ETV Bharat / state

ਭਰੂਣ ਹੱਤਿਆ ਰੋਕਣ ਵਿੱਚ ਕਾਫ਼ੀ ਹੱਦ ਤਕ ਕਾਮਯਾਬ ਹੋਇਆ ਰੈੱਡ ਕਰਾਸ ਵੱਲੋ ਸਥਾਪਤ ਕੀਤਾ ਪੰਘੂੜਾ - red cross society news

ਬਠਿੰਡਾ ਅੰਮ੍ਰਿਤਸਰ ਹਾਈਵੇ 'ਤੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈੱਫ ਐਂਡ ਡੰਬ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਸਾਲ 2009 'ਚ ਪੰਘੂੜਾ ਲਗਾਇਆ ਗਿਆ ਸੀ। ਜਿਸ ਨਾਲ ਕਿ ਭਰੂਣ ਹੱਤਿਆ ਨੂੰ ਰੋਕਣ 'ਚ ਮਦਦ ਕੀਤੀ ਜਾ ਸਕੇ।

ਭਰੂਣ ਹੱਤਿਆ ਰੋਕਣ ਵਿੱਚ ਕਾਫ਼ੀ ਹੱਦ ਤਕ ਕਾਮਯਾਬ ਹੋਇਆ ਰੈੱਡ ਕਰਾਸ ਵੱਲੋ ਸਥਾਪਤ ਕੀਤਾ ਪੰਘੂੜਾ

author img

By

Published : Oct 17, 2022, 11:15 AM IST

ਬਠਿੰਡਾ: ਜ਼ਿਲ੍ਹੇ 'ਚ ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈੱਫ ਐਂਡ ਡੰਬ ਵਿੱਚ ਦੋ ਹਜਾਰ ਨੌ ਵਿੱਚ ਰੈੱਡ ਕਰਾਸ ਵੱਲੋਂ ਸਥਾਪਤ ਕੀਤੇ ਗਏ ਪੰਘੂੜੇ ਨੇ ਕਾਫ਼ੀ ਹੱਦ ਤੱਕ ਭਰੂਣ ਹੱਤਿਆ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਹੈ। ਹੁਣ ਤੱਕ ਇਸ ਪੰਘੂੜੇ ਵਿਚ ਅਠਾਹਠ ਬੱਚੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਸਤਵੰਜਾ ਲੜਕੀਆਂ ਅਤੇ ਗਿਆਰਾਂ ਲੜਕੇ ਹਨ।

ਭਰੂਣ ਹੱਤਿਆ ਰੋਕਣ ਲਈ ਉਪਰਾਲਾ: ਭਰੂਣ ਹੱਤਿਆ ਜੋ ਕਿ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਪਰ ਕਿਤੇ ਨਾ ਕਿਤੇ ਸਮਾਜ ਵਿੱਚ ਹਾਲੇ ਵੀ ਭਰੂਣ ਹੱਤਿਆ ਦਾ ਚਲਨ ਜਾਰੀ ਹੈ। ਇਸ ਦੇ ਮੱਦੇਨਜ਼ਰ ਰੈੱਡ ਕਰਾਸ ਵੱਲੋਂ ਪਾਲਣ ਪੋਸ਼ਣ ਤੋਂ ਅਸਮਰਥ ਅਤੇ ਅਣਚਾਹੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਪੰਘੂੜੇ ਦੀ ਸਥਾਪਨਾ ਕੀਤੀ ਗਈ।

ਪੰਘੂੜੇ ਦੀ ਸਥਾਪਨਾ: ਰੈੱਡ ਕਰਾਸ ਦੇ ਅਧਿਕਾਰੀ ਨਰੇਸ਼ ਪਠਾਣੀਆ ਨੇ ਦੱਸਿਆ ਕਿ ਕਰੀਬ ਇੱਕ ਦਹਾਕਾ ਪਹਿਲਾਂ ਅਣਚਾਹੇ ਬੱਚੇ ਅਤੇ ਪਾਲਣ ਪੋਸ਼ਣ ਤੋਂ ਅਸਮਰੱਥ ਲੋਕਾਂ ਵੱਲੋਂ ਬੱਚਿਆਂ ਨੂੰ ਗੰਦਗੀ ਦੇ ਢੇਰ ਅਤੇ ਖੁੱਲ੍ਹੇ ਆਸਮਾਨ ਹੇਠ ਸੁੱਟ ਦਿੱਤਾ ਜਾਂਦਾ ਸੀ। ਜਿਸ ਕਾਰਨ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਖ਼ਤਮ ਹੋ ਜਾਂਦੀ ਸੀ। ਇਸ ਦੇ ਚੱਲਦੇ ਬਠਿੰਡਾ ਤੇ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੰਘੂੜੇ ਦੀ ਸਥਾਪਨਾ ਕੀਤੀ ਗਈ।

