ਤਲਵੰਡੀ ਸਾਬੋ: ਹੁਨਰ ਤਾਂ ਹਰ ਕਿਸੇ ਦੇ ਵਿੱਚ ਹੁੰਦਾ ਹੈ ਪਰ ਉਸ ਨੂੰ ਤਰਾਸ਼ਣ ਦੀ ਜ਼ਰੂਰਤ ਹੁੰਦੀ ਹੈ ।ਜੋ ਵਿਅਕਤੀ ਹੁਨਰ ਨੂੰ ਤਰਾਸ਼ਣ ਦੇ ਲਈ ਮਿਹਨਤ ਕਰਦਾ ਹੈ, ਉਸ ਨੂੰ ਕਦੇ ਵੀ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਦਾ ।ਕੁਝ ਐਸਾ ਹੀ ਕਰ ਵਿਖਾਇਆ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਪਿੰਡ ਮਲਕਾਣਾ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਆਕਾਸ਼ਦੀਪ ਸਿੰਘ ਨੇ ਗਿਨੀਜ਼ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਕੇ।ਆਕਾਸ਼ਦੀਪ ਨੂੰ ਇਹ ਖਤਾਬ ਉਸ ਵਲੋਂ ਤਿਆਰ ਕੀਤੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ 400 ਸਾਲਾਂ ਪੁਰਾਤਨ ਮਾਡਲ ਤਿਆਰ ਕਰਨ ਮਿਲਿਆ ਹੈ।
ਆਪਣੀ ਇਸ ਪ੍ਰਾਪਤੀ ਬਾਰੇ ਆਕਾਸ਼ਦੀਪ ਨੇ ਈਟੀਵੀ ਭਾਰਤ ਦੀ ਟੀਮ ਨੇ ਖਾਸ ਗੱਲਤਾਬ ਕੀਤੀ ਅਤੇ ਆਪਣੀ ਕਲਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਸ੍ਰੀ ਦਰਬਾਰ ਸਾਹਿਬ ਦੇ ਇਸ ਮਾਡਲ ਨੂੰ ਬੇਹੱਦ ਖੂਬਸੂਰਤੀ ਅਤੇ ਬਰੀਕੀ ਨਾਲ ਬਣਾਉਣ ਲਈ ਆਕਾਸ਼ਦੀਪ ਤਕਰੀਬਨ ਡੇਢ ਤੋਂ ਦੋ ਮਹੀਨੇ ਦੇ ਕਰੀਬ ਸਮਾਂ ਲੱਗਾ ਚਾਰ ਸੌ ਸਾਲ ਪੁਰਾਤਨ ਸ੍ਰੀ ਦਰਬਾਰ ਸਾਹਿਬ ਦੀ ਦਿੱਖ ਅੱਜ ਦੇ ਜ਼ਮਾਨੇ ਦੇ ਸ਼ਰਧਾਲੂਆਂ ਲਈ ਇਸ ਨੌਜਵਾਨ ਦੀ ਬਹੁਤ ਵੱਡੀ ਭੇਟ ਬਣੀ ਹੈ ਆਕਾਸ਼ਦੀਪ ਦੇ ਇਸ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਵੀ ਸਲਾਮ ਕੀਤਾ ਗਿਆ ਹੈ ਅਤੇ 2020 ਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ 55ਵੇ ਨੰਬਰ ਤੇ ਉਸ ਦਾ ਨਾਂ ਦਰਜ ਕੀਤਾ ਗਿਆ ਹੈ
ਆਕਾਸ਼ਦੀਪ ਆਪਣੀ ਇਸ ਕਲਾ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਤਕਰੀਬਨ ਦੋ ਸਾਲ ਤੋਂ ਤਰਾਸ਼ ਰਿਹਾ ਹੈ ਇਸ ਤੋਂ ਪਹਿਲਾਂ ਵੀ ਆਕਾਸ਼ਦੀਪ ਨੂੰ ਇੱਕ ਪੈਨਸਿਲ ਦੀ ਗੁਫਾ ਅਤੇ ਉਸਦੇ ਵਿੱਚੋਂ ਸਿੱਕੇ ਨੂੰ ਰੇਲ ਗੱਡੀ ਬਣਾ ਕੇ ਮਾਈਕਰੋ ਕਲਾ ਦਾ ਨਮੂਨਾ ਤਿਆਰ ਕੀਤਾ ਗਿਆ ਜਿਸ ਵਜੋਂ ਆਕਾਸ਼ਦੀਪ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ।
ਆਕਾਸ਼ਦੀਪ ਹੁਣ ਆਪਣੀ ਇਸ ਕਲਾ ਰਾਹੀਂ ਨਵਾਂ ਸੁਪਨਾ ਸੰਜੋ ਰਿਹਾ ਹੈ ਅਤੇ ਉਸ ਨੇ ਦੱਸਿਆ ਕਿ ਉਹ ਹੁਣ ਪੰਜਾਬ ਦੇ ਸੱਭਿਆਚਾਰ ਅਤੇ ਸਮੁੱਚੀ ਸਿੱਖ ਕੌਮ ਦਾ ਨਾਂ , ਆਪਣੀ ਕਲਾ ਰਾਹੀਂ ਦੇਸ਼ ਭਰ ਵਿੱਚ ਰੌਸ਼ਨ ਕਰਨਾ ਚਾਹੁੰਦਾ ਹੈ ਤਾਂ ਜੋ ਸਿੱਖੀ ਅਤੇ ਸਿੱਖਾਂ ਦੇ ਹੁਨਰ ਨੂੰ ਵਿਸ਼ਵ ਪੱਧਰ ਤੇ ਜਾਣਿਆ ਜਾਵੇ ।