ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ ਵੱਡੇ ਪੱਧਰ ਉੱਤੇ ਮੈਡੀਕਲ ਸਟੋਰਾਂ ਵਿੱਚ ਨਸ਼ੇ ਮਿਲਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੀ। ਜਿਸ ਦਾ ਵੱਡਾ ਕਾਰਨ ਇਹ ਸੀ ਕਿ ਇਹ ਨਸ਼ੀਲੀਆਂ ਦਵਾਈਆਂ ਐੱਨਡੀਪੀਐੱਸ ਐਕਟ ਵਿੱਚ ਨਹੀਂ ਆਉਂਦੀਆਂ ਸਨ ਪਰ ਹੁਣ ਡਿਪਟੀ ਕਮਿਸ਼ਨਰ ਸ਼ੋਖਤ ਅਹਿਮਦ ਪਰੇ ਨੇ ਬਠਿੰਡਾ ਦੇ ਮੈਡੀਕਲ ਸਟੋਰਾਂ 'ਤੇ ਖੁੱਲ੍ਹੇਆਮ ਵਿਕ ਰਹੇ ਨਸ਼ੀਲੇ ਕੈਪਸੂਲ ਪ੍ਰੀ-ਗਾਭਾ ਲੀਨ ਸਬੰਧੀ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ।
ਐੱਨਡੀਪੀਸੀ ਐਕਟ ਤਹਿਤ ਕਾਰਵਾਈ: ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਪ੍ਰੀ-ਗਾਭਾ ਲੀਨ 75 ਐਮ.ਜੀ. ਦੀ ਵਿਕਰੀ ਸਬੰਧੀ ਹੁਕਮ ਜਾਰੀ ਕੀਤੇ ਹਨ। ਮੈਡੀਕਲ ਸਟੋਰ ਮਾਲਕ ਜੇਕਰ ਪ੍ਰੀ-ਗਾਭਾ ਲੀਨ 75 ਐਮ.ਜੀ.ਜੇਕਰ ਕੋਈ ਡਾਕਟਰ ਦੀ ਪਰਚੀ ਤੋਂ ਬਿਨਾਂ ਦਿੰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਬਠਿੰਡਾ ਵਿੱਚ ਪ੍ਰੀ-ਗਾਭਾ ਲੀਨ ਨੂੰ ਜ਼ਿਆਦਾਤਰ ਲੋਕ ਨਸ਼ਾ ਕਰਨ ਲਈ ਵਰਤਦੇ ਹਨ ਪਰ ਇਸ ਉੱਤੇ ਪੁਲਿਸ ਐੱਨਡੀਪੀਸੀ ਐਕਟ ਤਹਿਤ ਕਾਰਵਾਈ ਨਹੀਂ ਕਰ ਸਕਦੀ ਸੀ। ਹੁਣ ਡੀ.ਸੀ ਦੀਆਂ ਹਦਾਇਤਾਂ ਦੇ ਬਾਵਜੂਦ ਜੇਕਰ ਇਹ ਬਿਨਾਂ ਪਰਚੀ ਤੋਂ ਵੇਚੇਗਾ ਤਾਂ ਪੁਲਿਸ ਕਾਰਵਾਈ ਕਰ ਸਕਦੀ ਹੈ। (Proceedings under the NDPC Act)
ਮੈਡੀਕਲ ਐਸੋਸੀਏਸ਼ਨਾਂ ਨਾਲ ਬੈਠਕ: ਦੱਸ ਦਈਏ ਬਠਿੰਡਾ 'ਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ। ਬਠਿੰਡਾ ਦੇ ਮੈਡੀਕਲ ਸਟੋਰਾਂ 'ਤੇ ਲੰਬੇ ਸਮੇਂ ਤੋਂ ਪ੍ਰੀ-ਗਾਭਾ ਲੀਨ ਨਸ਼ੇ ਦੇ ਕੈਪਸੂਲ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕ ਇਨ੍ਹਾਂ ਦੀ ਵਰਤੋਂ ਨਸ਼ਾ ਕਰਨ ਲਈ ਕਰ ਰਹੇ ਹਨ ਅਤੇ ਪਿੰਡਾਂ ਵਿਚਲੀਆਂ ਨਸ਼ਾ ਕਮੇਟੀਆਂ ਵੱਲੋਂ ਲਗਾਤਾਰ ਬਠਿੰਡਾ ਦੇ ਮੈਡੀਕਲ ਸਟੋਰਾਂ ਤੋਂ ਵੱਡੇ ਪੱਧਰ ਉੱਤੇ ਇਹ ਕੈਪਸੂਲ ਬਰਾਮਦ ਕੀਤੇ ਜਾ ਰਹੇ ਹਨ ਪਰ ਇਹ ਕੈਪਸੂਲ ਐੱਨਡੀਪੀਐੱਸ ਐਕਟ ਵਿੱਚ ਨਾ ਆਉਣ ਕਾਰਨ ਮੈਡੀਕਲ ਸਟੋਰ ਮਾਲਿਕ ਕਾਨੂੰਨੀ ਕਾਰਵਾਈ ਬਚ ਜਾਂਦੇ ਹਨ। ਇਸੇ ਦੇ ਚੱਲਦਿਆਂ ਹੁਣ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸ਼ਹਿਰ ਦੀਆਂ ਸਮੂਹ ਮੈਡੀਕਲ ਐਸੋਸੀਏਸ਼ਨਾਂ (Meeting with medical associations) ਨਾਲ ਬੈਠਕ ਕਰਕੇ ਇੰਨਾ ਕੈਪਸੂਲਾਂ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਮੈਡੀਕਲ ਸਟੋਰ ਮਾਲਕ ਬਿਨਾਂ ਡਾਕਟਰ ਦੀ ਪਰਚੀ ਤੋਂ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Heroin Recovered: ਮਨਾਲੀ ਪੁਲਿਸ ਨੇ 4 ਨੌਜਵਾਨਾਂ ਨੂੰ ਹੈਰੋਇਨ ਸਮੇਤ ਫੜਿਆ, ਮੁਲਜ਼ਮਾਂ ਵਿੱਚ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਵੀ ਸ਼ਾਮਿਲ
- World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ
- Child birth outside Jan Aushadhi Centre: ਜਨ ਔਸ਼ਧੀ ਸੈਂਟਰ ਦੇ ਬਾਹਰ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਬੱਚਾ ਤੇ ਮਾਂ ਸੁਰੱਖਿਅਤ
ਫੈਸਲੇ ਦਾ ਸੁਆਗਤ: ਦੂਜੇ ਪਾਸੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਦੇ ਇਨ੍ਹਾਂ ਹੁਕਮਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੰਸਥਾ ਦਾ ਕੋਈ ਵੀ ਮੈਂਬਰ ਨਸ਼ੇ ਦੀ ਦਵਾਈ ਵੇਚਦਾ ਫੜਿਆ ਗਿਆ ਤਾਂ ਅਸੀਂ ਉਸ ਦਾ ਸਾਥ ਨਹੀਂ ਦੇਵਾਂਗੇ। ਅਸੀਂ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੈਡੀਕਲ ਸਟੋਰਾਂ ਉੱਤੇ ਬਹੁਤ ਘੱਟ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਤੁਰਦੇ-ਫਿਰਦੇ ਲੋਕਾਂ ਵੱਲੋਂ ਇਹ ਮੈਡੀਕਲ ਨਸ਼ਾ ਵੇਚਿਆ ਜਾ ਰਿਹਾ ਹੈ, ਜਿਨ੍ਹਾਂ ਉੱਤੇ ਲਗਾਮ ਲਗਾਉਣ ਦੀ ਲੋੜ ਹੈ।