ਭਰੂਣ ਹੱਤਿਆ ਰੋਕਣ ਵਿੱਚ ਕਾਫ਼ੀ ਹੱਦ ਤਕ ਕਾਮਯਾਬ ਹੋਇਆ ਰੈੱਡ ਕਰਾਸ ਵੱਲੋ ਸਥਾਪਤ ਕੀਤਾ ਪੰਘੂੜਾ

ਅਟੈਂਡਟ ਦੀ ਚੌਵੀ ਘੰਟੇ ਡਿਊਟੀ: ਜਿੱਥੇ ਬਕਾਇਦਾ ਇਕ ਅਟੈਂਡਟ ਦੀ ਚੌਵੀ ਘੰਟੇ ਡਿਊਟੀ ਲਗਾਈ ਗਈ, ਜੇਕਰ ਕੋਈ ਮਾਤਾ ਪਿਤਾ ਆਪਣੇ ਬੱਚੇ ਨੂੰ ਪੰਘੂੜੇ ਵਿਚ ਛੱਡ ਕੇ ਜਾਂਦਾ ਸੀ ਤਾਂ ਉਸ ਅਟੈਂਡਰਡ ਵਲੋਂ ਇਸ ਬੱਚੇ ਸੰਬੰਧੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਸੀ। ਜਿਨ੍ਹਾਂ ਦਾ ਮੈਡੀਕਲ ਕਰਵਾਇਆ ਜਾਂਦਾ ਸੀ ਤਾਂ ਜੋ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਨੀਂਦ ਦੀਆਂ ਗੋਲੀਆਂ ਤਾਂ ਨਾ ਦਿੱਤੀਆਂ ਹੋਣ।

ਕਾਨੂੰਨੀ ਪ੍ਰਕਿਰਿਆ ਤਹਿਤ ਅਡੋਪਟ: ਇਸ ਤੋਂ ਬਾਅਦ ਬੱਚੇ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਉਪਰੰਤ ਪੁਲਿਸ ਕੋਲ ਡੀਡੀਆਰ ਕਟਵਾਈ ਜਾਂਦੀ ਹੈ ਅਤੇ ਬੱਚੇ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਅਡੋਪਟ ਸੈਂਟਰ ਭੇਜਿਆ ਜਾਂਦਾ ਹੈ। ਰੈੱਡ ਕਰਾਸ ਅਧਿਕਾਰੀਆਂ ਨੇ ਦੱਸਿਆ ਕਿ ਪੀਐੱਨਡੀਟੀ ਸੈੱਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਪੰਘੂੜੇ ਸੰਤਾਪ ਕੀਤੇ ਗਏ ਸਨ ਤਾਂ ਜੋ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ ਅਤੇ ਅਣਚਾਹੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।

ਵਿਦੇਸ਼ੀ ਵੀ ਕਰਦੇ ਨੇ ਬੱਚੇ ਅਡਾਪਟ: ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਬੱਚਿਆਂ ਨੂੰ ਸਿਰਫ਼ ਭਾਰਤ ਵਿੱਚ ਹੀ ਗੋਦ ਦਿੱਤਾ ਜਾਂਦਾ ਸੀ ਪਰ ਹੁਣ ਇਹ ਪ੍ਰਕਿਰਿਆ ਬਦਲ ਕੇ ਗੋਦ ਲੈਣ ਲਈ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਵਧੀਆ ਪਰਿਵਾਰਾਂ ਦੇ ਵਿਚ ਸੈਟਲਡ ਹਨ ਅਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਬੱਚੇ ਦੀ ਪਹਿਚਾਣ ਜੱਗ ਜ਼ਾਹਰ ਨਹੀਂ ਕੀਤੀ ਜਾ ਸਕਦੀ ਹੈ।

ਨੈਸ਼ਨਲ ਫੈਮਿਲੀ ਹੈਲਥ ਸਰਵੇ: ਇਸ ਦੇ ਨਾਲ ਹੀ ਦੱਸ ਦਈਏ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ 2019-21 ਅਨੁਸਾਰ ਪ੍ਰਤੀ ਇੱਕ ਹਜਾਰ ਬੱਚੇ ਪਿਛੇ ਪੰਜਾਬ ਵਿੱਚ 28 ਅਤੇ ਹਰਿਆਣਾ ਵਿਚ 33 ਅਤੇ ਚੰਡੀਗੜ੍ਹ ਵਿੱਚ 15 ਬੱਚਿਆਂ ਦੀ ਮੌਤ ਹੁੰਦੀ ਹੈ।

ਇਹ ਵੀ ਪੜ੍ਹੋ: 49 ਸਾਲਾਂ ਦੇ ਹੋਏ ਸੀਐੱਮ ਭਗਵੰਤ ਮਾਨ, ਜਾਣੋਂ ਉਨ੍ਹਾਂ ਦੀ ਜਿੰਦਗੀ ਦੀਆਂ ਕੁਝ ਰੋਚਕ ਗੱਲ੍ਹਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.