ETV Bharat / state

ਸਮਾਜ ਸੇਵੀ ਸੰਸਥਾਵਾਂ ਵੱਲੋਂ ਚਾਈਨਾ ਡੋਰ ਖ਼ਿਲਾਫ਼ ਵਿੱਢੀ ਜਾਵੇਗੀ ਵੱਡੀ ਮੁਹਿੰਮ

ਬਠਿੰਡਾ ਦੀ ਸਮਰਥ ਵੈਲਫੇਅਰ ਸੁਸਾਇਟੀ ਤੇ ਸਹਿਯੋਗ ਵੈਲਫੇਅਰ ਸੁਸਾਇਟੀ ਵੱਲੋਂ ਚਾਈਨਾ ਡੋਰ ਖ਼ਿਲਾਫ਼ ਵੱਡੇ ਪੱਧਰ ਉੱਤੇ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। (big campaign against China Door in Bathinda)

author img

By

Published : Dec 14, 2022, 6:37 PM IST

Updated : Dec 14, 2022, 6:57 PM IST

big campaign against China Door in Bathinda
big campaign against China Door in Bathinda
ਸਮਾਜ ਸੇਵੀ ਸੰਸਥਾਵਾਂ ਵੱਲੋਂ ਚਾਈਨਾ ਡੋਰ ਖ਼ਿਲਾਫ਼ ਵਿੱਢੀ ਜਾਵੇਗੀ ਵੱਡੀ ਮੁਹਿੰਮ

ਬਠਿੰਡਾ: ਪੰਜਾਬ ਵਿੱਚ ਭਾਵੇਂ ਬਸੰਤ ਪੰਚਮੀ ਵਿਚ ਹਾਲੇ ਕੁਝ ਸਮਾਂ ਬਾਕੀ ਹੈ, ਪਰ ਇਸ ਤੋਂ ਪਹਿਲਾਂ ਚਾਈਨਾ ਡੋਰ ਨੇ ਪੰਜਾਬ ਵਿੱਚ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਵਿੱਚ ਇਕ ਵਿਅਕਤੀ ਚਾਇਨਾ ਡੋਰ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦੇ ਇਲਾਜ ਦੌਰਾਨ ਪ੍ਰਾਈਵੇਟ ਹੋਸਟਲ ਵਿਚ ਕਰੀਬ ਡੇਢ ਲੱਖ ਰੁਪਏ ਦਾ ਖਰਚਾ ਆ ਗਿਆ। ਜਿਸ ਤੋਂ ਬਾਅਦ ਬਠਿੰਡੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਾਈਨਾ ਡੋਰ ਖ਼ਿਲਾਫ਼ ਵੱਡੀ ਪੱਧਰ ਉੱਤੇ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। (big campaign against China Door in Bathinda)

ਬਠਿੰਡਾ ਦੀ ਸਮੂਹ ਸੰਸਥਾਵਾ ਵੱਲੋਂ ਬਠਿੰਡਾ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ:- ਇਸ ਦੌਰਾਨ ਸਾਡੀ ਈਟੀਵੀ ਭਾਰਤ ਪੰਜਾਬ ਦੀ ਟੀਮ ਨਾਲ ਬਠਿੰਡਾ ਦੇ ਸਮਰਥ ਵੈਲਫੇਅਰ ਸੁਸਾਇਟੀ ਦੇ ਪੰਕਜ ਭਾਰਤਵਾਜ ਤੇ ਸਹਿਯੋਗ ਵੈਲਫੇਅਰ ਸੁਸਾਇਟੀ ਦੇ ਗੁਰਵਿੰਦਰ ਸ਼ਰਮਾ ਨਾਲ ਚਾਈਨਾ ਡੋਰ ਦੇ ਕਹਿਰ ਬਾਰੇ ਵਿਸ਼ੇਸ ਗੱਲਬਾਤ ਕਰਦਿਆ, ਉਨ੍ਹਾਂ ਕਿਹਾ ਕਿ ਸਮੂਹ ਸਮਾਜਸੇਵੀ ਸੰਸਥਾਵਾਂ ਵੱਲੋਂ ਬੈਠਕ ਕਰਕੇ ਚਾਈਨਾ ਡੋਰ ਖ਼ਿਲਾਫ਼ ਬਠਿੰਡਾ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਚਾਈਨਾ ਡੋਰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ।

ਚਾਈਨਾ ਡੋਰ ਖ਼ਿਲਾਫ਼ ਬਠਿੰਡਾ ਪੁਲਿਸ ਪ੍ਰਸ਼ਾਸਨ ਢਿੱਲਾ:- 'ਸੰਸਥਾ ਸਮਰਥ ਵੈਲਫੇਅਰ ਸੁਸਾਇਟੀ' ਦੇ ਸਮਾਜ ਸੇਵੀ ਆਗੂ ਪੰਕਜ਼ ਭਾਰਦਵਾਜ ਨੇ ਕਿਹਾ ਕਿ ਪਿਛਲੇ ਸਾਲ ਵੀ ਚਾਇਨਾ ਡੋਰ ਖ਼ਿਲਾਫ਼ ਵੱਡੀ ਪੱਧਰ ਉੱਤੇ ਕਾਰਵਾਈ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ। ਪਰ ਇਸ ਵਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਬਸੰਤ ਰੁੱਤ ਤੋਂ ਪਹਿਲਾਂ ਹੀ ਚਾਈਨਾ ਡੋਰ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਸਮਾਜ ਸੇਵੀ ਆਗੂ ਪੰਕਜ਼ ਭਾਰਦਵਾਜ ਨੇ ਕਿਹਾ ਕਿ ਪੰਜਾਬ ਵਿੱਚ ਚਾਈਨਾ ਡੋਰ ਨਾਲ ਜ਼ਖਮੀ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤ ਧਾਰਾਵਾਂ ਲਗਾਈਆ ਜਾਣੀਆਂ ਚਾਹੀਦੀਆਂ ਹਨ।

ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਦਿੱਤਾ ਜਾਵੇਗਾ ਇਨਾਮ :- ਇਸ ਦੌਰਾਨ ਹੀ ਸਮਾਜ ਸੇਵੀ ਆਗੂ ਪੰਕਜ਼ ਭਾਰਦਵਾਜ ਨੇ ਕਿਹਾ ਕਿ ਸਾਡੀ ਸਮੂਹ ਸਮਾਜਸੇਵੀ ਸੰਸਥਾਵਾਂ ਬਠਿੰਡਾ ਵੱਲੋਂ ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਅਤੇ ਚਾਈਨਾ ਡੋਰ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲ ਤੇ ਹੋਰ ਜਨਤਕ ਥਾਵਾਂ ਉੱਪਰ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਇਸ ਕਾਤਲ ਚਾਈਨਾ ਡੋਰ ਨੂੰ ਰੋਕਿਆ ਜਾ ਸਕੇ।

ਇਹ ਵੀ ਪੜੋ:- ਟਰਾਂਸਪੋਰਟ ਮਾਫੀਆ ਕਹੇ ਜਾਣ 'ਤੇ ਭੜਕੇ ਸੁਖਬੀਰ ਬਾਦਲ, ਕਿਹਾ- ਜਲਦ ਭੇਜਾਂਗੇ ਟਰਾਂਸਪੋਰਟ ਮੰਤਰੀ ਨੂੰ ਲੀਗਲ ਨੋਟਿਸ

Last Updated : Dec 14, 2022, 6:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.