ਬਠਿੰਡਾ : ਸੂਬੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਹੁਣ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਬਠਿੰਡਾ ਦੇ ਮਾਲ ਗੁਦਾਮ ਦਾ ਰੋਡ ਉਤੇ ਥਾਣਾ ਕੋਤਵਾਲੀ ਤੋਂ ਮਹਿਜ਼ ਪੰਜ ਸੌ ਮੀਟਰ ਦੀ ਦੂਰੀ ਉਤੇ ਮੰਦਰ ਵਿੱਚ ਬੀਤੀ ਰਾਤ ਅਣਪਛਾਤੇ ਚੋਰ ਤਾਲੇ ਤੋੜ ਕੇ ਭਗਵਾਨ ਦੀਆਂ ਮੂਰਤੀਆਂ ਅੱਗੇ ਰੱਖੀਆਂ ਗੋਲਕਾਂ ਨੂੰ ਤੋੜ ਕੇ ਪੈਸੇ ਲੈ ਕੇ ਫਰਾਰ ਹੋ ਗਏ।
ਮੰਦਰ ਵਿੱਚ ਪਹਿਲਾਂ ਵੀ ਹੋ ਚੁੱਕੀ ਚੋਰੀ : ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਸ਼ਰਧਾਲੂ ਮੱਥਾ ਟੇਕਣ ਲਈ ਮੰਦਰ ਵਿਖੇ ਪਹੁੰਚੇ ਤੇ ਮੰਦਰ ਦੇ ਹਾਲਾਤ ਵੇਖ ਕੇ ਸ਼ਰਧਾਲੂਆਂ ਵੱਲੋਂ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਇਸ ਮੰਦਿਰ ਨੂੰ ਵਾਰ-ਵਾਰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ।
- ਨਿਊਯਾਰਕ ਪੁਲਿਸ ਨੇ ਸਿੱਖ ਫੌਜੀ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੇਂਦਰ ਨੂੰ ਕੀਤੀ ਅਪੀਲ
- ਪੁਲਿਸ ਕੋਲੋਂ ਇਨਸਾਫ਼ ਨਾ ਮਿਲਿਆ ਤਾਂ ਠੱਗੀ ਦੇ ਸ਼ਿਕਾਰ ਲੋਕਾਂ ਨੇ ਟਰੈਵਲ ਏਜੰਟ ਦੀ ਕੋਠੀ ਦਾ ਕੀਤਾ ਘਿਰਾਓ, ਮਾਹੌਲ ਬਣਿਆ ਤਣਾਅਪੂਰਨ
- Punjab Weather Update: ਹਿਮਾਚਲ ਵਿੱਚ ਫਟੇ ਬੱਦਲਾਂ ਦਾ ਅਸਰ ਪੰਜਾਬ ਤਕ, ਪਾਣੀ ਦੀ ਲਪੇਟ ਵਿੱਚ ਕਈ ਪਿੰਡ, 11 ਜ਼ਿਲ੍ਹਿਆਂ 'ਚ ਅਲਰਟ
ਸਖ਼ਤ ਕਾਰਵਾਈ ਦੀ ਮੰਗ : ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੇ ਪ੍ਰਬੰਧ ਕਰੇ ਕਿਉਂਕਿ ਅਜਿਹੀਆਂ ਘਟਨਾਵਾਂ ਨਾਲ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਚੋਰੀ ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਕਿੰਨੇ ਪੈਸਿਆਂ ਦੀ ਚੋਰੀ ਹੋਈ ਹੈ। ਚੋਰਾਂ ਵੱਲੋਂ ਮੰਦਰ ਦੇ ਮੁੱਖ ਕੈਂਚੀ ਗੇਟ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਮੰਦਰ ਅੰਦਰ ਭਗਵਾਨ ਦੀਆਂ ਮੂਰਤੀਆਂ ਦੇ ਅੱਗੇ ਪਏ ਗੋਲਕਾਂ ਦੀ ਭੰਨ ਤੋੜ ਕੀਤੀ ਗਈ ਹੈ। ਸ਼ਰਧਾਲੂਆਂ ਨੇ ਪੁਲਿਸ ਵਿਭਾਗ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਉੱਧਰ ਮੌਕੇ ਉਤੇ ਪਹੁੰਚੇ ਥਾਣਾ ਕੋਤਵਾਲੀ ਦੇ ਏਐਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਇਸ ਚੋਰੀ ਸਬੰਧੀ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਨੂੰ ਬੁਲਾਇਆ ਗਿਆ ਹੈ, ਜਿਹਨਾਂ ਵੱਲੋਂ ਨਮੂਨੇ ਲੈਣ ਉਪਰੰਤ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਚੋਰੀ ਦੀ ਘਟਨਾ ਵਿੱਚ ਸ਼ਾਮਿਲ ਹੋਇਆ ਉਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।