ਬਠਿੰਡਾ: ਜ਼ਿਲ੍ਹੇ ਵਿੱਚ ਅੱਜ ਉਸ ਸਮੇਂ ਦਿਨ ਚੜ੍ਹਦੇ ਹੀ ਸਨਸਨੀ ਸੀ ਫੈਲ ਗਈ ਜਦੋਂ ਬਠਿੰਡਾ ਸਰਸਾ ਰੇਲਵੇ ਟ੍ਰੈਕ ਦੇ ਨਾਲ ਨੌਜਵਾਨ ਲੜਕੀ ਦੀ ਲਾਸ਼ ਪਈ ਮਿਲੀ। ਮੌਕੇ ਉੱਤੇ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ ਇਸ ਘਟਨਾ ਦੀ ਸੂਚਨਾ ਜੀਆਰਪੀ ਪੁਲਿਸ ਨੂੰ ਦਿੱਤੀ ਗਈ ਅਤੇ ਲਾਸ਼ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਰਖਵਾਇਆ ਗਿਆ। ਸਹਾਰਾ ਜਨਸੇਵਾ ਦੇ ਵਰਕਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਲੜਕੀ ਦੀ ਲਾਸ਼ ਬਠਿੰਡਾ ਸਰਸਾ ਰੇਲਵੇ ਟ੍ਰੈਕ ਉੱਤੇ ਪਈ ਹੈ। ਇਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਮੌਤ ਦੇ ਕਾਰਨਾਂ ਦਾ ਨਹੀਂ ਪਤਾ: ਲੜਕੀ ਦੀ ਮੌਤ ਕਿਵੇਂ ਹੋਈ ਇਸ ਸਬੰਧੀ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਬਾਂਹ ਉੱਤੇ ਸਰਿੰਜਾਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਕੁੜੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤਲ ਹੋਇਆ ਹੈ ਇਸ ਸਬੰਧੀ ਫਿਲਹਾਲ ਕੁੱਝ ਵੀ ਕਹਿਣਾ ਸੰਭਵ ਨਹੀਂ ਹੈ। ਮੌਰਚਰੀ ਵਿਚ ਲੜਕੀ ਦੀ ਲਾਸ਼ ਰਖਵਾਉਣਾ ਜੀ ਆਰ ਪੀ ਦੇ ਏਐਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੜਕੀ ਦੀ ਪਹਿਚਾਣ ਲਈ ਮੋਰਚਰੀ ਵਿੱਚ ਲਾਸ਼ ਰਖਵਾ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜੇ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤਲ ਹੋਇਆ ਹੈ ।
ਇਹ ਵੀ ਪੜ੍ਹੋ: simarjit Bains got bail: ਜੇਲ੍ਹ ਤੋਂ ਬਾਹਰ ਆਏ ਸਿਮਰਜੀਤ ਬੈਂਸ, ਕਿਹਾ- ਕੋਰਟ ਨੇ ਕੀਤਾ ਇਨਸਾਫ਼
ਮ੍ਰਿਤਕ ਲੜਕੀ ਸੀ ਜੇਲ੍ਹ ਬੰਦ: ਸਰਕਾਰੀ ਹਸਪਤਾਲ ਦੀ ਮੌਰਚਰੀ ਵਿੱਚ ਲਾਸ਼ ਦੇਖਣ ਪਹੁੰਚੇ ਸਮਾਜ ਸੇਵੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਸੂਚਨਾ ਮਿਲੀ ਸੀ ਤਾਂ ਉਹ ਲਾਸ਼ ਲੈ ਕੇ ਸਿਵਲ ਹਸਪਤਾਲ ਪਹੁੰਚੇ ਸਨ ਅਤੇ ਲਾਸ਼ ਨੂੰ ਉਨ੍ਹਾਂ ਵੱਲੋਂ ਮੋਰਚੁਰੀ ਵਿੱਚ ਰਖਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਉਸ ਦਾ ਭਰਾ ਜੇਲ੍ਹ ਵਿੱਚ ਹੈ, ਉਸ ਨੇ ਕਿਹਾ ਕਿ ਮ੍ਰਿਤਕਾ ਵੀ ਕੁੱਝ ਸਮੇਂ ਪਹਿਲਾਂ ਹੀ ਜੇਲ੍ਹ ਤੋੇਂ ਬਾਹਰ ਆਈ ਸੀ। ਉਸ ਨੇ ਕਿਹਾ ਲੜਕੀ ਦੀ ਲਾਸ਼ ਕੋਲ ਇੱਕ ਬੈਗ ਵੀ ਪਿਆ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ।