ਬਠਿੰਡਾ: ਤੇਲੰਗਾਨਾ ਦੇ ਸਿਦੀਪੇਟ ਜ਼ਿਲ੍ਹੇ ਦੇ ਚੇਰਿਆਲਾ ਮੰਡਲ ਦੇ ਪੋਥੀਰੈੱਡੀਪੱਲੀ (Pothireddipalli of Cheriala Mandal) ਦਾ ਇੱਕ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਉਸ ਸਮੇਂ ਲਾਪਤਾ ਹੋ ਗਿਆ ਸੀ। ਜਿਸ ਦੀ ਤਲਾਸ਼ ਲਈ ਤੇਲੰਗਾਨਾ ਪੁਲਿਸ ਦਿੱਲੀ ਵਿਖੇ ਜਾਂਚ ਲਈ ਪਹੁੰਚੀ ਹੈ।
ਦਿੱਲੀ ਰੇਲਵੇ ਸਟੇਸ਼ਨ 'ਤੇ ਲਾਪਤਾ ਫੌਜੀ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ
ਲਾਪਤਾ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਦੇ ਮਾਮਲੇ ਵਿੱਚ ਤੇਲੰਗਾਨਾ ਪੁਲਿਸ ਨੂੰ ਵੱਢੀ ਇਨਪੁੱਟ ਮਿਲੀ ਹੈ, ਅਤੇ ਇਸ ਮਾਮਲੇ ਵਿੱਚ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਲਾਪਤਾ ਫੌਜੀ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਤੋਂ ਥੋੜਾ ਅੰਦਰ ਜਾ ਕੇ ਕਿਸੇ ਹੋਰ ਵਿਅਕਤੀ ਨਾਲ ਵਾਪਿਸ ਆਉਂਦਾ ਦਿਖਾਈ ਦਿੰਦਾ ਹੈ। ਤੇਲੰਗਾਨਾ ਪੁਲਿਸ ਵੱਲੋਂ ਹੁਣ ਦਿੱਲੀ ਪੁਲਿਸ ਨਾਲ ਸੰਪਰਕ ਕਰਕੇ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਸਰਦੂਲਗੜ੍ਹ ਜਿਲਾ ਮਾਨਸਾ ਦੇ ਪੈਟਰੋਲ ਪੰਪ 'ਤੇ 2836 ਰੁਪਏ ਦੀ ਅਦਾਇਗੀ
ਇਸ ਟੀਮ ਵੱਲੋਂ ਕੀਤੀ ਗਈ ਜਾਂਚ ਇਹ ਗੱਲ ਸਾਹਮਣੇ ਆਈ 6 ਦਸੰਬਰ ਨੂੰ ਲਾਪਤਾ ਫੌਜੀ ਦੇ ਬੈਂਕ ਖਾਤੇ ਵਿੱਚ ਸਰਦੂਲਗੜ੍ਹ ਜਿਲਾ ਮਾਨਸਾ ਦੇ ਪੈਟਰੋਲ ਪੰਪ 'ਤੇ 2836 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮਹਾਂਮਾਇਆ ਢਾਬਾ ਤੇ 340 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਸ ਇਨਪੁੱਟ ਦੇ ਮਿਲਣ ਤੋਂ ਬਾਅਦ ਤੇਲੰਗਾਨਾ ਪੁਲਿਸ ਵੱਲੋਂ ਸੰਬੰਧਿਤ ਪਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਕੱਢਵਾ ਲਈ ਗਈ ਹੈ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹਾੜਗੰਜ ਵਾਲੀ ਸਾਈਡ 'ਤੇ ਛੱਡਿਆ
ਜਿਸ ਤੋਂ ਬਾਅਦ ਕਾਰ ਦਾ ਨੰਬਰ ਪ੍ਰਾਪਤ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਸਬੰਧਿਤ ਕਾਰ ਡਰਾਈਵਰ ਸੋਨੀ ਵਾਸੀ ਬਠਿੰਡਾ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕੀ ਉਸ ਵੱਲੋਂ ਲਾਪਤਾ ਫੋਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹਾੜਗੰਜ ਵਾਲੀ ਸਾਈਡ 'ਤੇ ਛੱਡਿਆ ਸੀ।
ਪੁਲਿਸ ਅਧਿਕਾਰੀਆਂ ਵੱਲੋਂ ਜਦੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਲਾਪਤਾ ਫ਼ੌਜੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਤੋਂ ਬਾਅਦ ਇੱਕ ਹੋਰ ਵਿਅਕਤੀ ਨਾਲ ਵਾਪਸ ਬਾਹਰ ਨਿਕਲਦਾ ਨਜ਼ਰ ਆ ਰਿਹਾ ਹੈ। ਤੇਲੰਗਾਨਾ ਪੁਲਿਸ ਵੱਲੋਂ ਦਿੱਲੀ ਪੁਲਿਸ ਨਾਲ ਰਲ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਤੱਕ ਲਾਪਤਾ ਫ਼ੌਜੀ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ।
ਆਰਮੀ ਅਫਸਰ ਦੀ ਸ਼ਿਕਾਇਤ ਤੇ ਗੁੰਮਸ਼ੁਦਗੀ ਦੀ ਰਿਪੋਰਟ 9 ਦਸੰਬਰ ਨੂੰ ਕੀਤੀ ਗਈ ਦਰਜ
ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਰਕੇਸ਼ ਕੁਮਾਰ ਆਰਮੀ ਅਫਸਰ ਦੀ ਸ਼ਿਕਾਇਤ ਤੇ ਗੁੰਮਸ਼ੁਦਗੀ ਦੀ ਰਿਪੋਰਟ 9 ਦਸੰਬਰ ਨੂੰ ਦਰਜ ਕੀਤੀ ਗਈ ਹੈ ਅਤੇ 10 ਦਸੰਬਰ ਨੂੰ ਲਾਪਤਾ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ ਦੇ ਪਿਤਾ ਪਟੇਲ ਰੈਡੀ (Patel reddy) ਦੀ ਸ਼ਿਕਾਇਤ 'ਤੇ ਪੁਲਿਸ ਸਟੇਸ਼ਨ cherial ਜ਼ਿਲ੍ਹਾ siddipet ਤੇਲਗਾਨਾ ਵਿੱਚ ਲਾਪਤਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਵੀ ਦਿਨ ਦੀ ਛੁੱਟੀ ਲੈ ਕੇ ਫ਼ੌਜ ਤੋਂ ਘਰ ਪਰਤਿਆ ਸੀ। 16 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਦੀ ਇਸ ਛੁੱਟੀ ਤੋਂ ਬਾਅਦ ਉਸ ਨੇ ਮੁੜ ਫਰੀਦਕੋਟ ਵਿਖੇ ਫੌਜੀ ਯੂਨਿਟ ਵਿੱਚ ਪਰਤਣਾ ਸੀ ਪਰ ਉਹ ਰਾਸਤੇ ਵਿੱਚ ਹੀ ਲਾਪਤਾ ਹੋ ਗਿਆ।
ਇਹ ਵੀ ਪੜ੍ਹੋ: ਤੇਲੰਗਾਨਾ ਦੇ ਲਾਪਤਾ ਜਵਾਨ ਮਾਮਲੇ ਚ ਨਵਾਂ ਮੋੜ, ਬੈਂਕ ਟ੍ਰਾਂਜੈਕਸ਼ਨਾਂ ਤੋਂ ਹੋਇਆ ਇਹ ਖੁਲਾਸਾ