ETV Bharat / state

83 ਹਜ਼ਾਰ ਕਿਊਸਿਕ ਪੀਕ 'ਤੇ ਵਗਿਆ ਬਿਆਸ ਦਰਿਆ ਦਾ ਪਾਣੀ, ਨਾਲ ਦੇ ਇਲਾਕਿਆਂ 'ਚ ਹੋਇਆ ਜਲਥਲ - ਅੰਮ੍ਰਿਤਸਰ ਦੀ ਖ਼ਬਰ ਪੰਜਾਬੀ ਵਿੱਚ

ਮਾਝੇ ਅੰਦਰ ਵਗਦਾ ਰਾਵੀ ਅਤੇ ਬਿਆਸ ਦਰਿਆ ਵਿੱਚ ਪਾਣੀ ਦੇ ਪੱਧਰ ਦੇ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਵੀ ਵਿੱਚ ਭਾਵੇਂ ਪਾਣੀ ਦਾ ਪੱਧਰ ਥੋੜ੍ਹਾ ਥੱਲੇ ਆਇਆ ਹੈ ਪਰ ਬਿਆਸ ਵਿੱਚ ਤੇਜ਼ੀ ਨਾਲ ਵੱਧ ਰਹੇ ਪਾਣੀ ਨਾਲ ਹਾਲੇ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ

The water level in Beas river in Amritsar increased
83 ਹਜ਼ਾਰ ਕਿਊਸਿਕ ਪੀਕ 'ਤੇ ਚੱਲਿਆ ਬਿਆਸ ਦਰਿਆ ਦਾ ਪਾਣੀ, ਨਾਲ ਦੇ ਇਲਾਕਿਆਂ 'ਚ ਹੋਇਆ ਜਲਥਲ
author img

By

Published : Jul 22, 2023, 12:13 PM IST

ਬਿਆਸ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ

ਅੰਮ੍ਰਿਤਸਰ: ਪੰਜਾਬ ਵਿੱਚ ਦਰਿਆਵਾਂ ਦੇ ਪਾਣੀਆਂ ਦਾ ਗੁੱਸਾ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਇਸੇ ਦੌਰਾਨ ਜਿੱਥੇ ਸਤਲੁਜ ਘੱਗਰ ਦਰਿਆ ਤਬਾਹੀ ਮਚਾਉਣ ਤੋਂ ਬਾਅਦ ਕਿਤੇ ਨਾ ਕਿਤੇ ਘਟਦੇ ਨਜ਼ਰ ਆ ਰਹੇ ਹਨ ਪਰ ਹੁਣ ਮਾਲਵੇ ਤੋਂ ਬਾਅਦ ਮਾਝੇ ਵਿੱਚ ਵਗਦੇ ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਵਗਦਾ ਪਾਣੀ ਪੁਰਾਣੇ ਕਈ ਰਿਕਾਰਡ ਤੋੜਦੇ ਹੋਏ ਹੋਰ ਉਪਰ ਹੋਕੇ ਵਗਦੇ ਨਜ਼ਰ ਆ ਰਹੇ ਹਨ।

