ਬਠਿੰਡਾ: ਮਹਾਂ ਪਰਉਪਕਾਰ ਮਹੀਨੇ (Gurgaddi Day) ਦੇ ਸਬੰਧ ਵਿੱਚ ਡੇਰਾ ਸੱਚਾ ਸੌਦਾ ਪੰਜਾਬ ਦੀ ਸਾਧ ਸੰਗਤ ਵੱਲੋਂ 11 ਸਤੰਬਰ ਦਿਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ ਸਲਾਬਤਪੁਰਾ ਵਿਖੇ ਭੰਡਾਰੇ ਦੇ ਰੂਪ ਵਿੱਚ ਨਾਮ ਚਰਚਾ ਕਰ ਕੇ ਮਨਾਇਆ ਗਿਆ।
ਇਸ ਨਾਮ ਚਰਚਾ ਵਿੱਚ ਭਾਰੀ ਗਿਣਤੀ ਵਿੱਚ ਸਾਧ ਸੰਗਤ ਪੁੱਜੀ ਹੋਈ ਸੀ। ਸੰਗਤ ਵਿੱਚ ਭੰਡਾਰੇ ਦਾ ਉਤਸ਼ਾਹ ਇੰਨ੍ਹਾਂ ਜਿਆਦਾ ਸੀ ਕਿ ਨਾਮ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਡਾਲ ਭਰ ਚੁੱਕਿਆ ਸੀ।ਇਸੇ ਦੌਰਾਨ ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਸ਼ਬਦ ਬੋਲੇ, ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿੰਗ ਰਾਹੀਂ ਅਨਮੋਲ ਬਚਨ ਸੁਣਾਏ। ਸਭ ਤੋਂ ਖਾਸ ਗੱਲ ਸੰਗਤ ਦੌਰਾਨ ਮਨੁੱਖੀ ਜ਼ਿੰਦਗੀ ਵਿੱਚ ਗੁਰੂ ਦੀ ਮਹੱਤਤਾ ਬਾਰੇ ਦਰਸਾਉਂਦੀ ਡਾਕੂਮੈਂਟਰੀ ਵੀ ਦਿਖਾਈ ਗਈ। ਸਾਧ ਸੰਗਤ ਵੱਲੋਂ ਪਵਿੱਤਰ ਮਹੀਨੇ ਦੀ ਖੁਸ਼ੀ ਵਿੱਚ ਦਰਜਨਾਂ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ।
ਇਸ ਦੌਰਾਨ ਡੇਰਾ ਸੱਚਾ ਸੌਦਾ ਦੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ 23 ਸਤੰਬਰ ਨੂੰ 1990 ਨੂੰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ ਸੀ। ਉਸ ਦਿਹਾੜ੍ਹੇ ਨੂੰ ਸਮਰਪਿਤ ਅੱਜ ਦਾ ਇਹ ਨਾਮ ਚਰਚਾ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਨਾਮ ਚਰਚਾ ਵਿੱਚ ਸ਼ਬਦ ਬਾਣੀ ਦੇ ਨਾਲ-ਨਾਲ ਮਾਨਵਤਾ ਭਲਾਈ ਦਾ ਪ੍ਰਣ ਵੀ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੁਰੂ ਜੀ ਵੱਲੋਂ 142 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ।
ਜਿਸ ਦੇ ਤਹਿਤ ਇਸ ਭੰਡਾਰੇ ਵਿੱਚ ਵੀ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਮ ਚਰਚਾ ਵਿੱਚ 32 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਸਾਮਜ ਦੇ ਵਿੱਚ ਕੁਰੀਤੀਆਂ ਨੂੰ ਦੂਰ ਕਰਨ ਲਈ, ਸਮਾਜ ਦੇ ਲੋਕਾਂ ਦੇ ਭਲੇ ਲਈ, ਸਮਾਜ ਵਿੱਚ ਚੰਗੀ ਉਸਾਰੂ ਸੋਚ ਨੂੰ ਪੈਦਾ ਕਰਨ ਲਈ ਗੁਰੂ ਜੀ ਵੱਲੋਂ ਇੱਕ ਨਿਗਰ ਸੋਚ ਅਤੇ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਬੱਚੀਆਂ ਨੇ ਡਸਟਬੀਨ੍ਹਾਂ ਦੇ ਵਿੱਚ ਗਲ ਸੜ ਜਾਣਾ ਸੀ ਉਹ ਅੱਜ ਲੋਕਾਂ ਦੇ ਘਰਾਂ ਵਿੱਚ ਕਿਰਲਕਾਰੀਆਂ ਮਾਰ ਰਹੀਆਂ ਹਨ। ਇਸ ਕਰਕੇ ਅਸੀਂ ਇਸ ਨੂੰ ਪਰਉਪਕਾਰ ਦਾ ਦਿਹਾੜ੍ਹਾ ਮੰਨਦੇ ਹਾਂ ਕਿ ਉਹ ਗੂਰੁ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਇਹ ਸਾਰੇ ਮਾਨਵਤਾ ਭਲਾਈ ਦੇ ਕੰਮ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਸਾਰੀ ਸਾਧ ਸੰਗਤ ਦਾ ਇਹ ਮੰਨਣਾ ਹੈ ਕਿ ਗੁਰੂ ਜੀ ਦੇ ਇਸ ਮਾਨਵਤਾ ਭਲਾਈ ਦੇ ਪੈਗਾਮ ਨੂੰ ਜਨ-ਜਨ ਤੱਕ ਲੈ ਕੇ ਜਾਵਾਂਗੇ।
ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਤੇ ਕਿ ਕੁਝ ਜਥੇਬੰਦੀਆਂ ਤੁਹਾਡਾ ਵਿਰੋਧ ਕਰਦੀਆਂ ਹਨ ਤਾਂ ਇਸ ਤੇ ਪ੍ਰੇਮੀ ਹਰਚਰਨ ਇੰਸਾਂ ਨੇ ਕਿਹਾ ਕਿ ਇੱਥੇ ਕਿਸੇ ਨੂੰ ਚੰਗਾ ਜਾ ਮਾੜਾ ਨਹੀਂ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਤੁਸੀਂ ਡੇਰੇ ਸੱਚੇ ਸੌਦੇ ਵਿੱਚ ਆ ਕੇ ਦੇਖੋਗੇ ਉਥੇ ਕਿਸੇ ਨੂੰ ਮਾੜਾ ਨਹੀਂ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਅਸੀਂ ਹਰ ਕਿਸੇ ਨੂੰ ਇਹ ਦੱਸ ਸਕਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਪਰ ਫਿਰ ਵੀ ਜੇ ਕਿਸੇ ਨੂੰ ਸਮਾਜ ਸੇਵਾ ਦਾ ਕੰਮ ਚੰਗਾ ਨਹੀਂ ਲੱਗਦਾ, ਕਿਸੇ ਜ਼ਰੂਰਤਮੰਦ ਦਾ ਮਕਾਨ ਬਣਾਇਆ ਜਾਂਣਾ ਚੰਗਾ ਨਹੀਂ ਲੱਗਦਾ, ਕਿਸੇ ਦੇ ਚੁੱਲ੍ਹੇ ਨੂੰ ਰਾਸ਼ਨ ਦੇ ਕੇ ਤਪਾਇਆ ਜਾ ਰਿਹਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਜੋ ਅੱਜ ਸਭ ਤੋਂ ਵੱਡਾ ਮਸਲਾ ਸਾਡਾ, ਜਿਸ ਨਾਲ ਸਾਡਾ ਪੰਜਾਬ ਬਰਬਾਦ ਹੋਣ ਦੇ ਕਿਨਾਰੇ ਤੇ ਹੈ, ਸਾਡੀ ਨੌਜਵਾਨ ਪੀੜ੍ਹੀ ਜਿਹੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ, ਜੇ ਕਿਸੇ ਦੇ ਪੁੱਤ ਨੂੰ ਸੀਵਿਆਂ ਦੇ ਵਿੱਚੋਂ ਚੱਕ ਕੇ ਜ਼ਿੰਦਗੀ ਦਿੱਤੀ ਚੰਗੀ ਨਹੀਂ ਲੱਗਦੀ ਤਾਂ ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹੋਗੇ, ਇਹ ਸਾਡੇ ਤੋਂ ਵੱਧ ਤੁਸੀਂ ਸਿਆਣੇ ਹੋ।
ਦੱਸਣਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸਾਹੀ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਤੇ ਬਿਰਾਜਮਾਨ ਕੀਤਾ ਸੀ। ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਰੂਪ ਵਿੱਚ ਮਨਾਉਂਦੀ ਹੈ।
ਇਹ ਵੀ ਪੜ੍ਹੋ: ਜਰਮਨੀ ਪਹੁੰਚੇ ਭਗਵੰਤ ਮਾਨ, ਰੋਜ਼ਗਾਰ ਨੂੰ ਲੈ ਦਿੱਤਾ ਵੱਡਾ ਬਿਆਨ