ETV Bharat / state

Balwinder Singh From Saudi Arabia: ਚੰਗੇ ਭੱਵਿਖ ਦੇ ਸਪਨੇ ਲੈ ਕੇ ਵਿਦੇਸ਼ ਗਿਆ, ਪਰ ਮਿਲ ਗਈ ਸਿਰ ਕਲਮ ਦੀ ਸਜ਼ਾ ! ਜਾਣੋ ਫਿਰ ਕੀ ਹੋਇਆ - Released From Saudi Jail After 10 Years

ਸਊਦੀ ਅਰਬ ਵਿੱਚ ਬਲਵਿੰਦਰ ਸਿੰਘ ਦਾ ਸਿਰ ਕਲਮ ਹੋਣ ਤੋਂ ਬਚਾਉਣ ਕੁਝ ਘੰਟੇ ਪਹਿਲਾਂ ਪੰਜਾਬੀਆਂ ਨੇ ਬਲੱਡ ਮਨੀ ਦੇ ਦੋ ਕਰੋੜ 20 ਲੱਖ ਰੁਪਇਆ ਇੱਕਠਾ ਕੀਤਾ। ਆਖਿਰ ਉਸ ਨਾਲ ਕੀ ਘਟਨਾ ਵਾਪਰੀ, ਕਿਉ ਉਸ ਨੂੰ ਇਹ ਸਜ਼ਾ ਮਿਲੀ (Life In Saudi Arabia) ਅਤੇ ਕਿਵੇਂ ਉਹ ਮੌਤ ਦੇ ਮੂੰਹੋ ਵਾਪਸ ਪਰਤਿਆ, ਸੁਣੋ ਬਲਵਿੰਦਰ ਸਿੰਘ ਕੋਲੋਂ।

Life In Saudi Arabia,Balwinder Singh From Saudi Arabia, Bathinda
Life In Saudi Arabia
author img

By ETV Bharat Punjabi Team

Published : Sep 11, 2023, 5:53 PM IST

ਚੰਗੇ ਭੱਵਿਖ ਦੇ ਸਪਨੇ ਲੈ ਕੇ ਵਿਦੇਸ਼ ਗਿਆ, ਪਰ ਮਿਲ ਗਈ ਸਿਰ ਕਲਮ ਦੀ ਸਜ਼ਾ ! ਜਾਣੋ ਫਿਰ ਕੀ ਹੋਇਆ

ਬਠਿੰਡਾ: ਚੰਗੇ ਭਵਿੱਖ ਦੀ ਤਲਾਸ਼ ਵਿੱਚ ਸਾਊਦੀ ਅਰਬ ਗਏ ਨੌਜਵਾਨ ਨੂੰ 10 ਸਾਲ ਸਜ਼ਾ ਕੱਟਣ ਤੋਂ ਬਾਅਦ ਸਿਰ ਕਲਮ ਦੀ ਸਜ਼ਾ ਹੋਈ। ਨੌਜਵਾਨ ਨੂੰ ਬਚਾਉਣ ਲਈ ਪੰਜਾਬੀਆਂ ਅਤੇ ਐਨਆਰਆਈ ਲੋਕਾਂ ਨੇ ਪੂਰੀ ਵਾਹ ਲਾ ਦਿੱਤੀ ਅਤੇ ਉਸ ਨੂੰ ਨਰਕ ਚੋਂ ਕੱਢਿਆ। ਅੱਜ ਬਲਵਿੰਦਰ ਸੁਰੱਖਿਅਤ ਅਪਣੇ ਘਰ ਪਹੁੰਚ ਚੁੱਕਾ ਹੈ। ਪਰ, ਇਨ੍ਹਾਂ ਬੀਤੇ ਸਾਲਾਂ ਵਿੱਚ ਜਿੱਥੇ ਉਸ ਦਾ ਕਰੀਅਰ ਬਰਬਾਦ ਹੋਇਆ, ਉੱਥੇ ਹੀ, ਸਮੇਂ ਨੇ ਉਸ ਕੋਲੋਂ ਉਸ ਮਾਂ-ਬਾਪ ਵੀ ਖੋਹ ਲਏ। ਅਪਣੇ ਪੁੱਤ ਦੇ ਵਿਛੋੜੇ ਦੇ ਦਰਦ ਵਿੱਚ ਮਾਂ-ਬਾਪ ਇੱਥੇ ਖ਼ਤਮ ਹੋ ਗਏ, ਪਿੱਛੇ ਸਿਰਫ ਬਲਵਿੰਦਰ ਸਿੰਘ ਦਾ ਭਰਾ ਹੀ ਬਚਿਆ।

