ETV Bharat / state

ਸਮਾਜ ਦੇ ਦੁਰਕਾਰੇ ਹੋਏ ਲੋਕਾਂ ਦੀ ਸਹਾਰਾ ਬਣੀ ਇਹ ਸੰਸਥਾ, ਵੇਖੋ ਕਿਵੇਂ ਕੀਤੀ ਜਾ ਰਹੀ ਹੈ ਸੇਵਾ ?

ਬਠਿੰਡਾ ਵਿਖੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਕਰੀਬ 4 ਦਹਾਕਿਆਂ ਤੋਂ ਜਨ ਸਹਾਰਾ ਨਾਮ ਦੀ ਸੰਸਥਾ ਵੱਲੋਂ ਬੇਸਹਾਰਾ ਲੋਕਾਂ ਦੀ ਹਰ ਤਰ੍ਹਾਂ ਦੀ ਸੇਵਾ ਕੀਤਾ ਜਾ ਰਹੀ ਹੈ।

ਬੇਸਹਾਰੇ ਲੋਕਾਂ ਲਈ ਅਹਿਮ ਉਪਰਾਲਾ
ਬੇਸਹਾਰੇ ਲੋਕਾਂ ਲਈ ਅਹਿਮ ਉਪਰਾਲਾ
author img

By

Published : Aug 7, 2022, 9:34 PM IST

ਬਠਿੰਡਾ: ਸਮਾਜ ਵੱਲੋਂ ਦੁਰਕਾਰੇ ਹੋਏ ਲੋਕਾਂ ਦੀ ਸਾਂਭ ਸੰਭਾਲ ਲਈ ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਵਿਚ ਸਮਾਜ ਸੇਵੀ ਕਾਰਜ ਸਹਾਰਾ ਜਨ ਸੇਵਾ ਵਲੋਂ ਕੀਤੇ ਜਾ ਰਹੇ ਹਨ। ਇਸ ਸੰਸਥਾ ਦੀ ਖਾਸ ਗੱਲ ਇਹ ਹੈ ਕਿ ਇਸ ਵੱਲੋਂ ਕਦੇ ਵੀ ਸਰਕਾਰੀ ਸਹਾਇਤਾ ਨਹੀਂ ਲਈ ਗਈ ਇਹ ਸੰਸਥਾ ਸਿਰਫ ਲੋਕਾਂ ਵੱਲੋਂ ਦਾਨ ਕੀਤੇ ਹੋਏ ਪੈਸੇ ਨਾਲ ਸੇਵਾ ਕਾਰਜ ਕਰਦੀ ਹੈ।

ਬੇਸਹਾਰੇ ਲੋਕਾਂ ਲਈ ਅਹਿਮ ਉਪਰਾਲਾ

ਬਠਿੰਡਾ ਦੇ ਗੋਨਿਆਣਾ ਰੋਡ ਤੇ ਇਸ ਸੰਸਥਾ ਵੱਲੋਂ ਬਕਾਇਦਾ ਇਕ ਆਸ਼ਰਮ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਆਸਰਾ ਦਿੱਤਾ ਉੱਥੇ ਹੀ ਉਨ੍ਹਾਂ ਦਾ ਇਲਾਜ ਵੀ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ। ਸਹਾਰਾ ਜਨਸੇਵਾ ਦੇ ਆਗੂ ਜੱਗਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਬਕਾਇਦਾ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਤੇ ਬਕਾਇਦਾ ਚਾਰ ਮੋਬਾਇਲ ਨੰਬਰ ਜਾਰੀ ਕੀਤੇ ਗਏ ਹਨ ਜਿਸ ਵੀ ਵਿਅਕਤੀ ਨੂੰ ਲੋੜ ਹੁੰਦੀ ਹੈ ਉਹ ਕੰਟਰੋਲ ਰੂਮ ਤੇ ਫੋਨ ਕਰਦਾ ਹੈ ਤੇ ਉਨ੍ਹਾਂ ਦੀ ਸੰਸਥਾ ਦੇ ਆਗੂ ਮੌਕੇ ਤੇ ਪਹੁੰਚ ਜਾਂਦੇ ਹਨ।

ਇਸ ਸੰਸਥਾ ਵੱਲੋਂ ਐਕਸੀਡੈਂਟ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਜਿਥੇ ਹਸਪਤਾਲ ਪਹੁੰਚਾਇਆ ਜਾਂਦਾ ਹੈ ਉੱਥੇ ਹੀ ਨਹਿਰਾਂ ਸੂਇਆਂ ਤੇ ਕੱਸੀਆਂ ਵਿਚ ਮਿਲਣ ਵਾਲੀਆਂ ਲਾਸ਼ਾਂ ਨੂੰ ਵੀ ਕੱਢਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਬਿਮਾਰ ਪਸ਼ੂਆਂ ਅਤੇ ਕੁਦਰਤੀ ਆਫ਼ਤਾਂ ਦੌਰਾਨ ਆਪਣਾ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ। ਇਸ ਸੰਸਥਾ ਨਾਲ ਪੰਜਾਹ ਤੋਂ ਸੱਠ ਨੌਜਵਾਨ ਜੁੜੇ ਹੋਏ ਹਨ ਅਤੇ ਦੋ ਨੌਜਵਾਨਾਂ ਨੂੰ ਬਕਾਇਦਾ ਇਸ ਸੰਸਥਾ ਵੱਲੋਂ ਤਨਖਾਹ ਦਿੱਤੀ ਜਾਂਦੀ ਹੈ।

ਕਰੀਬ ਇੱਕ ਦਰਜਨ ਤੋਂ ਉੱਪਰ ਐਂਬੂਲੈਂਸ ਨਾਲ ਇਹ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਬੀਮਾਰ ਲਾਚਾਰ ਅਤੇ ਐਕਸੀਡੈਂਟ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਉਂਦੇ ਹਨ। ਸਹਾਰਾ ਜਨਸੇਵਾ ਦੀ ਸਥਾਪਨਾ ਕਰੀਬ ਪੈਂਤੀ ਸਾਲ ਪਹਿਲਾਂ ਬਠਿੰਡਾ ਵਾਸੀ ਵਿਜੈ ਗੋਇਲ ਵੱਲੋਂ ਕੀਤੀ ਗਈ ਸੀ। ਹੌਲੀ ਹੌਲੀ ਇਸ ਸੰਸਥਾ ਨਾਲ ਲੋਕ ਜੁੜਦੇ ਗਏ ਅਤੇ ਵੱਡੀ ਪੱਧਰ ਉੱਪਰ ਇਸ ਸੰਸਥਾ ਵੱਲੋਂ ਵੱਖ ਵੱਖ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਰਹੇ। ਹੁਣ ਸੰਸਥਾ ਵੱਲੋਂ 100 ਦਾ ਇੱਕ ਆਸ਼ਰਮ ਤਿਆਰ ਕਰਨ ਦੀ ਤਜਵੀਜ਼ ਉਲੀਕੀ ਗਈ ਹੈ ਜਿਸ ਵਿੱਚ ਇਨ੍ਹਾਂ ਵੱਲੋਂ ਬਿਮਾਰ ਲਾਚਾਰ ਅਤੇ ਬੇਘਰ ਲੋਕਾਂ ਨੂੰ ਰੱਖਿਆ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਦੇ ਪ੍ਰੋਗਰਾਮ ਦੌਰਾਨ ਬੇਅਦਬੀ ਨੂੰ ਲੈ ਕੇ ਡੇਰਾ ਪ੍ਰਬੰਧਕ ਦਾ ਵੱਡਾ ਬਿਆਨ...

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.