ਰਿਕਾਰਡ ਵੀ ਤੋੜ ਦਿੱਤਾ: ਰਾਵੀ ਦਰਿਆ ਵਿੱਚ ਬੇਸ਼ੱਕ ਕਈ ਜਗ੍ਹਾ ਪਾਣੀ ਘਟ ਚੁੱਕਾ ਹੈ ਪਰ ਖਤਰਾ ਟਲਿਆ ਨਹੀਂ ਹੈ। ਬਿਆਸ ਵਿੱਚ ਤੇਜੀ ਨਾਲ ਵਹਿ ਰਹੇ ਪਾਣੀ ਨਾਲ ਹਾਲੇ ਵੀ ਸਥਿਤੀ ਨਾਜੁਕ ਬਣੀ ਹੋਈ ਹੈ। ਘੱਗਰ ਦੇ ਨਾਲ-ਨਾਲ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਵਿੱਚ ਪੈਂਦੇ ਬਿਆਸ ਦਰਿਆ ਵਿੱਚ ਪਾਣੀ ਵਧਣ ਕਰਕੇ ਫਿਰ ਤੋਂ ਯੈਲੋ ਅਲਰਟ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ ਕਰੀਬ ਇੱਕ ਤੋਂ 2 ਵਜੇ ਦੌਰਾਨ ਬਿਆਸ ਦਰਿਆ ਵਿੱਚ 83 ਹਜ਼ਾਰ 100 ਕਿਊਸਿਕ ਪਾਣੀ ਚੜ੍ਹਨ ਤੋਂ ਬਾਅਦ ਘਟਿਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਇਹ ਪੱਧਰ 2023 ਸੀਜ਼ਨ ਦੇ ਸਭ ਤੋਂ ਉਪਰਲੇ ਤੌਰ ਉੱਤੇ ਮਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਰਿਆ ਬਿਆਸ ਦਾ ਪਾਣੀ ਜ਼ਿਲ੍ਹਾ ਕਪੂਰਥਲਾ ਦੀ ਹੱਦ ਵਿੱਚ ਪੈਂਦੇ ਪਿੰਡ ਮਿਆਣੀ ਬਾਕਰਪੁਰ ਦੇ ਧੁੱਸੀ ਬੰਨ ਨਾਲ ਲੱਗ ਚੁੱਕਾ ਹੈ ਪਰ ਫਿਲਹਾਲ ਇਸ ਬੰਨ ਤੋਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਹ ਜ਼ਰੂਰ ਹੈ ਕਿ ਦਰਿਆ ਬਿਆਸ ਦੇ ਪਾਣੀ ਦਾ ਲੈਵਲ ਵਧਣ ਨਾਲ ਦਰਿਆ ਤੋਂ ਕਰੀਬ ਡੇਢ ਕਿਲੋਮੀਟਰ ਦੂਰੀ ਤੱਕ ਧੁੱਸੀ ਬੰਨ ਨਾਲ ਪੈਂਦੀ ਸੈਂਕੜੇ ਕਿੱਲ੍ਹੇ ਜ਼ਮੀਨ ਵਿੱਚ ਇਸ ਤੇਜ ਰਫ਼ਤਾਰ ਪਾਣੀ ਦੀ ਮਾਰ ਨਾਲ ਫਸਲਾਂ ਤਬਾਹ ਹੋ ਚੁੱਕੀਆਂ ਹਨ।

ਫਸਲਾਂ ਤਬਾਹ: ਨੁਕਸਾਨੀਆਂ ਫਸਲਾਂ ਵਿੱਚ ਮੂੰਗੀ, ਝੋਨਾ, ਸਬਜੀਆਂ, ਕਮਾਦ, ਨਾਖਾਂ ਦੇ ਬਾਗ਼ ਅਤੇ ਹੋਰ ਫਸਲਾਂ ਹਨ। ਜਿਸ ਨਾਲ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ ਅਤੇ ਇਹ ਕਿਸਾਨ ਹੁਣ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰਦੇ ਨਜਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੁਕਸਾਨ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੈ। ਫਿਲਹਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਦੁਬਾਰਾ ਵੱਧਦਾ ਹੈ ਜਾ ਫਿਰ ਘੱਟ ਜਾਂਦਾ ਹੈ। ਇਸੇ ਬਾਰੇ ਕੁਝ ਵੀ ਸਾਫ਼ ਨਹੀਂ ਕਿਹਾ ਜਾ ਸਕਦਾ ਹੈ ਪਰ ਬਿਆਸ ਦਰਿਆ ਵਿੱਚ ਜਿਸ ਰਫ਼ਤਾਰ ਨਾਲ ਪਾਣੀ ਵਗ ਰਿਹਾ ਹੈ ਤਾਂ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਖਤਰਾ ਹਾਲੇ ਟਲਿਆ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.