ਏਜੰਸੀ ਵਲੋਂ ਧੋਖੇ ਦਾ ਸ਼ਿਕਾਰ: ਬਲਵਿੰਦਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਬੇਹਦ ਗਰੀਬ ਪਰਿਵਾਰ ਨਾਸ ਸਬੰਧਤ ਹੈ। ਅੱਖਾਂ ਵਿੱਚ ਚੰਗੇ ਭੱਵਿਖ ਦੇ ਸੁਪਨੇ ਸਜਾ ਕੇ ਉਸ ਨੇ ਵੀ ਵਿਦੇਸ਼ ਜਾਣ ਦਾ ਮਨ ਬਣਾ ਲਿਆ। ਅਪਣੀ ਜ਼ਮੀਨ ਵੇਚ ਕੇ, ਭੈਣ-ਭਰਾ ਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਬਲਵਿੰਦਰ ਸਿੰਘ ਸਊਦੀ ਅਰਬ ਗਿਆ। ਜਿੱਥੇ ਜਾ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਲੇਬਰ ਦੇ ਵੀਜ਼ੇ ਉੱਤੇ ਇੱਥੇ ਭੇਜ ਦਿੱਤਾ ਗਿਆ। ਭਾਸ਼ਾ ਸਬੰਧੀ ਮੁਸ਼ਕਿਲ ਆਈ, ਆਖੀਰ (Punishment in Saudi Arabia ) ਡਰਾਇਵਰੀ ਸ਼ੁਰੂ ਕੀਤੀ।

ਫਿਰ ਕਿਸਮਤ ਨੇ ਮਾਰੀ ਮਾਰ, ਮਿਲੀ ਸਿਰ ਕਲਮ ਦੀ ਸਜ਼ਾ : ਬਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਦਿਨ ਸੜਕ ਹਾਦਸਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਸੜਕ ਹਾਦਸੇ ਨੂੰ ਕਤਲ ਦਾ ਮਾਮਲਾ ਕਰਾਰ ਕਰਦੇ ਹੋਏ ਸਊਦੀ ਅਰਬ ਵਿੱਚ ਉਸ ਨੂੰ ਸਾਢੇ ਦੱਸ ਸਾਲ ਦੀ ਸਜ਼ਾ ਅਤੇ ਫਿਰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਗਈ। ਸ਼ਰਤ ਸੀ ਕਿ ਜੇਕਰ ਉਹ (balwinder singh from saudi arabia) ਬੱਲਡ ਮਨੀ ਵਜੋਂ ਕਰੀਬ ਦੋ ਕਰੋੜ ਰੁਪਏ ਜ਼ੁਰਮਾਨਾ ਭਰ ਦਿੰਦਾ ਤਾਂ, ਉਸ ਦਾ ਸਿਰ ਕਲਮ ਹੋਣ ਦੀ ਸਜ਼ਾ ਨਹੀਂ ਭੁਗਤਣੀ ਪਵੇਗੀ। ਉਸ ਨੇ ਦੱਸਿਆ ਕਿ ਉਸ ਕੋਲ ਇੰਨੇ ਪੈਸੇ ਨਹੀਂ ਸੀ, ਕਿ ਉਹ ਇਸ ਦਾ ਭੁਗਤਾਨ ਕਰ ਸਕਦਾ। ਫਿਰ ਉਸ ਨੇ ਅਪਣੇ ਰਿਸ਼ਤੇਦਾਰਾਂ ਨੂੰ ਪ੍ਰੈਸ ਕਾਨਫਰੰਸਾਂ ਕਰਕੇ ਇਹ ਜਾਣਕਾਰੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ।

