ ਪੱਧਰ ਤੋਂ ਇਕੱਠੀਆਂ ਹੋਈਆਂ ਵੱਖ ਵੱਖ ਵਿਭਾਗ ਦੀਆਂ ਠੇਕਾ ਕਰਮੀਆਂ ਦੀ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ਼ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ ਗਿਆ।
ਇਹ ਰੋਸ ਮਾਰਚ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕੀਤਾ ਗਿਆ। ਇਸ ਰੋਸ ਮਾਰਚ ਦੇ ਵਿੱਚ ਲਗਭਗ 16 ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਰੋਸ ਮਾਰਚ ਤੋਂ ਬਾਅਦ ਬਠਿੰਡਾ ਦੇ ਮੇਨ ਕੇਂਦਰ ਪੁਆਇੰਟ ਹਨੂਮਾਨ ਚੌਕ ਦੇ ਵਿੱਚ ਹੀ ਧਰਨਾ ਲਗਾਇਆ ਗਿਆ ਇਸ ਧਰਨੇ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਠੇਕਾ ਮੁਲਾਜ਼ਮਾਂ ਵੱਲੋਂ ਸ਼ਿਰਕਤ ਕੀਤੀ ਗਈ।
ਰੋਸ ਮਾਰਚ ਦੀ ਅਗਵਾਈ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜੋ: ਕਸ਼ਮੀਰ ਉੱਤੇ ਚੀਨੀ ਰਾਸ਼ਟਰਪਤੀ ਦੀ ਟਿੱਪਣੀ, ਭਾਰਤ ਨੇ ਜਤਾਇਆ ਸਖ਼ਤ ਇਤਰਾਜ
ਹਨੂੰਮਾਨ ਚੌਕ ਦੇ ਵਿੱਚ ਦਿੱਤੇ ਗਏ ਰੋਸ ਮਾਰਚ ਤੋਂ ਬਾਅਦ ਧਰਨੇ ਦੇ ਕਾਰਨ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ ਜਿਸ ਤੋਂ ਬਾਅਦ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਰੂਟ ਬਦਲਣਾ ਪਿਆ ਅਤੇ ਇਸ ਧਰਨੇ ਦਾ ਸਮਾਂ ਲਗਭਗ ਦੋ ਘੰਟੇ ਦੇ ਕਰੀਬ ਚੱਲਿਆ।