ETV Bharat / state

AAP MLA Bribe Case : ਵਿਧਾਇਕ ਅਮਿਤ ਰਤਨ ਦਾ ਕਰੀਬੀ ਰਿਸ਼ਮ ਗਰਗ ਮੁੜ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ - ਸਰਕਟ ਹਾਊਸ

ਚਾਰ ਲੱਖ ਰਿਸ਼ਵਤ ਮਾਮਲੇ ਵਿੱਚ ਅਮਿਤ ਰਤਨ ਵਿਧਾਇਕ ਦੇ ਕਰੀਬੀ ਰਿਸ਼ਮ ਗਰਗ ਨੂੰ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਪੜ੍ਹੋ ਪੂਰਾ ਮਾਮਲਾ।

AAP MLA Bribe Case
AAP MLA Bribe Case
author img

By

Published : Feb 21, 2023, 1:25 PM IST

ਵਿਧਾਇਕ ਅਮਿਤ ਰਤਨ ਦਾ ਕਰੀਬੀ ਰਿਸ਼ਮ ਗਰਗ ਮੁੜ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਬਠਿੰਡਾ : ਜ਼ਿਲ੍ਹੇ ਦੇ ਸਰਕਟ ਹਾਊਸ ਦੇ ਨੇੜੇ 4 ਲੱਖ ਰੁਪਏ ਦੀ ਰਿਸ਼ਵਤ ਨਾਲ ਵਿਜੀਲੈਂਸ ਵੱਲੋਂ ਬਠਿੰਡਾ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਕਰੀਬੀ ਰਿਸ਼ਮ ਗਰਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਿਸ਼ਮ ਗਰਗ ਦਾ ਰਿਮਾਂਡ ਖ਼ਤਮ ਹੋਣ 'ਤੇ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਉਸ ਨੂੰ ਮੁੜ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਮੁੜ 2 ਦਿਨ ਲਈ ਪੁਲਿਸ ਰਿਮਾਂਡ : ਰਿਸ਼ਮ ਗਰਗ ਦਾ 17 ਫਰਵਰੀ ਨੂੰ 20 ਫਰਵਰੀ ਤੱਕ ਦਾ ਰਿਮਾਂਡ ਦਿੱਤਾ ਗਿਆ ਸੀ ਜਿਸ ਦੇ ਖ਼ਤਮ ਹੋਣ 'ਤੇ ਮੁੜ 4 ਨੰਬਰ ਕੋਰਟ ਵਿੱਚ ਐਡੀਸ਼ਨਲ ਸੈਸ਼ਨ ਜੱਜ ਮੈਡਮ ਦਲਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੋਂ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਮੁੜ ਦੋ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। ਬਚਾਅ ਪੱਖ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਰਿਸ਼ਵ ਗਰਗ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸ ਫੰਡ ਦੌਰਾਨ ਇੱਕ ਲੱਖ 31 ਹਜ਼ਾਰ ਰੁਪਏ ਵਿਜੀਲੈਂਸ ਵੱਲੋਂ ਰਿਸ਼ਮ ਵਰਗ ਦੇ ਘਰੋਂ ਬਰਾਮਦ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਦਫ਼ਾ 27 ਅਧੀਨ ਬਿਆਨ ਦੇ ਕੇ ਸੋਮਵਾਰ ਨੂੰ ਅਦਾਲਤ ਵਿੱਚ ਰੇਸ਼ਮ ਗਰਗ ਨੂੰ ਪੇਸ਼ ਕੀਤਾ ਗਿਆ ਜਿਸ ਉੱਤੇ ਅਦਾਲਤ ਵੱਲੋਂ ਰਿਸ਼ਮ ਗਰਗ ਨੂੰ 23 ਫਰਵਰੀ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ।

ਰਿਸ਼ਮ ਗਰਗ ਦੇ ਘਰੋਂ ਲੱਖਾਂ ਦੀ ਬਰਾਮਦਗੀ : ਵਿਜੀਲੈਂਸ ਅਧਿਕਾਰੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮੁੜ ਤੋਂ ਰਿਸ਼ਮ ਗਰਗ ਨੂੰ ਅਦਾਲਤ ਵੱਲੋਂ 23 ਫਰਵਰੀ ਤੱਕ ਰਿਮਾਂਡ 'ਤੇ ਭੇਜਿਆ ਗਿਆ ਹੈ। ਹੁਣ ਤੱਕ ਰਿਸ਼ਵ ਗਰਗ ਦੇ ਘਰ ਤੋਂ 1 ਲੱਖ 36 ਹਜ਼ਾਰ ਰੁਪਏ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ ਅਤੇ ਵਧਾਇਕ ਅਮਿਤ ਰਤਨ ਦੀ ਭੂਮਿਕਾ ਸਬੰਧੀ ਉਨ੍ਹਾਂ ਕਿਹਾ ਅਜੇ ਜਾਂਚ ਚੱਲ ਰਹੀ ਜਿਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ।

ਜ਼ਿਕਰਯੋਗ ਹੈ ਕਿ ਡੀਐਸਪੀ ਵਿਜਿਲੈਂਸ ਕੁਲਵੰਤ ਸਿੰਘ ਰਿਸ਼ਮ ਗਰਗ ਨੂੰ 16 ਫਰਵਰੀ ਦੇਰ ਸ਼ਾਮ ਨੂੰ ਸਰਕਟ ਹਾਊਸ ਬਠਿੰਡਾ ਵਿੱਚ ਪਿੰਡ ਘੁੱਦਾ ਦੇ ਸਰਪੰਚ ਸੀਮਾ ਰਾਣੀ ਦੇ ਪਤੀ ਤੋਂ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Lok Sabha by election: ਲੋਕ ਸਭਾ ਸੀਟ ਲਈ ਭਾਜਪਾ ਨੇ ਖਿੱਚੀ ਤਿਆਰੀ, ਕਈ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਛੱਡ ਭਾਜਪਾ 'ਚ ਹੋਏ ਸ਼ਾਮਿਲ

ETV Bharat Logo

Copyright © 2025 Ushodaya Enterprises Pvt. Ltd., All Rights Reserved.