Balwinder Singh From Saudi Arabia
ਬਲਵਿੰਦਰ ਸਿੰਘ

ਪੈਸੇ ਜੁਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ: ਪਰਿਵਾਰਕ ਮੈਂਬਰਾਂ ਵਲੋਂ ਲਗਾਤਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਜਾਂਦੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਵਿਦੇਸ਼ ਮੰਤਰਾਲੇ ਰਾਹੀਂ ਸਾਊਦੀ ਅਰਬ ਵਿੱਚ ਬਲਵਿੰਦਰ ਸਿੰਘ ਨਾਲ ਸੰਪਰਕ ਬਣਾਈ ਰੱਖਿਆ ਗਿਆ, ਪਰ ਬਲੱਡ ਮਨੀ ਵਜੋਂ ਦੋ ਕਰੋੜ ਤੋਂ ਉੱਪਰ ਦੀ ਰਕਮ ਇਕੱਠੀ ਨਾ ਹੋਣ ਕਾਰਨ ਪਰਿਵਾਰ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਸੀ ਅਤੇ ਉਧਰ ਦੂਸਰੇ ਪਾਸੇ ਬਲਵਿੰਦਰ ਸਿੰਘ ਦੇ ਸਿਰ ਕਲਮ ਕਰਨ ਦੀ ਮਿਤੀ ਵੀ ਨੇੜੇ ਆ ਰਹੀ ਸੀ।

ਪੰਜਾਬੀਆਂ ਨੇ ਕੁਝ ਘੰਟਿਆਂ 'ਚ ਕਰ ਦਿੱਤਾ ਕਮਾਲ: ਸਾਲ 2022 ਵਿੱਚ ਬਲਵਿੰਦਰ ਸਿੰਘ ਦੇ ਸਿਰ ਕਲਮ ਕਰਨ ਤੋਂ ਛੇ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਅਤੇ ਬਲੱਡ ਮਨੀ ਵਜੋਂ ਦਿੱਤੇ ਜਾਣ ਵਾਲੇ ਦੋ ਕਰੋੜ ਰੁਪਏ ਵਿੱਚ ਆਰਥਿਕ ਮਦਦ ਦੇਣ। ਇਸ ਅਪੀਲ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਰੀਬ ਵੀਹ ਲੱਖ ਰੁਪਏ ਅਤੇ ਵੀਹ ਲੱਖ ਰੁਪਏ ਸਮਾਜ ਸੇਵੀ ਐੱਸਪੀ ਐੱਸ ਉਬਰਾਏ ਵੱਲੋਂ ਦਿੱਤੇ ਗਏ, ਪਰ ਬਲਵਿੰਦਰ ਸਿੰਘ ਦਾ ਸਿਰ ਕਲਮ ਕਰਨ (Accident Case In Saudi Arabia) ਤੋਂ ਇੱਕ ਦਿਨ ਪਹਿਲਾਂ ਮਹਿਜ 60 ਤੋਂ 65 ਲੱਖ ਰੁਪਇਆ ਬਲੱਡ ਮਨੀ ਵਜੋਂ ਜਮਾਂ ਕਰ ਪਾਉਂਦੇ ਹਨ।

