ਬਠਿੰਡਾ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਛੇੜ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਬਠਿੰਡਾ ਦੇ ਸੀਆਈਏ ਸਟਾਫ਼ ਵੱਲੋਂ ਗੁਪਤ ਸੂਚਨਾ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਧੋਬੀਆਣਾ ਬਸਤੀ ਵਿਚ ਇਕ ਔਰਤ ਸਣੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਅਤੇ ਕਾਰ ਵਿੱਚੋਂ 8 ਲੱਖ ਚਾਲੀ ਹਜ਼ਾਰ ਰੁਪਏ ਦੀ ਡਰਗ ਮਨੀ ਬਰਮਾਦ ਹੋਈ।
ਜੇਲ੍ਹ ਵਿੱਚ ਬੰਦ ਕੈਦੀ ਨੇ ਭੇਜੀ ਸੀ 250 ਗ੍ਰਾਮ ਹੈਰੋਇਨ : ਜਾਣਕਾਰੀ ਦਿੰਦੇ ਹੋਏ ਸੀ ਆਈ ਸਟਾਫ ਇੱਕ ਵਿੱਚ ਤਾਇਨਾਤ ਸਬ ਇੰਸਪੇਕਟਰ ਹਰਜੀਵਨ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਵੱਲੋਂ ਹੰਸਰਾਜ ਵਾਸੀ ਭਦੌੜ ਅਤੇ ਮਨਜੀਤ ਕੌਰ ਵਾਸੀ ਧੋਬੀਆਣਾ ਬਸਤੀ ਨੂੰ 20 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਅੱਠ ਲੱਖ ਚਾਲੀ ਹਜ਼ਾਰ ਰੁਪਏ ਡਰੱਗ ਮਨੀ ਕਾਰ ਵਿੱਚੋਂ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐਨਡੀਪੀਐੱਸ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਜਗਸੀਰ ਸਿੰਘ ਵਾਸੀ ਘੁੰਮਣ ਕਲਾਂ ਢਾਈ ਸੌ ਗ੍ਰਾਮ ਹੈਰੋਇਨ ਹੰਸ ਰਾਜ ਨੂੰ ਭੇਜੀ ਗਈ ਸੀ, ਜਿਸ ਵਿੱਚੋਂ ਡੇੜ ਸੌ ਗ੍ਰਾਮ ਹੈਰੋਇਨ ਵਿਸਾਖਾ ਸਿੰਘ ਵਾਸੀ ਪਰਸਰਾਮ ਨਗਰ 5 ਲੱਖ ਰੁਪਿਆ ਦੇ ਕੇ ਲੈ ਗਿਆ ਸੀ। ਇਕ ਅਣਪਛਾਤਾ ਵਿਅਕਤੀ 80 ਗ੍ਰਾਮ ਹੈਰੋਇਨ ਜਗਸੀਰ ਸਿੰਘ ਦੇ ਕਹਿਣ ਉਤੇ ਹੰਸ ਰਾਜ ਪਾਸੋਂ ਖਰੀਦ ਕਰ ਕੇ ਲੈ ਗਿਆ ਸੀ। ਮਨਜੀਤ ਕੌਰ ਵੱਲੋਂ ਵੀ 20 ਗ੍ਰਾਮ ਹੈਰੋਇਨ ਦੀ ਖਰੀਦ ਕੀਤੀ ਗਈ ਸੀ।
ਜਗਸੀਰ ਸਿੰਘ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਕੇ ਕੀਤੀ ਜਾਵੇਗੀ ਪੁੱਛਗਿੱਛ : ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਵਸਾਖਾ ਸਿੰਘ ਹੰਸ ਰਾਜ ਅਤੇ ਮਨਜੀਤ ਕੌਰ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜੇਲ੍ਹ ਵਿੱਚ ਬੰਦ ਜਗਸੀਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆਂਦਾ ਜਾਵੇਗਾ ਜਿਸ ਵੱਲੋਂ ਜੇਲ੍ਹ ਵਿੱਚ ਬੈਠ ਕੇ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਵੱਲੋਂ ਇਹ ਹੈਰਾਨੀ ਕਿੱਥੋਂ ਮੰਗਵਾਈ ਗਈ ਹੈ ਅਤੇ ਇਸ ਰਾਹੀਂ ਲੋਕਾਂ ਤੱਕ ਪਹੁੰਚਾਈ ਗਈ। ਦੱਸ ਦਈਏ ਕਿ ਜੇਲ੍ਹ ਵਿੱਚ ਬੰਦ ਜਗਸੀਰ ਸਿੰਘ ਵਾਸੀ ਘੁੰਮਣ ਕਲਾਂ ਢਾਈ ਸੌ ਗ੍ਰਾਮ ਹੈਰੋਇਨ ਹੰਸ ਰਾਜ ਨੂੰ ਭੇਜੀ ਗਈ ਸੀ, ਜਿਸ ਵਿੱਚੋਂ ਡੇੜ ਸੌ ਗ੍ਰਾਮ ਹੈਰੋਇਨ ਵਿਸਾਖਾ ਸਿੰਘ ਵਾਸੀ ਪਰਸਰਾਮ ਨਗਰ 5 ਲੱਖ ਰੁਪਿਆ ਦੇ ਕੇ ਲੈ ਗਿਆ ਸੀ।
ਇਹ ਵੀ ਪੜ੍ਹੋ : ਕਾਰ ਉੱਤੇ ਗੋਲੀਆਂ ਚਲਾਉਣ ਵਾਲੇ ਨਿਕਲੇ ਗੈਂਗਸਟਰ ਲੰਡਾ ਦੇ ਗੁਰਗੇ, ਸੀਆਈਏ ਸਟਾਫ਼ ਨੇ ਕੀਤੇ ਗ੍ਰਿਫ਼ਤਾਰ