ਪਰਿਵਾਰਕ ਮੈਂਬਰਾਂ ਵਲੋਂ ਫਿਰ ਤੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਜਿਸ ਤੋਂ ਬਾਅਦ ਪੰਜਾਬ ਭਰ ਵਿੱਚੋਂ ਬਲਵਿੰਦਰ ਸਿੰਘ ਦੇ ਸਿਰ ਕਲਮ ਕਰਨ ਤੋਂ ਕੁਝ ਘੰਟੇ ਪਹਿਲਾਂ ਬਲੱਡ ਮਨੀ ਵਜੋਂ 2 ਕਰੋੜ, 20 ਲੱਖ ਰੁਪਏ ਵਿਦੇਸ਼ ਮੰਤਰਾਲੇ ਰਾਹੀਂ ਸਾਊਦੀ ਅਰਬ ਵਿੱਚ ਬਲੱਡ ਮਨੀ ਵਜੋਂ ਜਮਾਂ ਕਰਵਾਏ ਗਏ, ਤਾਂ ਜੋ ਬਲਵਿੰਦਰ ਸਿੰਘ ਦੀ ਜਾਨ ਬਚ ਸਕੇ।

ਫਿਰ ਬਲਵਿੰਦਰ ਨੂੰ ਵਾਪਸ ਲਿਆਉਣ ਲਈ ਸੰਘਰਸ਼: ਕਾਨੂੰਨੀ ਪ੍ਰਕਿਰਿਆ ਦੇ ਚੱਲਦੇ ਬਲੱਡ ਮਨੀ ਦਿੱਤੇ ਜਾਣ ਦੇ ਬਾਵਜੂਦ ਭਾਵੇਂ ਬਲਵਿੰਦਰ ਸਿੰਘ ਦੀ ਸਿਰ ਕਲਮ ਕਰਨ ਦੀ ਸਜ਼ਾ ਰੁਕ ਗਈ, ਪਰ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਫਿਰ ਤੋਂ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਬਲਵਿੰਦਰ ਸਿੰਘ ਦੀ ਰਿਹਾਈ ਦੀ ਮੰਗ ਕੀਤੀ। ਜਿਸ ਉੱਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਿਦੇਸ਼ ਮੰਤਰਾਲੇ ਰਾਹੀਂ ਸਾਊਦੀ ਅਰਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਕਰੀਬ 13 ਮਹੀਨਿਆਂ ਬਾਅਦ ਬਲਵਿੰਦਰ ਸਿੰਘ ਦੀ ਰਿਹਾਈ ਹੋ ਸਕੀ ਅਤੇ ਉਹ ਪੰਜਾਬ ਪਰਤ ਸਕਿਆ ਹੈ।

ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ: ਬਲਵਿੰਦਰ ਸਿੰਘ ਨੇ ਈਟੀਵੀ ਭਾਰਤ ਜ਼ਰੀਏ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਰੁਜ਼ਗਾਰ ਮੁਹਈਆ ਕਰਵਾ ਦੇਣ, ਤਾਂ ਅਪਣੀ ਜਿੰਦਗੀ ਇੱਥੇ ਰਹਿ ਕੇ ਮੁੜ ਸ਼ੁਰੂ ਕਰ ਸਕੇ। ਇਸ ਦੇ ਨਾਲ ਹੀ, ਬਲਵਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਬਿੱਟੂ ਨੇ ਕਿਹਾ ਕਿ ਜਿੰਨੇ ਵੀ ਪੰਜਾਬੀਆਂ ਤੇ ਹੋਰ ਵੀ ਲੋਕਾਂ ਨੇ ਮਦਦ ਕੀਤੀ, ਉਹ ਸਭ ਦੇ ਸ਼ੁਕਰਗੁਜ਼ਾਰ ਹਨ। ਬਲਵਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿਣਾ ਔਖਾ ਹੈ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੇਕਰ ਇੱਥੇ ਹੀ ਰੁਜ਼ਗਾਰ ਮੁਹੱਈਆ ਹੋਣ, ਨੌਜਵਾਨਾਂ ਨੂੰ ਵਿਦੇਸ਼ ਦਾ ਰੁਖ਼ ਨਾ ਕਰਨਾ ਪਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.